image caption:

ਪੰਜਾਬੀ ਮੂਲ ਦਾ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ

ਕੈਨੇਡਾ ਦੇ ਭਾਰਤੀ ਟਰੱਕ ਡਰਾਈਵਰ &lsquoਤੇ 87 ਲੱਖ ਡਾਲਰ ਦੀ ਕੋਕੀਨ ਅਮਰੀਕਾ ਲਿਆਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਭਾਰਤ ਦੇ ਨਾਗਰਿਕ ਅਤੇ ਕੈਨੇਡਾ ਦੇ ਵਸਨੀਕ ਗਗਨਦੀਪ ਸਿੰਘ &lsquoਤੇ ਡੇਟ੍ਰੋਇਟ ਵਿੱਚ ਆਪਣੀ ਪਹਿਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਦੋਸ਼ ਲਗਾਇਆ ਗਿਆ। ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਅਧਿਕਾਰੀਆਂ ਨੇ ਡੇਟ੍ਰੋਇਟ ਦੇ ਅੰਬੈਸਡਰ ਬ੍ਰਿਜ &lsquoਤੇ ਉਸ ਨੂੰ ਕਾਬੂ ਕੀਤਾ। ਉਸ ਦੇ ਟਰੱਕ &rsquoਚੋਂ 290 ਕਿਲੋ ਕੋਕੀਨ ਬਰਾਮਦ ਹੋਈ ਹੈ।