image caption:

ਇਟਲੀ ਵਿੱਚ ਪਸ਼ੂ ਫਾਰਮ ਵਿਚ ਕੰਮ ਕਰਦੇ 44 ਸਾਲਾਂ ਭਾਰਤੀ ਵਿਅਕਤੀ ਦੀ ਮਿਲੀ ਲਾਸ਼ ! ਮਾਮਲਾ ਜਾਂਚ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਦੱਖਣੀ ਇਟਲੀ ਦੇ ਸੂਬਾ ਕੰਪਾਨੀਆ ਦੇ ਜ਼ਿਲ੍ਹਾ ਸਾਲੈਰਨੋ ਦੀ ਮਿਉਂਸੀਪੈਲਿਟੀ ਕਾਪਾਚੋ ਪਾਏਸਤੁਮ ਅਧੀਨ ਪੈਂਦੇ ਪਿੰਡ ਗਾਰਮੋਲਾ ਦੇ ਇੱਕ ਡੇਅਰੀ ਫਾਰਮ ਵਿਚ ਕੰਮ ਕਰਦਾ 44 ਸਾਲਾਂ ਭਾਰਤੀ ਮੂਲ ਦਾ ਵਿਅਕਤੀ ਚਾਰ ਫਰਵਰੀ ਸਵੇਰ ਤਕਰੀਬਨ 8 ਵਜੇ ਆਪਣੇ ਮੰਜੇ ਤੇ ਮ੍ਰਿਤਕ ਪਾਇਆ ਗਿਆ। ਉਸਦੇ ਸਰੀਰ ਦਾ ਪੋਸਟਮਾਰਟਮ ਸ਼ੁਕਰਵਾਰ 9 ਫਰਵਰੀ ਨੂੰ ਕੀਤਾ ਜਾਵੇਗਾ। ਜਾਂਚ ਅਧਿਕਾਰੀ ਕਾਰਲੋ ਰਿਨਾਲਦੀ ਕੰਮ ਦੇ ਮਾਲਕ ਪਤੀ ਪਤਨੀ ਦੀ ਮੌਤ ਵਿੱਚ ਸ਼ਮੂਲੀਅਤ ਬਾਰੇ ਜਾਂਚ ਕਰ ਰਿਹਾ ਹੈ ਅਤੇ ਇਹ ਵੀ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਦੇ ਕੰਮ ਦੌਰਾਨ ਸੁਰੱਖਿਆ ਦੀ ਕੋਈ ਕਮੀ ਤਾਂ ਨਹੀਂਸੀ ਜਿਸ ਨਾਲ ਉਸਦੀ ਮੌਤ ਹੋਈ ਸੀ। ਮਾਲਕ ਜੋੜੇ ਵੱਲੋਂ ਵਕੀਲ ਐਨਰੀਕੋ ਫਾਰਾਨੋ ਪੇਸ਼
ਹੋਏ ਹਨ। ਐਗਰੀ ਪੋਲੀ ਕੰਪਨੀ ਦੀ ਕਾਰਾਬਿਨਿਏਰੀ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ।118 ਨੰਬਰ ਤੇ ਡਾਕਟਰੀ ਸਹਾਇਤਾ ਲਈ ਫੋਨ ਕਰਨ ਵਾਲਾ ਵੀ ਮਾਲਕ ਸੀ ਜਦੋਂ ਕਪਾਚੋ ਸਕਾਲੋਦੀ ਰੈਡ ਕ੍ਰਾਸ ਟੀਮ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਭਾਰਤੀ ਕਾਮੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮੌਤ ਦੇ ਕਾਰਨਾ ਨੂੰ ਸਮਝਣ ਲਈ ਅਜੇ ਜਾਂਚ ਚੱਲ ਰਹੀ ਹੈ ਅਤੇ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵਿਅਕਤੀ ਦੀ ਮੌਤ ਕਿਸੇ ਬਿਮਾਰੀ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ। ਜਿਸ ਛੋਟੇ ਜਿਹੇ ਘਰ ਵਿੱਚ ਭਾਰਤੀ ਕਾਮਾ ਰਹਿੰਦਾ ਸੀ, ਪੁਲਿਸ ਵੱਲੋਂ ਜਾਂਚ ਲਈ ਉਸ ਨੂੰ ਬਾਕੀ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਮਾਲਕ ਜੋੜੇ ਵੱਲੋਂ ਵਕੀਲ ਦੀ ਮਦਦ ਨਾਲ ਪੋਸਟਮਾਰਟਮ ਦੀ ਟੀਮ ਵਿੱਚ ਆਪਣੇ ਵੱਲੋਂ ਵੀ ਇੱਕ ਸਹਾਇਕ ਮੁਕੱਰਰ ਕੀਤਾ ਜਾ ਸਕਦਾ ਹੈ। ਮੌਤ ਦੇ ਸਹੀ ਕਾਰਨ ਜਾਣਨ ਲਈ ਹੋ ਰਹੀ ਜਾਂਚ ਨੂੰ ਲਗਭਗ 90 ਦਿਨ ਲੱਗਣਗੇ। ਜਾਂਚ ਅਧਿਕਾਰੀ ਵੱਲੋਂ ਇਸ ਗੱਲ ਦੀ ਜਾਂਚ ਵੀ ਕੀਤੀ ਜਾਵੇ ਕੀ ਕੇ ਮਰਨ ਵਾਲਾ ਕਿੰਹਨਾਂ ਹਾਲਾਤਾਂ ਵਿੱਚ ਕੰਮ ਕਰਦਾ ਸੀ। ਉਸਦੇ ਕੰਮ ਦਾ ਇਕਰਾਰਨਾਮਾ ਸੀ ਜਾਂ ਨਹੀਂ ਅਤੇ ਇਸ ਤੋਂ ਇਲਾਵਾ ਹੋਰ ਬਾਕੀ ਸਭ ਗੱਲਾਂ ਜੋ ਜਾਂਚ ਦੇ ਘੇਰੇ ਵਿੱਚ ਆਉਂਦੀਆਂ ਹਨ। ਕੰਮ ਦੇ ਮਾਲਕ ਦੋਸ਼ੀ(ਸ਼ੱਕ ਦੇ ਆਧਾਰ 'ਤੇ) ਪਤੀ-ਪਤਨੀ ਜੋ ਜਾਂਚ ਦੇ ਘੇਰੇ ਵਿੱਚ ਹਨ। ਉਹ ਮੂਲ ਰੂਪ ਵਿੱਚ ਐਗਰੋ ਨੋਚੇਰੀਨੋ ਸਾਰਨੇਜੇ ਏਰੀਏ ਦੇ ਰਹਿਣ ਵਾਲੇ ਹਨ। ਜਾਂਚ ਦਫਤਰ ਵੱਲੋਂ ਕਲਪਨਾ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਕੰਮ ਤੇ ਹਾਦਸਿਆਂ ਦੀ ਰੋਕਥਾਮ ਸਬੰਧੀ ਨਿਯਮਾਂ ਦੀ ਕਥਿਤ ਉਲੰਘਣਾ ਨਾਲ ਜੁੜੇ ਅਪਰਾਧ ਦਾ ਵੀ ਹੋ ਸਕਦਾ ਹੈ। ਕਿਉਂਕਿ ਮਾਲਕ ਦੀ ਖੁਦ ਵੀ ਆਪਣੇ ਕਾਮਿਆਂ ਪ੍ਰਤੀ ਕੰਮ ਦੀ ਜਿੰਮੇਵਾਰੀ ਬਣਦੀ ਹੈ।