ਬਰਗਾੜੀ ਬੇਅਦਬੀ ਮਾਮਲੇ ਵਿਚ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਗੁੜਗਾਓਂ ਤੋਂ ਗ੍ਰਿਫਤਾਰ
ਗੁੜਗਾਓਂ : 2015 ਬਰਗਾੜੀ ਬੇਅਦਬੀ ਮਾਮਲੇ ਵਿੱਚ, ਚਾਰਜਸ਼ੀਟ ਭਗੌੜੇ ਪ੍ਰਦੀਪ ਕਲੇਰ ਨੂੰ SIT ਨੇ ਗੁੜਗਾਓਂ ਤੋਂ ਗ੍ਰਿਫਤਾਰ ਕਰ ਲਿਆ ਹੈ, ਹਾਲਾਂਕਿ ਪਹਿਲਾ ਆਰੋਪੀ ਦੇ ਅਯੁੱਧਿਆ ਵਿੱਚ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਐਸਆਈਟੀ ਮੈਂਬਰ ਅਤੇ ਫਰੀਦਕੋਟ ਸੀਆਈਏ ਸਟਾਫ਼ ਇੰਚਾਰਜ ਹਰਬੰਸ ਸਿੰਘ ਆਪਣੀ ਟੀਮ ਨਾਲ ਅਯੁੱਧਿਆ ਪੁੱਜੇ ਸਨ, ਪਰ ਉੱਥੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰ ਕੁਝ ਠੋਸ ਸੂਚਨਾ ਜ਼ਰੂਰ ਮਿਲੀ, ਇਸ ਸੂਚਨਾ ਦੇ ਆਧਾਰ &lsquoਤੇ ਟੀਮ ਨੇ ਦੋਸ਼ੀ ਦੀ ਲੋਕੇਸ਼ਨ ਟਰੇਸ ਕਰਦੇ ਹੋਏ ਦੋਸ਼ੀ ਨੂੰ ਗੁੜਗਾਓਂ ਤੋਂ ਗ੍ਰਿਫਤਾਰ ਕਰ ਲਿਆ, ਜਿਸ ਨੂੰ ਫਰੀਦਕੋਟ ਲਿਆਂਦਾ ਜਾ ਰਿਹਾ ਹੈ, ਗ੍ਰਿਫਤਾਰੀ ਦੀ ਪੁਸ਼ਟੀ ਐਸਐਸਪੀ ਹਰਜੀਤ ਸਿੰਘ ਨੇ ਵੀ ਕੀਤੀ ਹੈ।