image caption:

ਜਥੇਬੰਦੀਆਂ ਨੇ 16 ਦੀ ਹੜਤਾਲ ਸਬੰਧੀ ਕੀਤੀਆਂ ਵਿਚਾਰਾਂ

ਰਾਏਕੋਟ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਦੀ ਸਫਲਤਾ ਨੂੰ ਲੈ ਕੇ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ 'ਚ ਜਥੇਬੰਦੀਆਂ ਨੇ ਫੈਸਲਾ ਲਿਆ ਕਿ 16 ਫਰਵਰੀ ਨੂੰ ਭਾਰਤ ਬੰਦ ਦੌਰਾਨ ਸਥਾਨਕ ਸ. ਹਰੀ ਸਿੰਘ ਨਲਵਾ ਚੌਕ 'ਚ ਪੱਕੇ ਤੌਰ 'ਤੇ ਬੰਦ ਕੀਤਾ ਜਾਵੇਗਾ ਤੇ ਸਿਰਫ ਗਮੀ, ਖੁਸ਼ੀ ਤੇ ਇਲਾਜ ਲਈ ਲੰਘਣ ਵਾਲੇ ਵਾਹਨਾਂ ਨੂੰ ਰਾਹਤ ਦਿੱਤੀ ਜਾਵੇਗੀ। ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਡਾ. ਗੁਰਚਰਨ ਸਿੰਘ ਰਾਏਕੋਟ, ਮਲਕੀਤ ਸਿੰਘ, ਅਜਮੇਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਹਰਨੇਕ ਸਿੰਘ, ਅਮਰਜੀਤ ਸਿੰਘ ਚੱਕਭਾਈਕਾ, ਤਰਲੋਚਨ ਸਿੰਘ ਝੋਰੜਾਂ, ਰਮਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਮਾ. ਬਲਦੇਵ ਸਿੰਘ ਲਤਾਲਾ, ਸ਼ਿਆਮ ਸਿੰਘ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਅਮਨਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ, ਭਗਵੰਤ ਸਿੰਘ, ਹਾਕਮ ਸਿੰਘ ਤੂੰਗਾਹੇੜੀ, ਜਸਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਗੁਰਮਿੰਦਰ ਸਿੰਘ ਗੋਰੀ, ਤੇਜਿੰਦਰ ਸਿੰਘ, ਭਾਵਜੀਤ ਸਿੰਘ, ਸੀਟੂ ਦੇ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ, ਪ੍ਰਕਾਸ਼ ਸਿੰਘ ਬਰ੍ਹਮੀ, ਮਨਰੇਗਾ ਯੂਨੀਅਨ ਦੇ ਰੁਲਦਾ ਸਿੰਘ, ਨਵ-ਨਿਰਮਾਣ ਯੂਨੀਅਨ ਦੇ ਗੁਰਦੀਪ ਸਿੰਘ ਰਾਏਕੋਟ ਹਾਜ਼ਰ ਸਨ।