image caption:

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ

ਧਾਰਮਿਕ ਡਿਊਟ ਗੀਤ &lsquo&lsquoਸੋਭਾ ਗਾਉਣੀ ਆ&rsquo&rsquo ਲੇਖਕ/ਗਾਇਕ ਪਰਸ਼ੋਤਮ ਲਾਲ ਸਰੋਏ ਅਤੇ ਸਹਿ-ਗਾਇਕਾ ਦੀਪ ਕੌਰ ਯੂ-ਟਿਊਬ &rsquoਤੇ ਰਿਲੀਜ਼

ਜਲੰਧਰ-  ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਡਿਊਟ ਗੀਤ &lsquoਸੋਭਾ ਗਾਉਣੀ ਆ&rsquo ਪਰਸ਼ੋਤਮ ਲਾਲ ਸਰੋਏ ਦੇ ਯੂ-ਟਿਊਬ ਚੈੱਨਲ &rsquoਤੇ ਰਿਲੀਜ਼ ਕੀਤਾ ਗਿਆ। ਇਸ ਨੂੰ ਗਾਇਕ ਹੈ ਪਰਸ਼ੋਤਮ ਲਾਲ ਸਰੋਏ ਨੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ ਧਾਰਮਿਕ ਗੀਤ ਨੂੰ ਕਲਮਬੰਦ ਵੀ ਪਰਸ਼ੋਤਮ ਲਾਲ ਸਰੋਏ ਦੁਆਰਾ ਕੀਤਾ ਗਿਆ ਹੈ ਅਤੇ ਇਸ ਯੂ-ਟਿਊਬ ਵੀਡੀਓ ਵੀ ਪਰਸ਼ੋਤਮ ਲਾਲ ਸਰੋਏ ਨੇ ਤਿਆਰ ਕੀਤਾ ਹੈ ਅਤੇ ਇਸ ਦੇ ਪੋਸਟਰ ਡਿਜ਼ਾਈਨ ਦਾ ਸਿਹਰਾ ਵੀ ਪਰਸ਼ੋਤਮ ਲਾਲ ਸਰੋਏ ਦੇ ਸਿਰ ਹੀ ਬੱਝਦਾ ਹੈ। ਇਸ ਗੀਤ ਗਾਉਣ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ ਖ਼ੂਬਸੂਰਤ ਆਵਾਜ਼ ਦੀ ਮੱਲਿਕਾ ਗਾਇਕਾ ਦੀਪ ਕੋਰ ਨੇ। ਚਾਨਣ-ਮੁਨਾਰਾ ਟੀਮ ਦੀ ਪ੍ਰਸਤੁਤੀ ਵਾਲੇ ਇਸ ਗੀਤ ਨੂੰ ਮਿਊਜ਼ਿਕ ਦੀਆਂ ਦਮਦਾਰ ਧੁੰਨਾਂ ਨਾਲ ਸ਼ਿੰਗਾਰਿਆ ਹੈ ਪ੍ਰੀਤ ਬਲਿਹਾਰ ਨੇ। ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਧਾਰਮਿਕ ਗੀਤ ਦੇ ਵਿਸ਼ੇਸ਼ ਧੰਨਵਾਦੀਆਂ ਵਿੱਚ ਸ਼੍ਰੀਮਾਨ ਤਰਸੇਮ ਜੱਸਲ ਜੀ ਦਾ ਨਾਮ ਸ਼ਾਮਲ ਹੈ। ਯੂ-ਟਿਊਬ ਵੀਡੀਓ ਤਿਆਰ ਕਰਕੇ ਇਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਸਾਨੂੰ ਉਮੀਦ ਹੈ ਕਿ ਜਗਤਪਿਤਾ, ਜਗਤਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਉਸਤਤਿ ਕਰਦਾ ਹੋਇਆ ਧਾਰਮਿਕ ਗੀਤ &lsquoਸੋਭਾ ਗਾਉਣੀ ਆ&rsquo ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਮਣਾ-ਮੂਹੀ ਪਿਆਰ ਅਤੇ ਸਤਿਕਾਰ ਦੇਣਗੀਆਂ। ਆਮੀਨ!!!