image caption:

ਅਮਰੀਕਾ ਨੇ H-1B, EB-5 ਅਤੇ L-1 ਵੀਜ਼ਾ ਫੀਸਾਂ ‘ਚ ਕੀਤਾ ਭਾਰੀ ਵਾਧਾ, ਭਾਰਤੀਆਂ ਨੂੰ ਹੋਵੇਗਾ ਨੁਕਸਾਨ

ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਭਾਰਤੀਆਂ ਵਿਚ ਸਭ ਤੋਂ ਲੋਕਪ੍ਰਿਯ H-1B, EB-5 ਅਤੇ L-1 ਵੀਜ਼ਾ ਫੀਸਾਂ &lsquoਚ ਭਾਰੀ ਵਾਧਾ ਕੀਤਾ ਹੈ। ਸਾਲ 2016 ਦੇ ਬਾਅਦ ਪਹਿਲੀ ਵਾਰ ਫੀਸ ਵਧਾਈ ਜਾ ਰਹੀ ਹੈ ਜੋ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਐੱਚ-1ਬੀ ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ।

ਉਦਯੋਗਿਕ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਵਿਚ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਲਈ ਇਸ ਨੀਤੀ &lsquoਤੇ ਨਿਰਭਰ ਹੈ। ਅਮਰੀਕੀ ਸਰਕਾਰ ਨੇ 1990 ਵਿਚ ਈਬੀ-5 ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਵਪਾਰ ਵਿਚ ਘੱਟੋ-ਘੱਟ 5,00,000 ਅਮਰੀਕੀ ਡਾਲਰ ਦਾ ਨਿਵੇਸ਼ ਕਰਕੇ ਆਪਣੇ ਤੇ ਆਪਣੇ ਪਰਿਵਾਰ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਵਿਚ ਸਮਰੱਥਾ ਦੱਸਦਾ ਹੈ। ਈਬੀ-5 ਪ੍ਰੋਗਰਾਮ 10 ਅਮਰੀਕੀ ਕਾਮਿਆਂ ਨੂੰ ਨੌਕਰੀ ਦੇਣ ਵਿਚ ਮਦਦ ਕਰਦਾ ਹੈ।