image caption:

ਅਮਰੀਕਾ ‘ਚ ਨਹੀਂ ਰੁਕ ਰਹੇ ਭਾਰਤੀਆਂ ‘ਤੇ ਹ.ਮਲੇ, ਹੁਣ ਸ਼ਿਕਾਗੋ ‘ਚ ਸਟੂਡੈਂਟ ‘ਤੇ ਬੁਰੀ ਤਰ੍ਹਾਂ ਅਟੈ.ਕ

ਅਮਰੀਕਾ ਵਿੱਚ ਭਾਰਤੀਆਂ &lsquoਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਸ਼ਿਕਾਗੋ &lsquoਚ ਭਾਰਤੀ ਵਿਦਿਆਰਥੀ &lsquoਤੇ ਜਾਨਲੇਵਾ ਹਮਲੇ ਦੀ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। 4 ਫਰਵਰੀ ਨੂੰ ਹੋਏ ਇਸ ਹਮਲੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਹੀ ਹੈ, ਜੋ ਦਿਲ ਦਹਿਲਾ ਦੇਣ ਵਾਲੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਦੇਸ਼ਾਂ &lsquoਚ ਰਹਿੰਦੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਣੀ ਸੁਭਾਵਿਕ ਹੈ। ਜਿਸ ਵਿਦਿਆਰਥੀ &lsquoਤੇ ਹਮਲਾ ਹੋਇਆ ਹੈ, ਉਹ ਹੈਦਰਾਬਾਦ ਦਾ ਰਹਿਣ ਵਾਲਾ ਹੈ। ਹਮਲੇ ਤੋਂ ਬਾਅਦ ਉਹ ਡੂੰਘੇ ਮਾਨਸਿਕ ਤਣਾਅ ਅਤੇ ਸਦਮੇ ਵਿੱਚ ਹੈ।

ਰਿਪੋਰਟ ਮੁਤਾਬਕ ਵਿਦਿਆਰਥੀ ਦਾ ਨਾਂ ਸਈਦ ਮਜ਼ਾਹਿਰ ਅਲੀ ਹੈ ਜੋ ਹੈਦਰਾਬਾਦ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਭਾਰਤ ਵਿੱਚ ਰਹਿ ਰਹੀ ਹੈ। ਮਜਲਿਸ ਬਚਾਓ ਤਹਿਰੀਕ (ਐੱਮ.ਬੀ.ਟੀ.) ਦੇ ਬੁਲਾਰੇ ਅਮਜਦ ਉੱਲਾ ਖਾਨ ਨੇ ਸੋਸ਼ਲ ਮੀਡੀਆ &lsquoਤੇ ਇਸ ਘਟਨਾ ਨਾਲ ਸਬੰਧਤ ਕੁਝ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ਾਸਨ ਦਾ ਧਿਆਨ ਮਜ਼ਾਹਿਰ &lsquoਤੇ ਕੇਂਦਰਿਤ ਕੀਤਾ ਹੈ। ਉਸ ਨੇ ਦੱਸਿਆ ਕਿ ਵਿਦਿਆਰਥੀ ਇੰਡੀਆਨਾ ਵੇਸਲੇ ਯੂਨੀਵਰਸਿਟੀ ਤੋਂ ਆਈਟੀ ਵਿੱਚ ਮਾਸਟਰਜ਼ ਕਰ ਰਿਹਾ ਹੈ। 4 ਫਰਵਰੀ ਨੂੰ ਕੁਝ ਲੋਕਾਂ ਨੇ ਉਸ &lsquoਤੇ ਜਾਨਲੇਵਾ ਹਮਲਾ ਕਰ ਕੇ ਲੁੱਟਮਾਰ ਕੀਤੀ। ਵੀਡੀਓ ਰਾਹੀਂ ਭਾਰਤੀ ਦੂਤਾਵਾਸ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ ਹੈ।