image caption:

ਸ਼੍ਰੋਮਣੀ ਅਕਾਲੀ ਦਲ ਵਲੋਂ ‘ਪੰਜਾਬ ਬਚਾਓ ਯਾਤਰਾ’ ਅੰਮ੍ਰਿਤਸਰ ਵਿਚ ਕੱਢੀ ਗਈ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ &rsquoਚ ਇਕ ਫਰਵਰੀ ਤੋਂ ਆਰੰਭੀ &lsquoਪੰਜਾਬ ਬਚਾਓ ਯਾਤਰਾ&rsquo ਅੰਮ੍ਰਿਤਸਰ ਸ਼ਹਿਰ ਦੇ ਵਿਧਾਨ ਸਭਾ ਹਲਕਿਆਂ ਵਿੱਚ ਕੱਢੀ ਗਈ। ਇਹ ਯਾਤਰਾ ਛੇਹਰਟਾ ਨੇੜੇ ਸਥਿਤ ਇੰਡੀਆ ਗੇਟ ਜੀ.ਟੀ. ਰੋਡ ਤੋਂ ਆਰੰਭ ਹੋਈ। ਇਸ ਯਾਤਰਾ ਦੀ ਅਗਵਾਈ ਕਰਨ ਲਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੰਡੀਆ ਗੇਟ ਵਿਖੇ ਪਹੁੰਚੇ ਸੀ। ਇਸ ਯਾਤਰਾ &rsquoਚ ਸ਼ਾਮਲ ਹੋਣ ਲਈ ਵੱਡੀ ਗਿਣਤੀ &rsquoਚ ਅਕਾਲੀ ਆਗੂ ਤੇ ਵਰਕਰ ਪਹੁੰਚੇ ।

ਇਸ ਮੌਕੇ ਅਕਾਲੀ ਦਲ ਦੇ ਆਗੂਆਂ ਨੇ ਇੱਸ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸ਼ਹਿਰੀ ਸ਼ਾਮਲ ਹੋਏ। ਇਹ ਯਾਤਰਾ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਦੇ ਇੰਡੀਆ ਗੇਟ ਤੋਂ ਸ਼ੁਰੂ ਕੀਤੀ ਗਈ ਇਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੁੰਦੀ ਅਗਾਂਹ ਨੂੰ ਵਧੇਗੀ। ਇਸ ਮੌਕੇ ਇਸ ਪੰਜਾਬ ਬਚਾਓ ਯਾਤਰਾ ਵਿੱਚ ਉਹ ਲੋਕ ਵੀ ਪਹੁੰਚੇ ਜਿਨਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਜਾਂ ਜਿਨਾਂ ਦੇ ਬਿਜਲੀ ਦੇ ਬਿੱਲ ਆ ਰਹੇ ਹਨ। ਉਹਨਾਂ ਨੂੰ ਵੀ ਸੁਖਬੀਰ ਬਾਦਲ ਨੂੰ ਗੁਹਾਰ ਲਗਾਈ ਕਿ ਸਾਡੇ ਨੀਲੇ ਕਾਰਡ ਦੁਬਾਰਾ ਬਣਾਏ ਜਾਣ ਜਿਹੜੇ ਬਿਜਲੀ ਦੇ ਬਿੱਲ ਆ ਰਹੇ ਹਨ ਉਹ ਮਾਫ ਕੀਤੇ ਜਾਣ।