image caption:

ਅਮਰੀਕੀ ਫੌਜ ਦੇ ਪਹਿਲੇ ਦਸਤਾਰਧਾਰੀ ਸਿੱਖ ਲੈਫਟੀਨੈਂਟ ਕਰਨਲ ਤੇਜਦੀਪ ਸਿੰਘ ਰਤਨ ਲੜਨਗੇ ਸਿਟੀ ਕੌਂਸਲ ਚੋਣਾਂ

ਅਮਰੀਕੀ ਫੌਜ ਦੇ ਪਹਿਲੇ ਦਸਤਾਰਧਾਰੀ ਸਿੱਖ ਲੈਫਟੀਨੈਂਟ ਕਰਨਲ ਤੇਜਦੀਪ ਸਿੰਘ ਨੇ ਕੈਲੀਫੋਰਨੀਆ &lsquoਚ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਲੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਰਤਨ ਸਾਲ 2009 ਵਿੱਚ ਆਪਣੇ ਸਿੱਖੀ ਸਰੂਪ ਨਾਲ ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਲਈ ਆਗਿਆ ਪ੍ਰਾਪਤ ਕਰਨ ਵਾਲੇ ਪਹਿਲੇ ਸਾਬਤ ਸੂਰਤ ਦਸਤਾਰਧਾਰੀ ਸਿੱਖ ਸਨ, ਜਿਨ੍ਹਾਂ ਨੇ ਹੁਣ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਮਾਊਨਟੇਨ ਹਾਊਸ ਦੀਆਂ ਮਾਰਚ 2024 ਵਾਲੀਆਂ ਸਿਟੀ ਕੌਂਸਲ ਚੋਣਾਂ ਵਿੱਚ ਕਾਊਂਸਲ ਮੈਂਬਰ ਵੱਜੋਂ ਚੋਣ ਲੜਨ ਲਈ ਆਪਣੇ ਨਾਂਅ ਦਾ ਐਲਾਨ ਕੀਤਾ ਹੈ । ਕੌਂਸਲ ਦੇ 4 ਮੈਂਬਰਾਂ ਨੂੰ ਚੁਨਣ ਲਈ, ਕੁੱਲ 8 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ ਸਿਰਫ ਡਾ. ਤੇਜਦੀਪ ਸਿੰਘ ਰਤਨ ਹੀ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਸ ਚੋਣ ਲਈ ਸ਼ਹਿਰ ਵਾਸੀ 5 ਫਰਵਰੀ ਤੋਂ ਲੈ ਕੇ 5 ਮਾਰਚ 2024 ਤੱਕ ਵੋਟਾਂ ਪਾ ਸਕਦੇ ਹਨ।