image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਬਾਹਰੋਂ ਧੋਤੀ ਤੂੰਬੜੀ ਅੰਦਰ ਚਿੱਤ ਕਠੋਰ

ਈਸ਼ਵਰ ਗੁਲੋ ਗੁਲਜ਼ਾਰ ਮੇਂ ਮੈਨੇ ਤੁਝੇ ਢੂੰਡਾ,
ਪਰਬਤ ਕੋਹਿ ਸਾਰ ਮੇਂ ਮੈਨੇ ਤੁਝੇ ਢੂੰਡਾ,
ਮਗਰ ਨਾ ਢੂੰਡਾ ਅੰਤਰ ਮੇਂ ਜਹਾਂ ਤੂੰ ਹੈ ਬੈਠਾ
ਸਭ ਧਾਰਮਿਕ ਪੁਸਤਕਾਂ ਪੜ੍ਹ-ਪੜ੍ਹ ਲੋਧੀਏ ਪਰ ਬੱਸ ਇਕ ਤੀਲੀ ਜੋ ਅਗਨੀ ਲਈ ਕਿੰਨੇ ਧੰਦੇ ਸਾਰਦੀ ਭੀ ਹੈ ਤੇ ਤਬਾਹ-ਰਾਖ ਭੀ ਕਰਦੀ ਹੈ, ਐਨੀ ਗੱਲ ਸਮਝਣ ਦੀ ਲੋੜ, ਰੋਡੇ-ਭਢੇ ਸਿਰ ਪਰਨਾ ਬੰਨੀ ਕਿਰਤ ਕਰਨ ਸਤਿਨਾਮ ਵਾਖਰੂ ਆਖਣ ਸਰਦਾ ਦਾਨ ਕਰ ਛੱਡਣ ਸਭ ਸਿੱਖ ਹੀ ਹਨ ਅੰਮ੍ਰਿਤ ਛਕਣ ਲਈ ਡਾਰਾਂ, ਭਾਈ ਕਕਾਰ ਕੀ ਤੁਸੀਂ ਭਾਵੇਂ ਪੰਸੇਰੀ ਕੁਣਕਾ ਖਾਉ, ਸ਼ਾਲ ਦੁਸ਼ਾਲੇ ਕੰਬਲ ਜੋ ਮੰਗੋ ਉਹ ਭੀ ਦੇਣਗੇ, ਬੱਸ ਜਮਾਤ ਵਿੱਚ ਬੈਠ ਜਾਵੋ ਇਕ ਵਾਰ ਅਗਲੀ ਵਾਰ ਫੇਰ ਸਹੀ, ਅੰਮ੍ਰਿਤ ਵੇਲਾ ਤਾਂ ਤੜਕੇ ਨੂੰ ਆਖਦੇ ਸਨ, ਹੁਣ ਦੁਪਹਿਰ ਰਾਤ ਜਦੋਂ ਮਰਜ਼ੀ ਛਕਾਉ ਸਾਦੇ ਲੋਕ, ਸਾਦਾ ਧਰਮ, ਪੱਕਾ ਯਕੀਨ ਵਿਸ਼ਵਾਸ਼ ਪ੍ਰਮਾਤਮਾਂ ਨੂੰ ਮੰਨਦੇ ਸਨ, ਲੋਕ ਕਿਸੇ ਰਾਮ, ਕ੍ਰਿਸ਼ਨ, ਦੇਵੀ, ਦੇਵਤੇ, ਪੀਰ, ਭਗਤ, ਦ੍ਰਵੇਸ਼ ਦੇ ਵਿਰੁੱਧ ਨਹੀਂ ਸਨ ਬੋਲਦੇ, ਪਤਾ ਭੀ ਨਹੀਂ ਸੀ ਹੁੰਦਾ ਅੰਤਰ ਦਾ, ਐਸਾ ਸਾਧਾਂ ਨੇ ਅੰਗ੍ਰੇਜ਼ ਹਕੂਮਤ ਤੋਂ ਚਾਕਰੀਆਂ ਛੱਡ ਡੇਰੇ ਬਣਾਏ, ਹੇਠਲੀ ਉੱਤੇ ਲਿਆ ਤੀ, ਗੁਰੂ ਨਾਨਕ ਦੀ ਫਲਾਸਫੀ ਦਾ ਭੀ ਥੱਲਾ ਲਾ ਤਾ, ਉੱਘ ਦੀਆਂ ਪਤਾਲ ਮੁੜ ਮੁੜ ਕੇ ਹੁਣ ਪਤਾ ਹੀ ਨਹੀਂ ਕਿ ਉਹ ਕੀ ਉਪਦੇਸ਼ ਦੇ ਗਏ ਸਨ, ਇਨ੍ਹਾਂ ਦੇ ਆਦੇਸ਼ ਉਪਦੇਸ਼ ਹੈ ਕੋਈ ਠੋਸ ਸਬੂਤ ਤਾਂ ਹਨ ਹੀ ਨਹੀਂ ਕਿ ਗੁਰਬਾਣੀ ਕਿਹੜੀ, ਬਾਣੀ ਕਿਹੜੀ, ਗੁਰੂ ਰਵਿਦਾਸ ਜੀ ਤਾਂ ਸੜਕਾਂ ਕਿਨਾਰੇ ਜੁੱਤੀਆਂ ਗੰਡ ਕਿਰਤ ਕਰਦੇ ਪ੍ਰਭੂ ਦੀ ਉਪਮਾ ਵਿੱਚ ਲੀਨ ਸਨ, ਅੱਜ ਅਸੀਂ ਉਨ੍ਹਾਂ ਨੂੰ ਭੀ ਗੱਦੀ ਦੇ ਮਾਲਕ ਬਣਾ ਤਾ, ਮੰਨਣਾ ਪਵੇਗਾ ਕਿ ਗੁਰੂ ਨਾਨਕ ਦੇਵ ਜੀ ਗੁਰੂ ਤਾਂ ਹੀ ਬਣਾਏ ਗਏ ਕਿ ਸਿਖਸ਼ਾ ਦਿੱਤੀ ਪਰ ਅਸੀਂ ਸਿੰਘਾਸਣ ਤੇ ਬਠਾਤਾ ਠੀਕ ਹੈ ਉਹ ਦੇਵਤਾ, ਪੀਰ ਜਾਂ ਫ਼ਕੀਰ ਤਾਂ ਸਨ ਨਹੀਂ, ਪਿਤਾ ਗਰੀਬ ਨਹੀਂ ਸੀ, ਸਗੋਂ ਉਹ ਤਾਂ ਸਰਕਾਰੇ ਦਰਬਾਰੇ ਸਤਿਕਾਰੇ ਤੇ ਖੱਤਰੀ ਕੌਮ ਦੇ ਬਰਾਹਮਣਾਂ ਤੋਂ ਦੂਜੇ ਨੰਬਰ ਤੇ ਸਨ, ਬਾਕੀ ਜਾਤ ਪ੍ਰਣਾਲੀ ਨੀਮੇ ਜਾਤੀ ਅੱਡ ਸਨ, ਫੇਰ ਗੁਰੂ ਜੀ ਤਾਂ ਹੀ ਤਾਂ ਖਰਚਾ ਕਰਕੇ ਥਾਂ ਥਾਂ ਗਏ, ਨਾਲੇ ਉਸ ਵੇਲੇ ਦੇ ਹੁਕਮਰਾਨ ਨੂੰ ਬਗਾਵਤ ਤੋਂ ਭੀ ਦੂਰ ਰੱਖਣ ਲਈ ਵਿਰੋਧੀ ਧੁੰਨ ਦਬਾਉਣੀ ਹੁੰਦੀ ਹੈ, ਅੱਜ ਭੀ ਹੈ, ਗੱਦੀ ਭੀ ਅਕਸਰ ਸਰਕਾਰੂ ਖਜ਼ਾਨੇ &lsquoਤੇ ਹੀ ਸੀ ਦਸਾਂ ਗੁਰੂਆਂ ਤੱਕ ਤਾਂ ਹੀ ਚਲਦੀ ਹੈ, ਅੰਤ ਸਮਾਂ ਕਰਵਟ ਲੈਂਦਾ ਹੀ ਹੈ ਸਿਆਸਤ, ਵਿਰੋਧੀ ਧਿਰਾਂ ਨਾਲ ਗੱਠਜੋੜ, ਯੁੱਧ, ਫੌਜਾਂ ਤੇ ਖੂਨ ਖਰਾਬੇ, ਵੰਸ਼ ਤਬਾਹੀ, ਗੁਰੂ ਗ੍ਰੰਥ ਕਿੰਨੀਆਂ ਪੀੜ੍ਹੀਆਂ ਤੱਕ ਕਦੋਂ ਕਿਵੇਂ ਕੀਹਣੇ ਲਿਖਿਆ, ਹੁਣ ਕਹਿੰਦੇ ਦਸਮੇ ਪਾਤਿਸ਼ਾਹ ਨੇ ਬੈਠ ਕੇ ਲਿਖਾਇਆ, ਸੱਚ ਤੱਥ ਕੀ ਹਨ ? ਨਿੰਦਕੋ, ਵਿਦੇਸ਼ੀ ਗੱਠੜੀ ਚੁੱਕ (ਜਥੇਬੰਦੀਆਂ) ਚੈਨਲੀ ਧੂਤੂ ਤੇ ਨਿਜੱਤਵ ਪ੍ਰਸਿੱਧੀ ਲਈ ਮਲਵੇ ਲੱਭੋ, ਟੁੱਕੜ ਬੋਚ ਨਾ ਬਣੋ, ਕੋਈ ਪ੍ਰਾਪਤੀ ਕਰ ਦਿਖਾਵੋ, ਬਾਦਲ ਸਾਹਬ ਤੋਂ ਵੱਡੀ ਲਕੀਰ ਖਿੱਚੋ, ਆਪੇ ਖਤਾਬ ਰੁੱਤਵੇ ਛੋਟੇ ਹੋ ਜਾਣਗੇ, ਹੋਰਾਂ ਦਾ ਜਾਪ ਤੁਸੀਂ ਉਨ੍ਹਾਂ ਦੀ ਕੋਈ ਪ੍ਰਾਪਤੀ ਦੱਸ ਕੇ ਨਹੀਂ ਕਰਦੇ, ਬੱਸ ਜੀ ਸ਼ਹੀਦ ਹੋ ਗਏ, ਭਾਈ ਅਣਆਈਆਂ ਮੌਤਾਂ ਸਹੇੜਨੀਆਂ ਅਕਲਮੰਦੀ ਨਹੀਂ, ਜੀਊਂਦੇ ਰਹਿ ਕੇ ਭਲੇ ਕੰਮ ਕਰੋ, ਸੇਵਾ ਜੋ ਗੁਰੂ ਉਪਦੇਸ਼ ਸੀ ਕਰੋ, ਦਸਵੰਧ ਕੱਢੋ ਨਾ ਕਿ ਮੰਗ ਮੰਗ ਛਕੋ, ਕੋਲੋਂ ਪਰਉਪਕਾਰ ਕਰੋ ਜਿੰਨੀ ਸਮਰੱਥਾ ਹੈ, ਨਾ ਕਿ ਜੀ ਆਹ ਸੇਵਾ ਚੱਲਦੀ ਹੈ ਦਿਉ ਪੈਸੇ, ਕਈ ਝੂਠ ਬੋਲ ਕੇ ਭੱਤੇ ਲੈਂਦੇ ਨੇ ਤਾਂ ਅੱਗੋਂ ਦਾਨ ਕਰੀ ਜਾਂਦੇ ਨੇ ਇਹ ਪਾਪ ਹੈ । ਅੱਗੋਂ ਆਪਣੀਆਂ ਆਪਹੁੰਦਰੀਆਂ ਨੂੰ ਢੱਕਣ ਲਈ, ਧਰਮ ਹੈ ਜੀ ਤੇ ਆਹ ਤਿਲਕ ਲਉਣੇ ਦੂਜਿਆਂ ਦੇ ਧਰਮ ਵਿੱਚ ਸ਼ਾਮਿਲ ਹੋਣਾ ਸਿੱਖੀ ਹੀ ਨਹੀਂ, ਕੀਹਨੇ ਗੁਰੂ ਘਰਾਂ ਵਿੱਚ ਸਰਵ-ਧਰਮ ਇਕੱਠ ਕਰਵਾਏ, ਸਾਡੇ ਗੁਰੂ ਘਰ ਭੀ ਹੋਏ ਤਾਂ ਕੀ ਜੋ ਸਾਡੇ ਧਰਮ ਨੂੰ ਨਮਣ ਹੋਣ ਦਰਬਾਰ ਸਾਹਿਬ ਨੂੰ ਸਾਂਝਾ ਮਨਾਉਣ ਦੂਜਿਆਂ ਧਰਮਾਂ ਦਿਆਂ ਨੂੰ ਸਰੋਪੇ, ਕਿਰਪਾਨ, ਖੰਡੇ ਦੇ ਰੂਮਾਲੇ ਦੇਣ ਤਾਂ ਧਰਮ ਪਾਲਕ ? ਦਰਬਾਰ ਸਾਹਿਬ ਵਿੱਚ ਨਕਸਲੀਏ, ਖੱਬੂ ਤੇ ਪੁਲਸ ਵਾਲੇ ਹਥਿਆਰ ਦੇਣ ਤਾਂ ਇਹ ਪੰਥਕ ਰਵਾਇਤ ਜਾਂ ਸੇਵਾ, ਨਉਂ ਭੀ ਲਾਭ ਦੇਣੇ ਰੱਖ ਲੋ ਪਰ ਬਾਦਲ ਨਖਿੱਧ ਸਿੱਖੀ ਨਾ ਸਹੀ ਰੱਬ ਤੋਂ ਤਾਂ ਡਰੋ, ਜਿੰਨਾ ਕੂੜ ਅੱਜ ਸਿੱਖ ਪ੍ਰਚਾਰਕ ਵੰਡ ਰਹੇ ਹਨ । ਦੱਸੋ ਸੰਤਾਂ ਦੀ ਸ਼ਹਾਦਤ ਕਰਕੇ ਜਸਵੀਰ ਸਿੰਘ ਅਕਾਲ ਤਖ਼ਤ ਦਾ ਜਥੇਦਾਰ ਕਿਹੜੀ ਕੁਰਬਾਨੀ, ਸੰਤਾਂ ਦਾ ਇਕ ਬੇਟਾ ਵਿਦੇਸ਼, ਦੂਜਾ ਜਲੰਧਰ ਫਾਈਨੈਂਸਰ ਜਸਵੀਰ ਸਿੰਘ ਰੋਡੇ ਦੀ ਭੀ ਅਕਾਲ ਤਖ਼ਤ ਦੀ ਜਥੇਦਾਰੀ ਰੱਦ ਕਰੋ, ਦਿਖਾਵੋ ਵਿਤਕਰਾ ਰਹਿਤ ਵਿਚਾਰ, ਝੂਠ ਨੂੰ ਸੱਚ ਬਨਾਉਣ ਲਈ ਪੁਰਾਣੇ ਲੇਖਕ ਕਿਤਾਬਾਂ ਵੇਚਣੇ ਇਤਿਹਾਸਕਾਰ ਉਨ੍ਹਾਂ ਦੀਆਂ ਨਕਲਾਂ ਕਰਕੇ ਆਪ ਕਿਤਾਬਾਂ ਛਾਪ ਕੇ ਵੇਚੋ, ਮੁਫ਼ਤ ਸੇਵਾ ਕਰੋ, ਚੈਨਲਾਂ ਨੂੰ ਦਿਉ ਕੋਲੋਂ ਦਾਨ, ਲੋਕਾਂ ਨੂੰ ਕਿਉਂ ਹੈਰਾਨ ਕਰੋ ਜੀ ਬਾਦਲਾਂ ਨੇ ਪੰਜਾਬੀ ਪਾਰਟੀ ਬਣਾ ਤੀ ਕੀ ਸਬੂਤ ਹੈਗੇ ਕਿ ਉਨ੍ਹਾਂ ਅਕਾਲੀ ਦਲ ਭੰਗ ਕੀਤਾ ਸੀ ? ਕੀ ਪੰਜਾਬ ਦੀ ਖੇਤਰੀ ਪਾਰਟੀ ਪੰਜਾਬੀਆਂ ਦੀ ਨਹੀਂ ਕੇਵਲ ਸਿੱਖਾਂ ਦੀ ਹੈ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਹੈ ਪਰ ਉਹ ਭੀ ਕੋਈ ਗਰੀਬ ਗੁਰਬਾ ਦੂਜੇ ਧਰਮਾਂ ਦਾ ਲੋੜਵੰਦ ਆਵੇ ਖਾਲੀ ਨੀ ਜਾਂਦਾ, ਲੰਗਰ ਸਰਬੱਤ ਲਈ ਹੈ ਬੂਹਾ ਭੀ ਸਭ ਲਈ ਤਾਂ ਤੁਸੀਂ ਕਿਹੜੇ ਧਰੁਵ ਤੋਂ ਹੋ ਜੋ ਕਿਸੇ ਦੇ ਧਰਮ ਦੁਆਰੇ ਨੀ ਜਾਣਾ । ਅੰਮ੍ਰਿਤ ਇਕ ਵਾਰ ਛਕੀਦਾ ਹੈ ਜਾਂ ਵਾਰ ਵਾਰ, ਆਹ ਢਕਵੰਝ ਅੰਮ੍ਰਿਤ ਪ੍ਰਥਾ ਹੈ ਜਾਂ ਕਿੱਤਾਕਾਰੀ ਹਿਰਦਾ ਸ਼ੁੱਧ ਨਹੀਂ ਤਾਂ ਭਾਵੇਂ ਨਿੱਤ ਹੀ ਛਕੀ ਜਾਵੋ, ਇਹ ਮਾਨਸਿਕਤਾ ਦੀ ਕਮਜ਼ੋਰੀ ਦਾ ਲਾਭ ਲੈ ਕੇ ਲੋਕਾਂ ਨੂੰ ਆ ਜੋ ਅੰਮ੍ਰਿਤ ਛਕੋ ਫੇਰ ਸਭ ਹੀ ਠੀਕ ਹੋ ਜੂ, ਬਾਹਰੋਂ ਧੋਤੀ ਤੂੰਬੜੀ, ਸਿੱਖੀ ਸਿਦਕ ਤੇ ਸਿਰੜ ਦਾ ਸਿਧਾਂਤ ਹੈ ਨਾ ਕਿ ਹੱਥਾਂ &lsquoਤੇ ਸਰੋਂ ਜਮਾਉ, ਲਿਖਦੀ ਜਾਵਾਂ ਸਮਾਂ ਸਦਾ ਨੀ ਰਹਿਣਾ, ਫਰੇਬ ਤਾਂ ਚੱਲ ਜਾਣਗੇ ਪਰ ਜਦੋਂ ਪਈਆਂ ਭਰਨੀਆਂ ਲੱਗੂ ਪਤਾ, ਮੈਂ ਕੱਟੜ ਸਿੱਖ ਨਹੀਂ, ਕੱਚੀ ਪਿੱਲੀ ਹੀ ਹਾਂ ਪਰ ਵਿਸ਼ਵਾਸ ਦੀ ਰੋੜ ਵਰਗੀ, ਮੇਰੇ ਆਪਣੇ ਅਸੂਲ ਹਨ, ਸੁਣੋ ਕੁਝ ਵਰੇ੍ਹ ਹੋਏ ਮੁਸਲਮਾਨ ਭਾਈਚਾਰਾ ਸਾਊਥਾਲ ਵਿੱਚ ਜਲੂਸ ਬਰਾਡਵੇਅ ਤੋਂ ਕਿੰਗ ਸਟਰੀਟ ਵੱਲ ਮਸੀਤ &lsquoਤੇ ਆਉਣਾ ਸੀ, ਮੈਂ ਭਾਈਚਾਰੇ ਦੀ ਹਾਮੀ ਹਾਂ ਪਹੁੰਚ ਗਈ, ਦੇਸੀ ਰੇਡੀਉ ਵਾਲੇ ਅਜੀਤ ਖੈਰ੍ਹਾ ਦੇਖਦੇ ਸਾਰ ਬੋਲਿਆ ਆ ਗਈ ਜਥੇਦਾਰਨੀਏ, ਮੈਂ ਕਿਹਾ ਭਾਈ ਮੈਂ ਜਥੇਦਾਰਨੀ ਨਹੀਂ ਸਾਂਝ ਦੀ ਪੈਰੋਕਾਰ ਹਾਂ, ਜਥੇਦਾਰਨੀ ਨਾ ਆਖੀ, ਇਕ ਹੋਰ ਮੇਰੇ ਸਮਕਾਲੀ ਨੇ ਭੀ ਜਥੇਦਾਰਨੀ ਕਿਹਾ ਭਰਾ ਮੇਰਿਆ ਬੜਾ ਕੁਰਬਾਨੀਆਂ ਦਾ ਰੁਤਵਾ ਹੈ ਪਾਪ ਨਾ ਚੜ੍ਹਾ, ਜਲੂਸ ਨਾਲ ਤੁਰੀ ਜਾਂਦੀ ਨੂੰ ਦੇਖ ਕੇ ਮਨਮੋਹਨ ਸਿੰਘ ਖਾਲਿਸਤਾਨੀ ਉੱਚੀ ਬੋਲੇ ਭੈਣ ਜੀ ਤੁਸੀਂ ਸੁਣਦੇ ਨਹੀਂ ਉਹ ਆਖ ਰਹੇ ਹਨ ਇੰਨ ਸਭ ਦੁਕਾਨੋਂ ਪਰ ਏਕ ਦਿਨ ਇਸਲਾਮ ਕਾ ਝੰਡਾ ਹੋਗਾ, ਮੈਂ ਕਿਹਾ ਭਾਅ ਜੀ ਬਸ ਮੈਨੂੰ ਮਸੀਤ ਤੱਕ ਜਾ ਕੇ ਆ ਜਾਣ ਦਿਉ, ਮੈਂ ਸਮਾਪਤੀ &lsquoਤੇ ਕਾਰਕੁੰਨ ਨੂੰ ਕਿਹਾ ਗੱਲ ਕਰਨੀ ਹੈ, ਮੈਂ ਪੁੱਛਿਆ ਤੂੰ ਦੇਖਦਾ ਹੈਂ ਕਿ ਮੈਂ ਤੁਹਾਡੇ ਨਾਲ ਤੁਰੀ ਆਈ ਕਹਿੰਦਾ ਹਾਂ ਸਵਾਲ ਤੁਸੀਂ ਆਖਦੇ ਹੋ ਕਿ ਹਮ ਕਾਨੂੰਨ ਕੋ ਨਹੀਂ ਮਾਨਤੇ, ਇਸਲਾਮਿਕ ਕਾਨੂੰਨ ਮੰਨਦੇ ਹਾਂ ਉੱਤਰ ਹਾਂ, ਮੈਂ ਪੁੱਛਿਆ ਕਿਥੇ ਜਨਮੇ ਪਾਕਿਸਤਾਨ ਮੈਂ ਕਿਹਾ ਮੈਂ ਸਿੱਖ ਹਾਂ ਪੰਜਾਬ, ਪਰ ਆਪਾਂ ਇਥੇ ਕਿਹੜੇ ਕਾਨੂੰਨ ਵਿੱਚ ਪਹੁੰਚੇ ਤੇ ਪਾਸਪੋਰਟ ਕਿਵੇਂ, ਜਵਾਬ ਤਾਂ ਹੈ ਨਹੀਂ ਸੀ, ਆਪ ਮੁਸਲਮਾਨ ਨਹੀਂ ਇਸ ਲਈ ਛੋੜੋ, ਮੈਂ ਮਨਮੋਹਨ ਸਿੰਘ ਨੂੰ ਆ ਕੇ ਕਿਹਾ ਤੁਸੀਂ ਕੋਈ ਮੂਹਰੇ ਹੋ ਕੇ ਬੋਲੇ, ਮੈਂ ਆਹ ਬੋਲ ਕੇ ਆਈ ਹਾਂ, ਸੋ ਭਾਈ ਜਾ੍ਹਬਾਂ ਦਾ ਭੇੜ ਤਾਂ ਭਰਪੂਰ ਵਰਗੇ ਅੰਧਾ ਧੁੰਧ ਕਰ ਗਏ, ਨਾਭੇ ਵਾਲੀਆਂ ਬੀਬੀਆਂ ਕੀ ਨਿਕਲਿਆ ਮਗਰੋਂ ਜਰਵਾਣੇ ਨੂੰ ਸੋਧਦੀਆਂ ਸਨ, ਇਕ ਨਹੀਂ ਬੜੇ ਭੇੜੀਏ ਵਿਰੋਧੀਆਂ ਨੂੰ ਢਾਅ ਗਏ, ਅੰਦਰ ਕੌਣ ਸਨ ਜਾਹਰ ਹੋਏ ।
ਕਿਰਦਾਰ, ਚਰਿੱਤਰ ਤੇ ਸੰਸਕਾਰ, ਛੋਟਾ ਕਰਦੀ ਅੰਗ੍ਰੇਜ਼ ਕੱਢੋ :- ਮੂਹਰੇ ਕੌਣ ਗੱਦਰੀ ਬਾਬੇ ਸਿੱਖ, ਸਰਾਭਾ ਜੱਟ, ਭਗਤ ਸਿੰਘ ਜੱਟ, ਊਧਮ ਸਿੰਘ ਸੈਣੀ, 84 ਦਾ ਬਦਲਾ ਭੀ ਬੇਅੰਤ, ਸਤਵੰਤ ਤੇ ਕੇਹਰ ਸਿੰਘ ਸਿੱਖ ਬੰਬ ਧਮਾਕੇ ਸਿੱਖਾਂ ਨੇ ਕੀ ਹੋਰ ਜਾਤੀਆਂ ਨੂੰ ਅੰਗ੍ਰੇਜ਼ੀ ਹਕੂਮਤ ਨਹੀਂ ਸੀ ਚੁੱਬਧੀ, ਫੇਰ ਕਿੱਕਰਾਂ ਬੀਜ ਦਾਖਾ ਭਾਲਦੇ ਹੋ, ਮਹਾਰਾਜਾ ਰਣਜੀਤ ਸਿੰਘ (ਸ਼ੇਰੇ ਪੰਜਾਬ) ਰਾਜ ਨਾਲ ਮਿਸਲਾਂ ਜੋੜ ਫਰਾਸੀਆਂ ਨਾਲ ਰਲਕੇ ਅੰਗ੍ਰੇਜ਼ਾਂ ਵਿਰੁੱਧ ਯੁੱਧ, ਅੰਤ ਫਰਾਂਸ ਫੌਜਾਂ ਹੀਲਾਂ ਤੇ ਕੋਰਾ ਜਵਾਬ ਕਿ ਸ਼ੇਰੇ ਪੰਜਾਬ ਜੀ ਅਸੀਂ ਹੋਰ ਫੌਜਾਂ ਨਹੀਂ ਮਰਵਾਉਣੀਆਂ, ਅਸੀਂ ਚੱਲੇ, ਹੁਣ ਅੰਗ੍ਰੇਜ਼ ਤਾਂ ਵੱਧ ਰਹੇ ਸਨ, ਮਹਾਰਾਜੇ ਨੇ ਸੰਧੀ ਕੀਤੀ ਪਰ ਕੋਹਿਨੂਰ ਦੀ ਮੰਗ ਨਹੀਂ ਭਾਵੇਂ ਮਾਲਵਾ ਤਾਂ ਉਸ ਵੇਲੇ ਰਿਆਸਤੀ ਪਟਿਆਲਾ ਨਾਲ ਨਹੀਂ ਰਲ੍ਹਿਆ ਤੇ ਸਤਲੁੱਜ ਪਾਰ ਸਿੱਖ ਰਾਜ ਨਹੀਂ ਸੀ, ਲੁਧਿਆਣੇ ਦੇ ਨੇੜਲੇ ਖਿੱਤੇ ਤਾਂ ਵਿੱਚ ਸਨ ਹੀ ਨਹੀਂ ਸੋ ਆਹ ਝੂਠ ਭੀ ਹੈ, ਕੂੜ ਨਿਖਟੈ ਨਾਨਕਾ, ਪਰ ਸੰਘੀ ਘੁੱਟਦੇ ਨੇ ਆਹ ਨੀਮ ਜਾਣਕਾਰੀ ਵਾਲੇ ਇਤਿਹਾਸ ਯਾਨੀ ਲੋਡੂਵਾਲ ਤੋਂ ਪਰ੍ਹਾਂ ਦਾ ਇਹ ਇਤਿਹਾਸ ਹੀ ਨਹੀਂ ਮੰਨਦੇ, ਮੁੜ ਘਿੜ ਜਾਂ ਤਾਂ ਸਿੱਖ ਦੋ ਚਾਰ ਨਉਂ ਲੈਣ ਬੈਠ ਜਾਂਦੇ ਹਨ ਜਾਂ ਫੇਰ ਕਿਤਾਬ ਲੇਖਕ ਹਿੱਤ ਪਾਲਣ ਵਾਲੇ ਅੰਗ੍ਰੇਜ਼ ਮੈਕਾਲਿਫ ਉਹਨੂੰ ਸਲ੍ਹਾਉਣ ਲੱਗ ਜਾਂਦੇ ਹਨ, ਤੱਥ, ਸਬੂਤ ਤਾਂ ਜਾਣਦੇ ਨਹੀਂ, ਮੇਰੀ ਸਲਾਹ ਤੇ ਦਲੀਲ ਹੈ ਤੂਹਮਤਾਂ ਲਾ ਕੇ ਉੱਚੇ ਬਨਣਾ ਬਹੁਤੀ ਦੇਰ ਨੀ ਚੱਲਦਾ, ਭਗਵਾਨ ਬੇਅੰਤ ਹੈ ,ਚਲੋ ਬਾਦਲ ਸਾਹਬ ਦੀ ਰੂਹ ਭਾਵੇਂ ਬਦਦੁਆ ਨਾ ਭੀ ਦੇਵੇ ਪਰ ਪ੍ਰਮਾਤਮਾਂ ਬਲੀ ਹੈ ਡੰਨ ਜਰੂਰ ਦਿੰਦਾ ਹੈ, ਸਿੱਖਾਂ ਨੂੰ ਵਿਰੋਧਤਾ ਨਹੀਂ ਟਿਕਣ ਦਿੰਦੀ, ਪਰ ਅੰਤ ਨੂੰ ਆਪਣੇ ਪਾਪ ਹੀ ਮਾਰਦੇ ਨੇ ਬੰਦੇ ਨੂੰ, ਕੌਮ ਦਾ ਨੁਕਸਾਨ ਇਨ੍ਹੀਂ ਕੰਮਾਂ ਹੀ ਹੋ ਰਿਹਾ ਹੈ, ਬਖ਼ਸ਼ੀਸ਼ ਤਾਂ ਪ੍ਰਭੂ ਦੀ ਧਰਮੀ ਸਧਾਰਣ ਸਿੱਖਾਂ ਕਰਕੇ ਹੈ ਪਖੰਡ ਧਰਮ ਜੋ ਦੀਸੇ, ਹੁਣ ਮੋਦੀ ਸਾਹਬ ਪਰਸੰਨ ਬਈ ਪੰਜਾਬ ਵਿੱਚ ਭੜਥੂ ਹੈ ਧੀਰ ਰਹੋ ਆ ਰਹੇ ਨੇ ਦਿੱਲੀ ਘੇਰਨ, ਕੀ ਹੁਣ ਦਿੱਲੀ ਗੁਰਦੁਆਰਾ ਕਮੇਟੀ ਲੰਗਰ ਦੀਆਂ ਵੈਨਾਂ ਕਾਲਕਾ ਸਿਰਸਾ ਲੈ ਕੇ ਪਹੁੰਚਣਗੇ, ਜੇਕਰ ਧਾਰਮਿਕ ਪ੍ਰਥਾ ਕਰਕੇ ਸੀ ਤਾਂ ਹੁਣ ਫੇਰ ਜਾਣ, ਹੁਣ ਭਾਜਪਾ ਦੇ ਲਾਕੜੇ ਨੇ ਇਹਨੂੰ ਕਹਿੰਦੇ ਨੇ ਮੱਕਾਰੀ, ਮੈਂ ਤਾਂ ਕਿਸਾਨ ਮੋਰਚੇ ਦੀ ਹਾਮੀ ਨਾ ਸੀ ਨਾ ਹਾਂ, 10 ਕਿੱਲੇ ਘੱਟ ਵਾਲੇ ਤਾਂ ਲਾਹੇ ਲੈ ਹੀ ਸਕਦੇ । 
ਧਰਮ ਭੀ ਪਰ ਪੁਰਾਤਨ ਸੱਭਿਅਤਾ ਭੀ ਸਿੱਖਿਆ ਦਿੰਦੇ ਸਨ ਕਿ ਹਿਰਦੇ ਦੁਖੀ ਨੀ ਕਰੀਦੇ, ਜੇਠ ਜਠਾਣੀ ਮਿੱਟੀ ਢੋਂਦੇ ਮੈਂ ਢੋਂਹਦੀ ਸੀ ਗਾਰਾ, ਜੇ ਮੇਰੀ ਆਹ ਪੈ ਗੀ, ਸਿਖਰੋ ਡਿੱਗੂ ਚਬਾਰਾ, ਆਹ ਕਦੇ ਨਾ ਕਦੇ ਮਾਰਦੀ ਹੀ ਹੈ, ਅਵੱਸ਼ :- ਹੰਕਾਰ ਡਿਗੇ, ਸਿਰ ਭਾਰ ਸਭ ਜੱਗ ਭੁੱਲਣਹਾਰ ਹੈ, ਅੱਜ ਜੋ ਚੈਨਲਾਂ &lsquoਤੇ ਜੋ ਸਭ ਗੁਣਾ ਵਿੱਚ ਅਸਾਂਹ ਔਗਣ ਸਭ ਬੜਾ ਹੁਭੇਧ ਨੇ ਅਸੀਂ ਹੀ ਧਰਮੀ ਹਾਂ ਬਾਕੀ ਸਭ ਨਿਗੁਰੇ ਨੇ, ਇਹੀ ਅਭਿਮਾਨ ਮਾਾਰੂ ਅਟੱਲ ਹੈ, ਨਿਮਰਤਾ ਵਿੱਚ ਆਵੋ ਭਾਈ ਜੇਕਰ ਗੁਰੂ ਗ੍ਰੰਥ ਉਪਦੇਸ਼ ਤਾਂ ਘੋਖਣੇ ਨਹੀਂ ਬੱਸ ਪੂਜੋ ਪੈਸੇ ਲਈ, 48 ਘੰਟੇ ਵਿੱਚ ਅਖੰਡ ਪਾਠ, ਬੜੇ ਲੰਮੇ ਸਮੇਂ ਪਿੱਛੋਂ ਸੋਝੀ ਆਈ ਕਿ ਕੀ, ਮੇਰੇ ਬੇਟੇ ਨੇ ਸਵਾਲ ਕੀਤੀ ਕਿ ਕੋਈ ਪੁਸਤਕ 1430 ਪੰਨੇ ਦੀ 48 ਘੰਟੇ ਵਿੱਚ ਪੜੋ੍ਹ ਤੇ ਸਮਝੋ ਸੰਭਵ ਹੈ, ਪਹਿਲਾਂ ਤਾਂ ਸਪੀਡ ਵਿੱਚ ਅੰਤਰ, ਮੈਂ ਤਾਂ ਸੇਵਾ ਸਮਝ ਕੇ ਤਿੰਨ ਗੁਰਦੁਆਰਿਆਂ ਤੇ ਲੋੜ ਪੈਣ &lsquoਤੇ ਸਿੱਖ ਮਿਸ਼ਨਰੀ ਲਈ ਪਰ ਅਖੀਰ ਗਿਆਨ ਤਾਂ ਪ੍ਰਾਪਤ ਨਹੀਂ ਸੀ ਹੋਇਆ, ਫੇਰ ਮੈਂ ਗੁਰਦੁਆਰੇ ਬੁੰਗੇ ਵਿੱਚ ਪਾਠ ਰੱਖ ਲੈਣਾ ਹੌਲੀ ਹੌਲੀ ਪੜ੍ਹਨਾਂ ਅੰਤ ਆਹ ਨਵੇਂ ਬਣੇ ਭੱਜ ਕੇ ਆਏ ਸ਼ਰਨਾਰਥੀ ਜੀ ਜਰਾਬਾਂ ਪਾ ਕੇ ਕਰਦੀ ਹੈ ਹੱਟ ਗਈ, ਮੁੜ ਮੈਂ ਨਹੀਂ ਗੁਰੂ ਗ੍ਰੰਥ ਦਾ ਪਾਠ ਕੀਤਾ, ਹੁਣ ਦੱਸੋ ਸਿੱਖੀ ਸੇਵਾ ਹੈ ਇਨ੍ਹਾਂ ਦੀ, ਇਹ ਤਾਂ ਭੇਸ ਵਿੱਚ ਹਨ, ਕੰਮਕਾਰ ਕਰਨਾ ਨਹੀਂ ਦਸਵੰਧਾਂ &lsquoਤੇ ਪਲਣਾ, ਡਰਾ ਧਮਕਾ ਕੇ ਜਥੇਦਾਰੀ ਕਰਨੀ, ਡਰਦੇ ਮਾਰੇ ਹੱਥਾਂ ਵਿੱਚ ਡਾਂਗਾਂ ਭੀ ਕਿਰਪਾਨ &lsquoਤੇ ਭੀ ਭਰੋਸਾ ਨਹੀਂ ਸਿੱਖ ਕਤਲ ਤਾਂ ਕਰਨ ਪਰ ਆਪ ਡਰਨ ਦੋ ਧਾਰਾ ਇਨ੍ਹਾਂ ਦਾ ਗੁਰੂ ਰੱਖਵਾਲਾ ਹੋ ਸਕਦਾ ਹੈ ਪਰ ਦਾਤਾ ਨੀ, ਚੈਨਲ ਦਾ ਫੂਨ ਤਾਂ ਆਇਆ, ਕਹਿੰਦਾ ਸਾਡੇ ਸਟੂਡੀਉ ਬਰਮਿੰਘਮ ਆਉ ਤੇ ਬਹਿਸ ਵਿੱਚ ਹਿੱਸਾ ਲਉ, ਮੈਂ ਕਿਹਾ ਮੈਂ ਕੀ ਕਰਨ ਆਵਾਂ, ਆਹ ਊਟ-ਪਟਾਂਗ ਸੁਨਣ ਬਾਹਰ ਘਰ ਸੁਣੀਦਾ ਹੈ ਮੈਂ ਅੰਗ੍ਰੇਜ਼ੀ ਤੇ ਦੇਸ਼ ਦੀ ਸਥਿਤੀ ਜਾਣੂੰਗੀ ਉਨੇ ਸਮੇਂ ਜੋ ਆਹ ਸਮਾਂ ਬਰਬਾਦ ਕਰਾਂ ਵਿਚਾਰ ਤਾਂ ਮੈਂ ਸੁਣਾ ਹੀ ਦਿੱਤੇ, ਬਾਕੀ ਮੈਂ ਪ੍ਰਮਾਤਮਾਂ ਤੋਂ ਡਰਦੀ ਹਾਂ, ਹੁਕਮੀ ਅੰਦਰ ਸਭ ਕੋ ਜਾਣ ਸਮੇਂ ਕੋਈ ਨੀ ਰਖਵਾਲਾ, ਇਸ 26 ਜਨਵਰੀ ਨੂੰ ਦਿੱਲੀ ਵਾਲਾ ਦੁਨੀਆਂ ਦੀ ਸੰਸਥਣੀ ਭਰਾ ਅਮਰੀਕਾ ਕਨੇਡਾ ਖੋਲ੍ਹੀ ਬੈਠਾ ਸੁਣੋ ਕੀ ਬੋਲਿਆ ਜੀ ਬਣਕੇ ਰਹੇਗਾ ਖਾਲਿਸਤਾਨ, ਮਿੱਟ ਕੇ ਰਹੇਗਾ ਹਿੰਦੋਸਤਾਨ, ਭਾਈ ਇਹ ਸ਼੍ਰੇਣੀ ਤਾਂ ਹੱਟੀਆਂ ਖੋਲ੍ਹਣ ਵਿੱਚ ਮਾਹਰ ਹੈ, ਬੱਸ ਖੋਲ੍ਹੀ ਜਾਂਦੇ ਨੇ, ਚੈਨਲ ਵਾਲੇ ਨੇ ਮੈਨੂੰ ਸਵਾਲ ਕੀਤਾ ਤੂੰ ਅੰਮ੍ਰਿਤ ਛਕਿਆ ਉੱਤਰ ਹਾਂ ਜੀ ਸੀ, ਕਹਿੰਦਾ ਹੁਣ ਟੁੱਟ ਗਿਆ, ਭਲਿਆ ਲੋਕਾ ਕਦੇ ਅੰਮ੍ਰਿਤ ਭੀ ਟੁੱਟਿਆ ਹੈ ਇਹ ਕੱਪੜਾ ਹੈ ਜੋ ਪੁਰਾਣਾ ਹੋ ਗਿਆ, ਤੁਹਾਡਾ ਹਾਲ ਜੋ ਇਹ ਹੈ ਪੁਰਾਣੇ ਪੇਂਡੂ ਜੱਟ ਨਾ ਤਾਂ ਅੰਮ੍ਰਿਤਧਾਰੀ ਹੁੰਦੇ ਸਨ ਨਾ ਹੀ ਪੂਰਨ ਸਿੱਖ, ਪਰ ਜਜਬੇਧਾਰੀ ਨੰਗੇ ਪੈਰੀ ਪਰਨਾ ਚੁੱਕ ਸੱਦੇ &lsquoਤੇ ਭੱਜ ਤੁਰਦੇ ਸਨ, ਡਾਂਗਾਂ ਖਾਣੀਆਂ, ਜੇਲ੍ਹਾਂ ਕੱਟਣੀਆਂ, ਉਨ੍ਹਾਂ ਦੇ ਸਿਰ ਤੁਸੀਂ ਅੱਜ ਭੁੜਕਦੇ ਹੋ, ਆਪਣੀ ਤਾਂ ਕੋਈ ਕੁਰਬਾਨੀ ਨਹੀਂ, ਬਾਦਲ ਸਾਹਬ ਭੀ ਨਾਲ ਗੀਤ ਸੁਣੋ, ਦਾ੍ਹਲ ਦੱਸ ਖਾਂ ਸ਼ਹਿਰ ਲਹੌਰ ਅੰਦਰ ਕਿੰਨੀਆਂ ਬੂਹੇ ਤੇ ਕਿੰਨੀਆਂ ਬਾਰੀਆਂ ਨੇ, ਕਿੰਨੀਆਂ ਖੂਹ ਤੇ ਕਿੰਨੀਆਂ ਖੂਹੀਆਂ ਮਿਠੀਆਂ ਤੇ ਖਾਰੀਆਂ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੰਵਾਰੀਆਂ ਨੇ, ਨਚੋੜ :- ਜਿਹੜੀ ਰਹਿੰਦੀਆਂ ਨਾਲ ਸੱਜਣਾਂ ਦੇ, ਉਹੀਉ ਵਿਆਹੀਆਂ ਤੇ ਬਾਕੀ ਕੰਵਾਰੀਆਂ ਨੇ :-ਮੇਰਾ ਨਿਰਣਾ, ਅਸਲੀ ਸਧਾਰਕ ਸਿੱਖ ਧਰਮ (ਗੁਰੂ ਨਾਨਕ) ਪੇਂਡੂ ਤੇ ਖਾਸ ਜੱਟ ਹੀ ਸਨ, ਅੱਜ ਭੀ ਮਰਨ ਲਈ ਤਤਪਰ ਉਹੀ ਹਨ, ਬਾਕੀ ਸਭ ਵਪਾਰਕ, ਲਿਖ ਲਿਖ ਮਾਰੇ ਵੈਣ ਕਮਾਉ ਪੈਸੇ ਹੂੰਝੋ ਧਨ :- ਆਹ ਚੈਨਲ &lsquoਤੇ ਦੁਹਾਈ ਦੇਖੋ, ਅਸੀਂ ਸਿੱਖ, ਅਸੀਂ ਧਰਮੀ, ਅਸੀਂ ਅੰਮ੍ਰਿਤਧਾਰੀ ਪਰ ਸਾਰੇ ਜਾਤ-ਪਾਤ, ਸ਼੍ਰੇਣੀਵਾਦ ਨਾਲੇ ਭੱਤੇ ਭੀ ਲਵੋ, ਮਕਰਵਾਦ ਦੱੁਖ ਲੱਗਦਾ ਹੈ ਜਦੋਂ ਪੰਜਾਬ ਖਾਸ ਕਰਕੇ ਮਾਲਵੇ ਵਿੱਚ ਭਸੂੜੀ ਪਈ ਹੀ ਰਹਿੰਦੀ ਹੈ, ਸਪੱਸ਼ਟ ਕਰ ਦੇਵਾਂ ਮੈਨੂੰ ਇਨ੍ਹਾਂ ਨਾਲ ਕਿਸਾਨ ਆਗੂਆਂ ਨਾਲ ਲਖੋ ਸਧਾਣਾ, ਝੋਟਾ ਭਾਨਾ ਤੇ ਮਾਨ ਦਲੀਆਂ ਨੇ ਆਪਣੇ ਹਿੱਤਾਂ ਲਈ ਖਿੱਤੇ ਦੀ ਜੱਖਣਾ ਪੱਟ ਧਰੀ, ਕੋਈ ਰਤਾ ਭਰ ਹਮਦਰਦੀ ਨਹੀਂ ਭਾਵੇਂ ਜਿੰਨੇ ਮਰਜ਼ੀ ਪਰਚੇ ਦਰਜ ਹੋਣ, ਸਰਕਾਰ ਨੂੰ ਹਰ ਵੇਲੇ ਤੇ ਪੁਲਸ ਨੂੰ ਦਬੱਲੀ ਫਿਰਨਾ ਕਿਹੜੀ ਲੋਕ ਭਲਾਈ ਹੈ, ਹੋਰ ਲਿਖਾਂ ਏਜੰਟਾਂ ਤੋਂ ਪੈਸੇ ਵਾਪਸੀ ਸੁਣੋ ਸੁਹਿਰਦੋਂ ਇਹ ਏਜੰਟ ਗੈਰ ਵਾਜਵ ਨੇ ਤਾਂ ਜਿਹੜੇ ਵਿਦੇਸ਼ ਜਾਣ ਲਈ 35 ਲੱਖ ਤੱਕ ਦਿੰਦੇ ਹਨ ਉਹ ਭੀ ਤਿੰਨ ਸਰਕਾਰਾਂ ਨਾਲ ਧੋਖਾਧੜੀ ਕਰਦੇ ਹਨ, ਕੇਸ ਉਨ੍ਹਾਂ &lsquoਤੇ ਭੀ ਬਣਦੇ ਹਨ, ਏਜੰਟ ਜੇਬ ਕੁਤਰੇ ਨਹੀਂ ਇਹ ਆਪਣੇ ਲਾਲਚ ਨੂੰ ਦਿੰਦੇ ਹਨ, ਭਾਨਾ ਕਿਹੜਾ ਮੂਜੀ ਬੀਜ ਪੈਸਾ ਕਮਾਉਂਦਾ ਹੈ, ਕਿਸਾਨ ਆਗੂ ਭੀ ਸੂਬੇ ਦੀ ਤਬਾਹੀ ਹਨ, ਹੁਣ ਚੱਕੇ ਹੋਏ ਮੋਦੀ ਸਰਕਾਰ ਦੀਆਂ ਵੋਟਾਂ ਖਰਾਬ ਕਰਨ ਚੱਲੇ, ਅੱਗੇ ਕਿੰਨੀਆਂ ਕੁ ਪੂਰੀਆਂ ਪਾਈਆਂ, ਹੁਣ ਆਪਸੀ ਮੁਕਾਬਲੇ ਨੇ ਰਾਜੇਵਾਲ, ਉਗਰਾਹਾਂ ਅੱਡ, ਪੰਧੇਰ ਡੱਲੇਵਾਲ ਅੱਡ, ਪੰਧੇਰ ਤਾਂ ਬੀਬੀਆਂ ਆਗੂ ਹੈ ਕਿਵੇਂ ਦੇਖੋ ਪਲਟਣ ਲਾਈ ਬੈਠੀਆਂ ਹਨ ਪਰ ਜੋ ਕਿਰਤੀ, ਮਜ਼ਦੂਰ ਤੇ ਘੱਟ ਤਨਖਾਹਾਂ ਵਾਲੇ ਤੇ ਠੇਕਿਆਂ &lsquoਤੇ ਲੱਗੇ ਜੋ ਆਮ ਦਾ ਯੱਕਾ ਭੱਜਿਆ ਜਾਂਦਾ ਦੇਖ ਲਾਰਿਆਂ &lsquoਤੇ ਡੁੱਲ੍ਹ ਕੇ ਹੁਣ ਮੰਗਾਂ ਕਰਦੇ ਨੇ ਹਮਦਰਦੀ ਤਾਂ ਹੈ ਪਰ ਭਲਾ ਹੜ੍ਹ ਵਿੱਚ ਕੌਣ ਠੱਲਾਂ ਪਾਵੇ, ਸਰਕਾਰ ਤਾਂ ਕਹਿੰਦੀ ਬਹਿ ਜੋ ਜਿਥੇ ਬੈਠਣਾ ਹੈ, ਸਭ ਸਰਕਾਰਾਂ ਹੀ ਇਹੀ ਨੀਤੀ ਦੀਆਂ ਹੋਣਗੀਆਂ, ਜਦੋਂ ਉਲ੍ਹਾਰ ਹੋ ਕੇ ਚੋਣ ਕਰੋਂਗੇ ਆਹ ਮਹਾਰਾਸ਼ਟਰ ਵਿੱਚ ਦੇਖ ਲਵੋ ਆਪ ਤਿਲਕ ਲਾਈ ਬੈਠਾ ਸਿੱਖਾਂ ਨੂੰ ਕਹਿੰਦਾ ਕੀ ਕਰਨੀ ਹੈ ਗੁਰਦੁਆਰਿਆਂ ਦੇ ਪ੍ਰਬੰਧ ਦੀ ਪ੍ਰਣਾਲੀ ਸਰਕਾਰ ਕਾਹਦੇ ਲਈ ਹੈ, ਪਰ ਇਹ ਮੰਦਭਾਗਾ ਹੋਵੇਗਾ ਜੇਕਰ ਸਿੱਖਾਂ ਨਾਲ ਇਹ ਵਿਹਾਰ ਕਰਦੇ ਰਹਿਣਗੇ, ਬਗਾਵਤਾਂ ਨੂੰ ਜਨਮ ਮਨੁੱਖ ਨਹੀਂ ਮਨੁੱਖੀ ਅਤਿਵਾਦ ਜਨਮ ਦਿੰਦੇ ਹਨ, ਇਤਿਹਾਸ ਤੋਂ ਸਬਕ ਸਿੱਖੋ, ਮੋਦੀ ਸਾਹਬ ਭੀ ਕੰਟਰੋਲ ਕਰਨ ।
ਜੀਅ ਨਾਲ ਜਹਾਨ : ਸਿਹਤ ਹੈ ਤਾਂ ਜੀਵਨ ਹੈ, ਸੰਸਾਰ ਭੂਗੋਲ ਨੇ ਇੰਨਾ ਛੋਟਾ ਕਰਤਾ ਕਿ ਆਥਣ ਨੀ ਹੁੰਦਾ ਸਵੇਰਾ, ਆਹ ਦੇਖੋ ਸਾਡੇ ਦੇਸ਼ ਵਿੱਚ ਮੈਡੀਕਲ ਭਿਵਾਰਾ ਛੋਟੇ ਡਾਕਟਰਾਂ ਦੀ ਹੜਤਾਲ ਨਾ ਕਰੋ ਨਹੀਂ ਸਗੋਂ ਦੱਸਦੇ ਨੇ ਜੀ ਹੋ ਰਹੀ ਹੈ ਪੈਸਾ ਨਹੀਂ ਘੱਟ ਐੱਨ: ਐੱਚ: ਐੱਸ: ਕੋਲ ਪ੍ਰਬੰਧ ਕੁਚੱਜੇ ਹਨ ਤੇ ਆਪੋ ਆਪਣੇ ਖਜਾਨੇ ਦੀ ਪਈ ਹੈ । ਇਸ ਤਰ੍ਹਾਂ ਦੇ ਵਾਤਾਵਰਣ ਵਿੱਚ ਲੋਕਾਂ ਨੂੰ ਆਪ ਤੇ ਇਕ ਦੂਜੇ ਦੀ ਦੇਖਭਾਲ ਵਿੱਚ ਰੁਚੀ ਕਾਰਗਰ ਹੋਵੇਗੀ, ਮੋੜੇ ਪਾਉ ਪੰਜਾਬੀ-ਦੇਸੀ ਖਾਧ ਖੁਰਾਕ ਭਾਵੇਂ ਕਦੇ ਸੀ ਹੀ ਹਨ ਵਸਤਾਂ ਪਰ ਆਪ ਸੁਥਰੀਆਂ ਬਣਾ ਲਵੋ ਕੁਝ ਕੁ ਸਾਂਝਾ :- ਰੋਟੀ, ਚੌਲ ਘੱਟ, ਦੁੱਧ, ਦਹੀਂ, ਘਿਉ, ਲੱਸੀ, ਗੁੜ੍ਹ, ਸ਼ੱਕਰ, ਸੁੰਢ, ਜਵੈਣ, ਵੇਸਣ, ਜਵਾਰ ਦਾ ਆਟਾ, ਬਾਜਰੇ ਦਾ ਆਟਾ, ਕਣਕ ਦਰੜੀ ਹੋਈ ਘਿਉ ਵਿੱਚ ਭੁੰਨ ਕੇ ਦਲੀਆ, ਗੰਡੇ, ਲਸਣ, ਅਦਰਕ, ਧਨੀਆ, ਗਰਮ ਮਸਾਲਾ ਘਰ ਪੀਹ ਕੇ ਬਣਾਉ, ਧਨੀਆ, ਜੀਰਾ, ਲੌਂਗ, ਕਾਲੀ ਮਿਰਚ, ਦਾਲਚੀਨੀ ਤੇ ਵੱਡੀਆਂ ਲੈਚੀਆਂ, ਦੂਜੇ ਸੂਬਿਆਂ ਦੇ ਮਸਾਲੇ ਆਦਿ ਨਾ ਵਰਤੋ, ਮਿਹਦਾ ਝੱਲਦਾ ਨਹੀਂ, ਟਮਾਟਰ ਦਿਨ-ਘੱਟ, ਪੀਊਰੀ ਨਾ ਤਾਜੇ ਵਰਤੋ ਨਹੀਂ ਨਾ ਵਰਤੋ, ਹਰੀ ਮਿਰਚ ਲੋੜ ਤੇ ਸਹਿਣ ਅਨੁਸਾਰ, ਦਹੀਂ ਘਰ ਜਮਾਉ, ਜਾਗ ਡੱਬੀ ਦਾ ਲਾ ਕੇ ਬਹੁਤਾ ਸਮਾਂ ਉਹੀ ਨਾ ਲਾਈ ਜਾਵੋ, ਬੈਕਟੀਰੀਆ ਦਾ ਖਦਸ਼ਾ, ਵਿਹਲੀਆਂ ਸਹੇਲੀਆਂ ਇਕ ਤੋਂ ਦੂਜੇ ਲਈ ਵਿਚਾਰਾਂ ਕਰੋ, ਨੇੜੇ ਵਾਲੀਆਂ ਇਕ ਦੂਜੇ ਦੀ ਮਦਦ ਕਰੋ, ਸਾਗ ਆਦਿ ਇਕ ਦੂਜੇ ਨਾਲ ਵੰਡ ਲਵੋ, ਮੇਥੇ-ਪਾਲਕ ਵਰਤੋ, ਵਾਧੂ ਦਾਲ ਆਟੇ ਵਿੱਚ ਗੁੰਨ ਰੋਟੀਆਂ ਬਣਾਉ, ਅਚਾਰ ਨਿੰਬੂ, ਅਦਰਕ, ਗਾਜਰ ਗੋਭੀ ਦਾ ਆਪ ਬਣਾਉ, ਤੇਲ ਘੱਟ ਪਾਉ, ਸਿਰਕੇ ਦੀ ਵਰਤੋਂ ਦੀ ਥਾਂ ਸ਼ੱਕਰ ਪਾ ਲਵੋ, ਮੂਲੀ ਦੀ ਰੋਟੀ ਭੀ, ਆਲੂ ਦੀ ਰੋਟੀ ਆਦਿ ਭੀ ਰਸੋਈ ਵਿੱਚ ਸ਼ਾਮਿਲ ਕਰੋ, ਕੰਮ ਭੀ ਘੱਟ ਤੇ ਗੁਣਕਾਰੀ ਭੀ, ਚਾਹ ਵਿੱਚ ਭੀ ਸੌਂਫ, ਜਵੈਣ, ਸੁੰਢ, ਲੌਂਗ, ਲੈਚੀ, ਕਾਲੀ ਮਿਰਚ ਪੀਸ ਕੇ ਡੱਬਾ ਭਰ ਲਉ, ਚਮਚਾ ਪਾ ਕੇ ਉਬ੍ਹਾਲਾ ਦਿਉ, ਬਦਾਮ, ਕਾਜੂ, ਪਿਸਤਾ, ਸੌਗੀ, ਅਲਸੀ ਤੇ ਕਈ ਹੋਰ ਮਗਜ਼ ਤੇ ਬੀਜ ਭੀ ਪੀਹ ਕੇ ਸਰਦੀਆਂ ਵਿੱਚ ਘਿਉ ਆਪ ਬਣਾ ਕੇ ਪੰਜੀਰੀ ਬਣਾ ਲਵੋ, ਸਵੇਰੇ ਥੋੜ੍ਹੀ ਚਾਹ ਨਾਲ ਖਾ ਲਵੋ, ਵੈਜੀਟੇਰੀਅਨਾਂ ਲਈ ਆਹ ਸਭ ਸਿਹਤਮੰਦ ਨੌਮ ਵਾਲੇ ਇਹਦੇ ਨਾਲ ਆਪਣੀ ਪਸੰਦ ਦੇ ਖਾ ਲਵੋ, ਪਰ ਬਾਹਰਲਾ ਚਕਮਾਂ ਮਾਲ ਵਾਹ ਲੱਗਦੀ ਨਾ ਛਕੋ, ਬੱਚਿਆਂ ਨੂੰ ਭੀ ਹਟਾਉ, ਆਪ ਕਸ਼ਟ ਕਰੋ ਬੀਬੀਉ ਤੇ ਡਾਕਟਰਾਂ ਤੋਂ ਦੂਰ ਰਹਿਣ ਲਈ ਮਨ ਦ੍ਰਿੜ ਕਰੋ, ਆਪਣੇ ਆਪ &lsquoਤੇ ਕੰਟਰੋਲ ਸੌ ਰੋਗ ਦੂਰ ਰੱਖਦਾ ਹੈ, ਤੰਦਰੁਸਤ ਸਰੀਰ ਧਰਮ ਪਾਲਕ ਭੀ ਬਣ ਸਕਦਾ ਹੈ, ਪਾਠ ਭੀ ਅਰੋਗਤਾ ਨਾਲ ਹੀ ਚੰਗਾ ਲੱਗੂ, ਬਖ਼ਸ਼ੀ ਸੋਝੀ ਸਾਂਝੀ ਕੀਤੀ ਹੈ, ਭਾਵੇਂ ਤਾਂ ਲਾਹਾ ਲੈ ਲੈਣਾ, ਬਾਕੀ ਤਾਂ ਰੱਖਵਾਲਾ ਤਾਂ ਕਰਤਾ ਆਪ ਹੀ ਹੈ, ਸ਼ੁਕਰਾਨਾ ਕਰਨਾ ਫਰਜ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ