image caption:

ਅਮਰੀਕਾ ’ਚ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਦੀ ਵਕਾਲਤ

 ਵਾਸ਼ਿੰਗਟਨ: ਅਮਰੀਕਾ &rsquoਚ ਆਉਂਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਗਰਭਪਾਤ ਦਾ ਹੱਕ ਸਭ ਤੋਂ ਵੱਡੇ ਮੁੱਦੇ ਵਜੋਂ ਉਭਰ ਸਕਦਾ ਹੈ। ਨਵੇਂ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਏਸ਼ਿਆਈ ਅਮਰੀਕੀ, ਹਵਾਈ ਦੇ ਮੂਲ ਨਿਵਾਸੀ ਅਤੇ ਪੈਸੀਫਿਕ ਆਈਲੈਂਡਰ (ਏਏਪੀਆਈ) ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਦੇ ਪੱਖ &rsquoਚ ਹਨ। ਏਏਪੀਆਈ ਡੇਟਾ ਅਤੇ ਏਪੀ-ਐੱਨਓਆਰਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ &rsquoਚ ਕਿਹਾ ਗਿਆ ਹੈ ਕਿ 10 &rsquoਚੋਂ 8 ਵਿਅਕਤੀ ਚਾਹੁੰਦੇ ਹਨ ਕਿ ਗਰਭਪਾਤ ਨੂੰ ਕਾਨੂੰਨੀ ਮਾਨਤਾ ਮਿਲੇ। ਤਿੰਨ ਤਿਹਾਈ ਏਏਪੀਆਈ ਬਾਲਗਾਂ ਨੇ ਕਿਹਾ ਕਿ ਸੰਸਦ ਨੂੰ ਇਸ ਸਬੰਧੀ ਕਾਨੂੰਨ ਪਾਸ ਕਰਨਾ ਚਾਹੀਦਾ ਹੈ। ਪਿਛਲੇ ਸਾਲ ਜੂਨ &rsquoਚ ਕਰਵਾਏ ਗਏ ਸਰਵੇਖਣ &rsquoਚ 64 ਫ਼ੀਸਦੀ ਅਮਰੀਕੀ ਬਾਲਗਾਂ ਦਾ ਮੰਨਣਾ ਹੈ ਕਿ ਗਰਭਪਾਤ ਨੂੰ ਜ਼ਿਆਦਾਤਰ ਮਾਮਲਿਆਂ &rsquoਚ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ ਹੈ। ਡੈਮੋਕਰੈਟਿਕ ਅਤੇ ਰਿਪਬਲਿਕਨ ਪਾਰਟੀਆਂ ਨਾਲ ਜੁੜੇ ਏਏਪੀਆਈ ਆਗੂ ਵੀ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਦੇ ਪੱਖ &rsquoਚ ਹਨ। ਏਏਪੀਆਈ ਵੋਟਰਾਂ ਦੀ ਗਿਣਤੀ ਕੈਲੀਫੋਰਨੀਆ, ਟੈਕਸਸ ਅਤੇ ਨਿਊਯਾਰਕ &rsquoਚ ਕਿਤੇ ਵੱਧ ਹੈ ਅਤੇ ਦੋਵੇਂ ਪਾਰਟੀਆਂ ਉਨ੍ਹਾਂ ਨੂੰ ਆਪਣੇ ਪੱਖ &rsquoਚ ਕਰਨ ਲਈ ਹੰਭਲੇ ਮਾਰ ਰਹੀਆਂ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਡੈਮੋਕਰੈਟਿਕ ਪਾਰਟੀ ਨੂੰ ਇਸ ਦਾ ਲਾਹਾ ਮਿਲ ਸਕਦਾ ਹੈ।