image caption:

6 ਫਰਵਰੀ ਤੋਂ ਯੂ.ਕੇ ਹੋਮ ਆਫਿਸ ਦੀਆਂ ਫੀਸਾਂ ਚ ਹੋ ਰਿਹਾ ਹੈ ਭਾਰੀ ਵਾਧਾ

*ਆਪਣੇ ਜੀਵਨ ਸਾਥੀ ਨੂੰ ਯੂ.ਕੇ ਲਿਆਉਣਾ ਹੋਰ ਹੋਵੇਗਾ ਔਖਾ
*ਯੂ.ਕੇ ਚ ਵੱਧ ਰਹੀਆਂ ਕ੍ਰਾਈਮ ਦੀਆਂ ਘਟਨਾਵਾਂ ਦਾ ਅਸਲ ਕਾਰਨ ਬੇਰੋਜ਼ਗਾਰੀ ਅਤੇ ਘੱਟ
ਰਹੀਆਂ ਸਰਕਾਰੀ ਸਹੂਲਤਾਂ -ਸੀਤਲ ਸਿੰਘ ਗਿੱਲ
*ਸੀਤਲ ਸਿੰਘ ਗਿੱਲ ਵੱਲੋਂ ਯੂ.ਕੇ ਦੇ ਮੌਜੂਦਾ ਹਾਲਾਤਾਂ ਸਬੰਧੀ ਅਜੀਤ ਨਾਲ ਵਿਸ਼ੇਸ਼ ਗੱਲਬਾਤ

ਲੈਸਟਰ (ਇੰਗਲੈਂਡ)  (ਸੁਖਜਿੰਦਰ ਸਿੰਘ ਢੱਡੇ)-ਯੂ.ਕੇ ਚ 6 ਫਰਵਰੀ ਤੋਂ ਯੂ.ਕੇ ਹੋਮ ਆਫ਼ਿਸ ਦੀਆਂ ਫੀਸਾਂ ਚ ਭਾਰੀ ਵਾਧਾ ਹੋਣ ਜਾ ਰਿਹਾ ਹੈ।ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਇੰਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਅਤੇ ਇੰਡੀਅਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਸਪੋਕਸ ਪਰਸਨ ਸ਼ੀਤਲ ਸਿੰਘ ਗਿੱਲ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਲੋਕ ਆਪਣੇ ਯੂ.ਕੇ ਚ ਪੈਦਾ ਹੋਏ ਬੱਚਿਆਂ ਦੇ ਕਾਰਨ ਲਾਈਵ ਟੂ ਰਊਮਏਨ ਵੀਜ਼ਾ ਪ੍ਰਪਾਤ ਹਨ, ਉਨ੍ਹਾਂ ਦੀ ਪਹਿਲਾਂ ਵੀਜ਼ਾ ਵਧਾਉਣ ਵੇਲੇ ਇੱਕ ਸਾਲ ਦੀ ਵੀਜ਼ਾ ਫ਼ੀਸ 624 ਪੌਂਡ ਦੇ ਹਿਸਾਬ ਨਾਲ ਢਾਈਂ ਸਾਲ ਦੀ ਫੀਸ 1560 ਪੌਂਡ ਅਦਾ ਕਰਦੇ ਸਨ, ਪ੍ਰੰਤੂ ਹੁਣ 6 ਫਰਵਰੀ ਤੋਂ ਬਾਅਦ ਹੁਣ ਪਰ ਆਦਮੀ ਇੱਕ ਸਾਲ ਦਾ 1035 ਪੌਂਡ ਅਦਾ ਕਰਨੇ ਪੈਣਗੇ , ਹੁਣ ਉਨ੍ਹਾਂ ਨੂੰ ਇੱਕ ਟਰਮ ਦੇ ਬਲਕਿ ਢਾਈ ਸਾਲ ਦੇ ਵੀਜੇ ਦੀ ਮਿਆਦ ਵਧਾਉਣ ਲਈ 2587ਪੌਡ ਪਰ ਆਦਮੀ ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ ਸ ਗਿੱਲ ਨੇ ਦੀਆਂ ਆਉਣ ਵਾਲੇ ਸਮੇਂ ਚ ਆਪਣੇ ਜੀਵਨ ਸਾਥੀ ਨੂੰ ਯੂ ਕੇ ਲਿਆਉਣ ਲਈ ਯੂ.ਕੇ ਸਰਕਾਰ ਵੱਲੋਂ ਸਾਲਾਨਾ ਆਮਦਨੀ ਦੀਆਂ ਸ਼ਰਤਾਂ ਚ ਭਾਰੀ ਵਾਧਾ ਕਰਨ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਭਾਰਤ ਜਾ ਹੋਰਨਾਂ ਦੇਸ਼ਾਂ ਚੋ ਆਪਣੇ ਜੀਵਨ ਸਾਥੀ ਨੂੰ ਯੂ.ਕੇ
ਬੁਲਾਉਣ ਲਈ ਸਾਲਾਨਾ ਆਮਦਨੀ 18 ਹਜਾਰ 600 ਪੌਂਡ ਹੋਣੀ ਜ਼ਰੂਰੀ ਸੀ, ਪ੍ਰੰਤੂ ਹੁਣ ਕੁਝ ਸਮਾਂ ਬਾਅਦ ਯੂ.ਕੇ ਸਰਕਾਰ ਵੱਲੋਂ ਇਸ ਸਬੰਧੀ ਸਾਲਾਨਾ ਆਮਦਨੀ 38ਹਜਾਰ 700ਪੌਡ ਕੀਤੇ ਜਾਣ ਬਾਰੇ ਕਾਨੂੰਨ ਹੋਂਦ ਚ ਲਿਆਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਪ੍ਰੰਤੂ ਦੂਜੇ
ਪਾਸੇ ਆਮ ਲੋਕਾਂ ਵੱਲੋਂ ਸਰਕਾਰ ਦੀ ਇਸ ਸ਼ਰਤ ਦੀ ਵਿਰੋਧਤਾ ਤੋਂ ਬਾਅਦ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਚ ਇਸ ਸਬੰਧੀ ਆਮਦਨੀ ਦੀ ਸ਼ਰਤ 29ਹਜਾਰ ਸਾਲਾਨਾ ਕੀਤੇ ਜਾਣ ਦੀ ਵੀ ਚਰਚਾ ਹੈ &zwnj। ਸ ਗਿੱਲ ਨੇ ਦੱਸਿਆ ਕਿ ਸਰਕਾਰ ਦੇ ਇਸ ਰਵਈਏ ਨਾਲ ਭਾਰਤ ਜਾ ਹੋਰਨਾਂ
ਦੇਸ਼ਾਂ ਤੋਂ ਆਪਣੇ ਜੀਵਨ ਸਾਥੀ ਨੂੰ ਯੂ.ਕੇ ਮੰਗਵਾਉਣ ਵਾਲਿਆਂ ਤੇ ਇਸ ਕਾਨੂੰਨ ਦਾ ਬਹੁਤ ਮਾੜਾ ਪ੍ਰਭਾਵ ਪਵੇਗਾ। ਇਸੇ ਤਰ੍ਹਾਂ ਸ ਗਿੱਲ ਨੇ ਯੂ.ਕੇ ਚ ਪ੍ਰਤੀ ਦਿਨ ਵਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਵੱਡਾ ਕਾਰਨ ਵੱਧ ਰਹੀ ਬੇਰੁਜ਼ਗਾਰੀ ਅਤੇ ਘੱਟ ਕੀਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਹਨ।