image caption:

136 ਸੀਟਾਂ ‘ਚੋਂ 49 ਸੀਟਾਂ ‘ਤੇ ਇਮਰਾਨ ਜੇਤੂ, ਪਾਕਿਸਤਾਨ ‘ਚ ਵੋਟਾਂ ਦੀ ਗਿਣਤੀ ਜਾਰੀ

ਇਸਲਾਮਾਬਾਦ : ਪਾਕਿਸਤਾਨ ਵਿੱਚ ਚੋਣ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਪਾਕਿਸਤਾਨ ਵਿੱਚ ਚੋਣ ਨਤੀਜਿਆਂ ਵਿੱਚ ਦੇਰੀ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਇਮਰਾਨ ਖਾਨ ਦਾ ਸਮਰਥਨ ਕਰਨ ਵਾਲੇ ਆਜ਼ਾਦ ਉਮੀਦਵਾਰਾਂ ਨੇ ਪਾਕਿਸਤਾਨ ਵਿਚ ਕਈ ਥਾਵਾਂ &lsquoਤੇ ਜਿੱਤ ਹਾਸਲ ਕੀਤੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਮਰਾਨ ਦੀ ਪਾਰਟੀ ਦੇ ਆਜ਼ਾਦ ਉਮੀਦਵਾਰਾਂ ਨੇ 49 ਸੀਟਾਂ &lsquoਤੇ ਚੋਣ ਜਿੱਤੀ ਹੈ। ਰਾਇਟਰਜ਼ ਦੀ ਖਬਰ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰਾਂ ਨੇ ਰਾਸ਼ਟਰੀ ਚੋਣਾਂ &lsquoਚ ਹੁਣ ਤੱਕ ਐਲਾਨੇ ਗਏ 136 ਅਧਿਕਾਰਤ ਨਤੀਜਿਆਂ &lsquoਚੋਂ 49 &lsquoਤੇ ਜਿੱਤ ਹਾਸਲ ਕੀਤੀ ਹੈ। ਨਵਾਜ਼ ਸ਼ਰੀਫ, ਸ਼ਾਹਬਾਜ਼ ਸ਼ਰੀਫ, ਬਿਲਾਵਲ ਭੁੱਟੋ, ਮਰੀਅਮ ਨਵਾਜ਼ ਵਰਗੇ ਨੇਤਾਵਾਂ ਨੇ ਵੀ ਜਿੱਤ ਦਰਜ ਕੀਤੀ ਹੈ। ਹਾਲਾਂਕਿ ਨਵਾਜ਼ ਸ਼ਰੀਫ ਮਾਨਸੇਹਰਾ ਸੀਟ ਤੋਂ ਹਾਰ ਗਏ ਸਨ।

ਆਜ਼ਾਦ ਉਮੀਦਵਾਰ ਸ਼ਹਿਜ਼ਾਦਾ ਗਸਤਸਾਪ ਨੇ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ। ਸ਼ਹਿਜ਼ਾਦਾ ਗਸਤਸਾਪ ਨੂੰ 74,713 ਵੋਟਾਂ ਮਿਲੀਆਂ, ਜਦਕਿ ਨਵਾਜ਼ ਨੂੰ 63,054 ਵੋਟਾਂ ਨਾਲ ਸਬਰ ਕਰਨਾ ਪਿਆ। ਪਾਕਿਸਤਾਨ ਵਿੱਚ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਚੋਣਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ ਗਿਣਤੀ ਜਾਰੀ ਹੈ। ਹਾਲਾਂਕਿ, ਅਧਿਕਾਰਤ ਨਤੀਜੇ ਅੱਜ ਭਾਵ 9 ਫਰਵਰੀ ਤੱਕ ਹੀ ਆਉਣ ਦੀ ਉਮੀਦ ਹੈ। ਮਾਨਸੇਹਰਾ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨਵਾਜ਼ ਸ਼ਰੀਫ਼ ਆਪਣੀ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਮਾਨਸੇਹਰਾ ਸੀਟ ਤੋਂ ਚੋਣ ਹਾਰ ਗਏ ਸਨ ਪਰ ਇਸ ਚੋਣ ਵਿਚ ਉਨ੍ਹਾਂ ਨੇ ਲਾਹੌਰ ਐਨਏ 130 ਨਾਂ ਦੀ ਇਕ ਹੋਰ ਸੀਟ ਤੋਂ ਵੀ ਨਾਮਜ਼ਦਗੀ ਦਾਖ਼ਲ ਕੀਤੀ ਸੀ। ਉਹ ਲਾਹੌਰ ਸੀਟ ਤੋਂ ਚੋਣ ਜਿੱਤੇ ਹਨ। ਨਵਾਜ਼ 55 ਹਜ਼ਾਰ ਵੋਟਾਂ ਨਾਲ ਜਿੱਤੇ ਹਨ।