image caption:

ਨਵਜੰਮੇ ਬਚੇ ਨੂੰ ਲੈ ਕੇ ਸ੍ਰੀ ਦਮਦਮਾ ਸਾਹਿਬ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ

 ਮਾਤਾ ਚਰਨ ਕੌਰ ਤੇ ਛੋਟੇ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਇਸ ਤੋਂ ਬਾਅਦ ਉਹ ਨਿੱਕੇ ਸਿੱਧੂ ਨੂੰ ਗੋਦੀ ਚੁੱਕ ਕੇ ਪਰਿਵਾਰ ਸਣੇ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਹਨ। ਇਥੇ ਆ ਕੇ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।

ਸ੍ਰੀ ਦਮਦਮਾ ਸਾਹਿਬ ਪਹੁੰਚੇ ਨਿੱਕੇ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਸਿਰੋਪਾ ਭੇਟ ਕੀਤਾ ਗਿਆ। ਦੱਸ ਦੇਈਏ ਕਿ ਬੀਤੇ 17 ਮਾਰਚ ਨੂੰ ਨਿੱਕੇ ਸਿੱਧੂ ਦਾ ਜਨਮ ਹੋਇਆ ਸੀ। ਹੁਣ ਫਿਰ ਤੋਂ ਸਿੱਧੂ ਆਪਣੀ ਹਵੇਲੀ ਵਿਚ ਵਾਪਸ ਆਏਗਾ। ਬਾਪੂ ਬਲਕੌਰ ਸਿੰਘ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣਾ ਸ਼ੁਭਦੀਪ ਵਾਪਸ ਮਿਲ ਗਿਆ ਹੈ। ਇਸ ਮੌਕੇ ਮਾਤਾ ਚਰਨ ਕੌਰ ਦੀਆਂ ਅੱਖਾਂ ਨਮ ਹਨ। ਪਰਿਵਾਰ ਲਈ ਬਹੁਤ ਹੀ ਖੁਸ਼ੀ ਦੇ ਪਲ ਹਨ।

ਸ੍ਰੀ ਦਮਦਮਾ ਸਾਹਿਬ ਤੋਂ ਸਿੱਧੂ ਪਰਿਵਾਰ ਹਵੇਲੀ ਲਈ ਰਵਾਨਾ ਹੋ ਚੁੱਕੇ ਹਨ ਤੇ ਉਹ ਸਿੱਧੂ ਦੀ ਮਨਪਸੰਦ ਫਾਰਚੂਨਰ ਵਿਚ ਹਵੇਲੀ ਪਹੁੰਚੇ ਹਨ ਜਿਥੇ ਵਿਆਹ ਵਰਗਾ ਮਾਹੌਲ ਹੈ ਤੇ ਹਰ ਕੋਈ ਨਿੱਕੇ ਸਿੱਧੂ ਦਾ ਇੰਤਜ਼ਾਰ ਕਰ ਰਹੇ ਹਨ। ਬਹੁਤ ਵੱਡੀ ਗਿਣਤੀ ਵਿਚ ਫੈਨਸ ਵੀ ਸਿੱਧੂ ਦੀ ਹਵੇਲੀ ਪਹੁੰਚੇ ਹੋਏ ਹਨ ਤੇ ਉਨ੍ਹਾਂ ਵੱਲੋਂ ਭੰਗੜਾ ਪਾ ਕੇ ਨਿੱਕੇ ਸਿੱਧੂ ਦਾ ਸਵਾਗਤ ਕੀਤਾ ਜਾ ਰਿਹਾ ਹੈ।