image caption:

ਰੂਸ ’ਚ ਅਤਿਵਾਦੀ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ 100 ਹੋਈ

 ਮਾਸਕੋ :  ਰੂਸ ਵਿਚ ਵੱਡੇ ਅਤਿਵਾਦੀ ਹਮਲੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ 100 ਹੋ ਗਈ ਅਤੇ ਜ਼ਖਮੀਆਂ ਦੀ ਗਿਣਤੀ 150 ਤੋਂ ਟੱਪ ਚੁੱਕੀ ਹੈ। 2004 ਤੋਂ ਬਾਅਦ ਰੂਸ ਵਿਚ ਹੋਇਆ ਇਹ ਸਭ ਤੋਂ ਖ਼ਤਰਨਾਕ ਹਮਲਾ ਦੱਸਿਆ ਜਾ ਰਿਹਾ ਹੈ। ਅਤਿਵਾਦੀਆਂ ਨੇ ਇਕ ਸੰਗੀਤ ਸਮਾਗਮ ਨੂੰ ਨਿਸ਼ਾਨਾ ਬਣਾਇਆ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਉਧਰ ਸੁਰੱਖਿਆ ਏਜੰਸੀਆਂ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਕਤਲੇਆਮ ਨੂੰ ਅੱਖੀਂ ਦੇਖਣ ਵਾਲਿਆਂ ਨੂੰ ਦੱਸਿਆ ਕਿ ਹਰ ਪਾਸਿਉਂ ਗੋਲੀਆਂ ਚੱਲ ਰਹੀਆਂ ਸਨ ਅਤੇ ਥਾਂ ਥਾਂ &rsquoਤੇ ਖੂਨ ਡੁੱਲਿਆ ਨਜ਼ਰ ਆ ਰਿਹਾ ਸੀ। ਹਮਲਾਵਰਾਂ ਨੇ ਸਿਰਫ ਗੋਲੀਬਾਰੀ ਹੀ ਨਹੀਂ ਕੀਤੀ ਸਗੋਂ ਕਈ ਬੰਬ ਧਮਾਕੇ ਵੀ ਕੀਤੇ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਲੱਤਾਂ-ਬਾਹਵਾਂ ਉਡ ਗਈਆਂ। ਹਰ ਸ਼ਖਸ ਆਪਣੀ ਜਾਨ ਬਚਾਉਣ ਵਾਸਤੇ ਦੌੜ ਰਿਹਾ ਸੀ।