image caption:

‘ਆਪ’ ਦੀ ਖਡੂਰ ਸਾਹਿਬ ‘ਚ ਮਹਾਂ ਰੈਲੀ 11 ਫਰਵਰੀ ਨੂੰ

ਖਡੂਰ ਸਾਹਿਬ : ਪੰਜਾਬ ਵਿੱਚੋਂ ਵੱਧ ਤੋਂ ਵੱਧ ਸੀਟਾਂ ਜਿੱਤਣ ਦੇ ਉਦੇਸ਼ ਨਾਲ ਆਮ ਆਦਮੀ ਪਾਰਟੀ 11 ਫਰਵਰੀ ਨੂੰ ਖਡੂਰ ਸਾਹਿਬ ਵਿੱਚ ਇੱਕ ਵਿਸ਼ਾਲ ਰੈਲੀ ਕਰਨ ਜਾ ਰਹੀ ਹੈ। ਇਸ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੁੱਜਣਗੇ। ਉਨ੍ਹਾਂ ਦੇ ਨਾਲ &lsquoਆਪ&rsquo ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਹਨ। ਹੁਸ਼ਿਆਰਪੁਰ, ਗੁਰਦਾਸਪੁਰ ਵਾਂਗ ਇਸ ਰੈਲੀ ਵਿੱਚ ਵੀ ਪੰਜਾਬ ਲਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਰੈਲੀ ਵਿੱਚ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਪਹੁੰਚ ਰਹੇ ਹਨ। ਪੰਜਾਬ ਵਿੱਚ 150 ਮੁਹੱਲਾ ਕਲੀਨਿਕ ਬਣ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਤਿਆਰ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਿਨ &lsquoਆਪ&rsquo ਸਰਕਾਰ ਪੰਜਾਬ ਨੂੰ ਇਹ ਨਵੇਂ ਮੁਹੱਲਾ ਕਲੀਨਿਕ ਸੌਂਪੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਅਯੁੱਧਿਆ ਲਈ ਹਵਾਈ ਯਾਤਰਾ ਅਤੇ ਰੇਲ ਗੱਡੀਆਂ ਭੇਜਣ ਦੀ ਵੀ ਗੱਲ ਕੀਤੀ ਹੈ। ਉਮੀਦ ਹੈ ਕਿ ਇਸ ਦਿਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਵੀ ਇਸ ਦਾ ਐਲਾਨ ਕਰਨਗੇ।