image caption:

ਅਮਰੀਕਾ ’ਚ ਕੁੱਟਮਾਰ ਕਾਰਨ ਗੰਭੀਰ ਜ਼ਖ਼ਮੀ ਭਾਰਤੀ ਕਾਰੋਬਾਰੀ ਦੀ ਮੌਤ

ਵਾਸ਼ਿੰਗਟਨ ਦੇ ਰੈਸਟੋਰੈਂਟ ਦੇ ਬਾਹਰ ਲੜਾਈ ਦੌਰਾਨ ਕੁੱਟਮਾਰ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲ ਹੀ &lsquoਚ ਅਮਰੀਕਾ &lsquoਚ ਭਾਰਤੀ ਮੂਲ ਦੇ ਲੋਕਾਂ &lsquoਤੇ ਹਮਲਿਆਂ ਦੀਆਂ ਕਈ ਚਿੰਤਾਜਨਕ ਘਟਨਾਵਾਂ ਸਾਹਮਣੇ ਆਈਆਂ ਹਨ। ਜਾਂਚਕਰਤਾਵਾਂ ਨੇ ਕਿਹਾ ਕਿ ਅਧਿਕਾਰੀਆਂ ਨੇ 2 ਫਰਵਰੀ ਨੂੰ ਤੜਕੇ 2 ਵਜੇ ਦੇ ਕਰੀਬ ਸ਼ੋਟੋਜ਼ ਰੈਸਟੋਰੈਂਟ ਦੇ ਬਾਹਰ ਘਟਨਾ ਦੀ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਫੁੱਟਪਾਥ &lsquoਤੇ ਵਿਵੇਕ ਤਨੇਜਾ ਨਾਂ ਦਾ ਭਾਰਤੀ ਮੂਲ ਦਾ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਦੇਖਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਵਾਸ਼ਿੰਗਟਨ ਡੀਸੀ ਦੇ ਟੈਲੀਵਿਜ਼ਨ ਸਟੇਸ਼ਨ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਨੇਜਾ ਅਤੇ ਅਣਪਛਾਤੇ ਵਿਅਕਤੀ ਵਿਚਕਾਰ ਬੋਲ-ਬੁਲਾਰਾ ਲੜਾਈ ਵਿੱਚ ਬਦਲ ਗਿਆ ਅਤੇ ਮੁਲਜ਼ਮ ਨੇ ਤਨੇਜਾ ਨੂੰ ਜ਼ਮੀਨ &lsquoਤੇ ਸੁੱਟ ਦਿੱਤਾ ਅਤੇ ਫੁੱਟਪਾਥ ਨਾਲ ਉਸ ਦਾ ਸਿਰ ਮਾਰਿਆ। ਗੰਭੀਰ ਰੂਪ ਨਾਲ ਜ਼ਖਮੀ ਤਨੇਜਾ ਦੀ ਹਸਪਤਾਲ &lsquoਚ ਮੌਤ ਹੋ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਮੁਲਜ਼ਮ ਦੀ ਫੁਟੇਜ ਸੀਸੀਟੀਵੀ ਤੋਂ ਹਾਸਲ ਕਰ ਲਈ ਗਈ ਹੈ। ਤਨੇਜਾ &lsquoਡਾਇਨਾਮੋ ਟੈਕਨਾਲੋਜੀਜ਼&rsquo ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਸਨ।