image caption:

ਹਾਫ਼ਿਜ਼ ਸਈਦ ਦਾ ਪੁੱਤ ਲਾਹੌਰ ’ਚ ਚੋਣ ਹਾਰਿਆ

ਇਸਲਾਮਾਬਾਦ- ਵੀਰਵਾਰ ਨੂੰ ਹੋਈਆਂ ਆਮ ਚੋਣਾਂ ਦੀ ਵੋਟਿੰਗ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਮਰਥਕ ਲਤੀਫ ਖੋਸਾ ਨੇ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅਤਿਵਾਦੀ ਮੁਹੰਮਦ ਹਾਫਿਜ਼ ਸਈਦ ਦੇ ਪੁੱਤਰ ਤਲਹਾ ਸਈਦ ਖ਼ਿਲਾਫ਼ ਜਿੱਤ ਪ੍ਰਾਪਤ ਕੀਤੀ ਹੈ। ਲਾਹੌਰ ਦੀ ਐੱਏ 122 ਸੀਟ &rsquoਤੇ ਖੋਸਾ ਨੂੰ 117,109 ਵੋਟਾਂ ਮਿਲੀਆਂ ਜਦਕਿ ਤਲਹਾ ਸਈਦ ਨੂੰ ਸਿਰਫ਼ 2024 ਵੋਟਾਂ ਮਿਲੀਆਂ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਖਵਾਜਾ ਸਾਦ ਰਫੀਕ ਨੂੰ 77907 ਵੋਟਾਂ ਮਿਲੀਆਂ। ਮੁਹੰਮਦ ਹਾਫਿਜ਼ ਸਈਦ, ਜੋ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅਤਿਵਾਦੀ ਹੈ, ਲਸ਼ਕਰ-ਏ-ਤੋਇਬਾ ਦਾ ਸੰਸਥਾਪਕ ਹੈ। ਉਹ ਮੁੰਬਈ ਵਿੱਚ 26/11 ਦੇ ਘਾਤਕ ਹਮਲਿਆਂ ਦਾ ਮਾਸਟਰਮਾਈਂਡ ਹੈ। ਭਾਰਤ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਹਾਫਿਜ਼ ਸਈਦ ਦੀ ਸਿਆਸੀ ਇਕਾਈ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀਐੱਮਐੱਮਐੱਮਐੱਲ) ਨੇ ਆਮ ਚੋਣਾਂ &rsquoਚ ਪੂਰੇ ਪਾਕਿਸਤਾਨ ਦੇ ਹਰੇਕ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਹਲਕੇ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।