image caption:

ਪੰਜਾਬ ਸਰਕਾਰ ਨੇ ਕਲਾ ਪ੍ਰੇਮੀ ਅਫ਼ਸਰ ਨੂੰ ਬਣਾਇਆ ਕਾਰਜਕਾਰੀ ਮੈਜਿਸਟਰੇਟ ਨਕੋਦਰ,ਅਹੁਦਾ ਸੰਭਾਲਿਆ ਗੁਰਦੀਪ ਸਿੰਘ ਸੰਧੂ ਨੇ ਪੇਸ਼ਕਸ਼ :ਅੰਮ੍ਰਿਤ ਪਵਾਰ

ਸੱਭਿਆਚਾਰ ਤੇ ਸੰਗੀਤ ਤੇ ਫ਼ਿਲਮਾਂ ਤਾਂ ਹੀ ਪ੍ਰਫੁੱਲਿਤ ਨੇ ਜੇਕਰ ਪੰਜਾਬੀ ਖੁਸ਼ਹਾਲ ਤੇ ਸਰਕਾਰੇ ਦਰਬਾਰੇ ਆਪਣੇ ਕੰਮ ਨਿਰਵਿਘਨ ਕਰਵਾਓਣ ਤੇ ਨਕੋਦਰ ਦੇ ਬਣੇ ਨਵੇਂ ਕਾਰਜਕਾਰੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਨੇ ਇਹ ਵਿਚਾਰ ਚਾਰਜ ਲੈਣ ਉਪਰੰਤ ਮੀਡੀਆ ਨਾਲ ਸਾਂਝੇ ਕੀਤੇ।ਖੁਦ ਮੈਜਿਸਟਰੇਟ ਸਾਹਿਬ ਗੁਰਦੀਪ ਸਿੰਘ ਸੰਧੂ ਅੱਛੇ ਕਲਾਕਾਰ ਵੀ ਹਨ ਤੇ ਓਹਨਾਂ ਨੇ ਆਪਣੀ ਕਲਾ ਸਦਕਾ ਹਸਦੇ ਹਸਦੇ ਹੜ੍ਹ ਵੇਲੇ ਸ਼ਾਹਕੋਟ ਦੇ ਲੋਕਾਂ ਦੀ ਪੰਜਾਬ ਸਰਕਾਰ ਤਰਫੋਂ ਪੂਰੀ ਮਦਦ ਕੀਤੀ ਸੀ ।ਓਸ ਸਦਕਾ ਸ਼ਾਹਕੋਟ ਦੇ ਨਾਇਬ ਤਹਿਸੀਲਦਾਰ ਕਮ ਕਾਰਜਕਾਰੀ ਮੈਜਿਸਟਰੇਟ ਦਾ ਵਾਧੂ ਚਾਰਜ ਵੀ ਕਲਾਕਾਰ ਸੀ ਐਮ ਭਗਵੰਤ ਮਾਨ ਦੇ ਮਾਲ ਵਿਭਾਗ ਓਹਨਾਂ ਨੂੰ ਦਿੱਤਾ ਹੋਇਆ ਹੈ।ਗੁਰਦੀਪ ਸਿੰਘ ਸੰਧੂ ਨੂੰ ਕਲਾ ਤੇ ਜਨਤਾ ਦੇ ਕੰਮ ਸਮੇਂ ਸਿਰ ਲਈ ਜਲੰਧਰ ਦੇ ਡੀ ਸੀ ਸਨਮਾਨਿਤ ਕਰ ਚੁੱਕੇ ਹਨ ਤੇ ਆਦਮਪੁਰ ਦੇ ਚਾਰਜ ਸਮੇਂ ਉਹਨਾਂ ਨੂੰ 26 ਜਨਵਰੀ ਦੇ ਸ਼ੁੱਭ ਲੋਕਤੰਤਰ ਦਿਨ ਤੇ ਸਰਦਾਰਨੀ ਸੁਖਬੀਰ ਕੌਰ ਤਹਿਸੀਲਦਾਰ ਨੇ ਸਨਮਾਨ ਦਿੱਤਾ ਸੀ।ਖੈਰ ਹੁਣ ਨਕੋਦਰ ਦੀ ਜਨਤਾ ਨੂੰ ਓਹਨਾਂ ਵਿਸ਼ਵਾਸ ਦਿੱਤਾ ਹੈ ਕਿ ਤਹਿਸੀਲ ਵਿੱਚ ਕੰਮ ਪਹਿਲ ਅਧਾਰ ਤੇ ਹੋਣਗੇ ਤੇ ਮੁੱਖ ਮੰਤਰੀ ਸਾਹਿਬ ਦੇ ਰੰਗਲੇ ਪੰਜਾਬ ਲਈ ਓਹ ਨਕੋਦਰ ਇਲਾਕੇ ਦੀ ਜਨਤਾ ਨੂੰ ਅਮਨ ਸ਼ਾਂਤੀ ਮੁੱਹਈਆ ਕਰਵਾਉਣਗੇ।ਯਾਦ ਰਹੇ ਗੁਰਦੀਪ ਸਿੰਘ ਸੰਧੂ ਨੇ ਹੜ੍ਹ ਤੋਂ ਇਲਾਵਾ ਕਈ ਧਰਨੇ ਆਪਣੀ ਅਦਾਕਾਰੀ ਸ਼ੈਲੀ ਨਾਲ ਧਰਨਾਕਾਰੀਆਂ ਨੂੰ ਸਮਝਾ ਕਿ ਖ਼ਤਮ ਕਰਵਾਏ।ਤਾਂ ਹੀ ਆਦਮਪੁਰ ਤੇ ਸ਼ਾਹਕੋਟ ਦੀ ਜਨਤਾ ਤੇ ਪ੍ਰਸ਼ਾਸਨ ਵਿਚਕਾਰ ਨੇੜਤਾ ਕਾਯਮ ਹੋਈ ਤੇ ਹੁਣ ਨਕੋਦਰ ਵਾਸੀ ਕਾਰਜਕਾਰੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਤੋਂ ਖੁਸ਼ਹਾਲ ਨਕੋਦਰ ਦੀ ਆਸ ਰੱਖਦੇ ਹਨ।ਓਹ ਮਾਨ ਸਰਕਾਰ ਦੇ ਲੋਕ ਭਲਾਈ ਕੰਮ ਇਲਾਕੇ ਵਿੱਚ ਲੋਕਾਂ ਤੱਕ ਪਹੁੰਚਦੇ ਕਰਨਗੇ।_ਅੰਮ੍ਰਿਤ ਪਵਾਰ।