image caption:

ਮਿਸ਼ੀਗਨ ਦੇ ਹਾਈ ਸਕੂਲ ਵਿਚ ਨਬਾਲਗ ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ਦਾ ਮਾਮਲਾ-ਗੰਨ ਨੂੰ ਸੰਭਾਲ ਕੇ ਰਖਣ ਦੀ ਜਿੰਮੇਵਾਰੀ ਮੇਰੇ ਪਤੀ ਦੀ ਸੀ- ਮਾਂ ਨੇ ਅਦਾਲਤ ਵਿਚ ਕਿਹਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਜ ਮਿਸ਼ੀਗਨ ਦੇ ਇਕ ਹਾਈ ਸਕੂਲ ਵਿਚ 2021 ਵਿਚ ਇਕ ਨਬਾਲਗ ਵਿਦਿਆਰਥੀ ਵੱਲੋਂ ਬਸਤੇ ਵਿਚ ਲੁਕੋ ਕੇ ਲਿਆਂਦੀ ਗੰਨ ਨਾਲ ਕੀਤੀ ਗੋਲੀਬਾਰੀ ਜਿਸ ਵਿਚ 4 ਵਿਦਿਆਰਥੀ ਮਾਰੇ ਗਏ ਸਨ ਤੇ 7 ਹੋਰ ਜ਼ਖਮੀ ਹੋ ਗਈ ਸਨ, ਦੇ ਮਾਮਲੇ ਵਿਚ ਆਪਣੇ ਵਿਰੁੱਧ ਚੱਲ ਰਹੇ ਮੁਕੱਦਮੇ ਵਿੱਚ ਬਿਆਨ ਦਿੰਦਿਆਂ ਮਾਂ ਜੈਨੀਫਰ ਕਰੁੰਬਲੇ ਨੇ ਕਿਹਾ ਕਿ ਪੁੱਤਰ ਦੀ ਗੰਨ ਨੂੰ ਸੰਭਾਲ ਕੇ ਰਖਣ ਦੀ ਜਿੰਮੇਵਾਰੀ ਮੇਰੇ ਪਤੀ ਦੀ ਸੀ। ਉਸ ਨੇ ਕਿਹਾ ਕਿ ਜਦੋਂ ਉਸ ਦਾ ਪਤੀ ਜੇਮਜ ਕਰੂੰਬਲੇ ਤੇ ਪੁੱਤਰ 9 ਐਮ ਐਮ ਦੀ ਗੰਨ ਖਰੀਦ ਕੇ ਲਿਆਏ ਸਨ ਤਾਂ ਉਹ ਖਰੀਦਦਾਰੀ ਕਰਨ ਲਈ ਘਰੋਂ ਬਾਹਰ ਗਈ ਹੋਈ ਸੀ। ਜੈਨੀਫਰ ਕਰੁੰਬਲੇ ਨੂੰ ਗੈਰ ਇਰਾਦਾ ਕਤਲਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਪਤੀ ਵਿਰੁੱਧ ਵੀ ਇਨਾਂ ਹੀ ਦੋਸ਼ਾਂ ਤਹਿਤ ਮਾਰਚ ਦੇ ਸ਼ੁਰੂ ਵਿਚ ਸੁਣਵਾਈ ਸ਼ੁਰੂ ਹੋਵੇਗੀ। ਇਥੇ ਜਿਕਰਯੋਗ ਹੈ ਕਿ ਕਰੁੰਬਲੇ ਜੋੜੇ ਦੇ ਜੇਲ ਵਿਚ ਬੰਦ ਪੁਤਰ ਏਥਾਨ ਗੋਲੀਬਾਰੀ ਕਰਨ ਸਮੇ 15 ਸਾਲ ਦਾ ਸੀ, ਉਸ ਨੂੰ ਪਿਛਲੇ ਸਾਲ ਬਿਨਾਂ ਪੈਰੋਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।