image caption:

ਕਿਸਾਨਾਂ ਦਾ ਦਿੱਲੀ ਵੱਲ ਮਾਰਚ, ਐਕਸਪ੍ਰੈਸ ਵੇਅ ‘ਤੇ ਹਫੜਾ-ਦਫੜੀ

ਨੋਇਡਾ : ਕਿਸਾਨਾਂ ਨੇ ਗ੍ਰੇਟਰ ਨੋਇਡਾ ਅਥਾਰਟੀ ਵੱਲੋਂ ਮੰਗਾਂ ਪੂਰੀਆਂ ਨਾ ਹੋਣ &lsquoਤੇ ਦਿੱਲੀ ਦੇ ਸੰਸਦ ਭਵਨ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਕਿਸਾਨ ਮਹਾਮਾਇਆ ਫਲਾਈਓਵਰ &lsquoਤੇ ਇਕੱਠੇ ਹੋਣਗੇ, ਜਿਸ ਤੋਂ ਬਾਅਦ ਉਹ ਦਿੱਲੀ ਵੱਲ ਰਵਾਨਾ ਹੋਣਗੇ। ਕਿਸਾਨਾਂ ਦੀ ਲਾਮਬੰਦੀ ਕਾਰਨ ਮਹਾਮਾਇਆ ਫਲਾਈਓਵਰ &rsquoਤੇ ਜਾਮ ਲੱਗਾ ਹੋਇਆ ਹੈ।

ਪ੍ਰਸ਼ਾਸਨ ਨੇ ਵੀ ਇਸ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਹੈ। 200 ਪੁਲਿਸ ਮੁਲਾਜ਼ਮ ਤਾਇਨਾਤ ਹਨ। ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਤਿਆਰ ਕੀਤੀਆਂ ਗਈਆਂ ਹਨ। ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਸਰਹੱਦ ਨੂੰ ਸੀਲ ਕਰਨ ਦੇ ਨਾਲ-ਨਾਲ ਪੁਲਿਸ ਬਲ ਵਧਾ ਦਿੱਤਾ ਗਿਆ ਹੈ।