image caption:

ਬਾਲੀਵੁਡ ਅਦਾਕਾਰ ਰਣਦੀਪ ਹੁੱਡਾ ਦਰਬਾਰ ਸਾਹਿਬ ਹੋਏ ਨਤਮਸਤਕ

 ਅੰਮ੍ਰਿਤਸਰ : ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅੰਮ੍ਰਿਤਸਰ ਪੁੱਜ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿੱਚ ਸੇਵਾ ਅਤੇ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਇੱਥੇ ਆ ਕੇ ਬਹੁਤ ਰਾਹਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਅਥਾਹ ਸ਼ਾਂਤੀ ਮਿਲਦੀ ਹੈ। ਰਣਦੀਪ ਹੁੱਡਾ ਵੀ ਫਿੱਕੀ ਫਲੋ ਵੱਲੋਂ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਰਣਦੀਪ ਹੁੱਡਾ ਉਨ੍ਹਾਂ ਕੁਝ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਆਪਣੇ ਆਪ ਨੂੰ ਭੂਮਿਕਾ ਵਿੱਚ ਪੂਰੀ ਤਰ੍ਹਾਂ ਲੀਨ ਕਰ ਲੈਂਦੇ ਹਨ। ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਫਿਲਮ &lsquoਸਵਤੰਤਰ ਵੀਰ ਸਾਵਰਕਰ&rsquo ਨੂੰ ਲੈ ਕੇ ਸੁਰਖੀਆਂ &rsquoਚ ਹਨ। ਜਿਸ &rsquoਚ ਉਸ ਨੇ ਕਾਫੀ ਭਾਰ ਘੱਟ ਕੀਤਾ ਹੈ।

ਇਸ ਕਿਰਦਾਰ ਲਈ ਉਸ ਨੇ 26 ਕਿਲੋ ਭਾਰ ਘਟਾਇਆ ਹੈ। ਹੁਣ ਅਦਾਕਾਰਾ ਦੀ ਭੈਣ ਦੇ ਮੁਤਾਬਕ ਉਹ ਦੁਬਾਰਾ ਅਜਿਹਾ ਕਦੇ ਨਹੀਂ ਕਰਨਗੇ। ਬਾਲੀਵੁੱਡ ਦੇ ਪ੍ਰਤਿਭਾਸ਼ਾਲੀ ਅਭਿਨੇਤਾ ਰਣਦੀਪ ਹੁੱਡਾ ਅਕਸਰ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਦੇ ਨਜ਼ਰ ਆਉਂਦੇ ਹਨ।

ਉਹ ਆਪਣੇ ਕਿਰਦਾਰਾਂ ਨੂੰ ਪਰਦੇ &rsquoਤੇ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਦਰਸ਼ਕਾਂ ਦੇ ਹੋਸ਼ ਉੱਡ ਜਾਂਦੇ ਹਨ। ਇੱਥੋਂ ਤੱਕ ਕਿ ਆਪਣੀ ਫਿਲਮ &lsquoਸਵਤੰਤਰ ਵੀਰ ਸਾਵਰਕਰ&rsquo ਲਈ ਵੀ ਉਸ ਨੇ ਆਪਣੇ ਕਿਰਦਾਰ ਲਈ ਇੱਕ ਸ਼ਾਨਦਾਰ ਟ੍ਰਾਂਸਫਾਰਮੇਸ਼ਨ ਕੀਤਾ ਹੈ, ਉਸ ਦੀ ਮਾਂ ਉਸ ਨੂੰ ਇਸ ਲੁੱਕ ਵਿੱਚ ਦੇਖ ਕੇ ਰੋਣ ਲੱਗ ਪਈ ਸੀ।