IPL 2024 : ਟੀ-20 ‘ਚ 12 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬਣੇ ਵਿਰਾਟ ਕੋਹਲੀ
 ਇੰਡੀਅਨ ਪ੍ਰੀਮੀਅਰ ਲੀਗ ਦੀ ਰੰਗਾਰੰਗ ਸ਼ੁਰੂਆਤ ਦੇ ਬਾਅਦ ਸ਼ੁੱਕਰਵਾਰ ਨੂੰ ਚੇਨਈ ਸੁਪਰਕਿੰਗਸ ਤੇ ਰਾਇਲ ਚੈਲੇਂਜਰਸ ਬੇਂਗਲੁਰੂ ਦੇ ਵਿਚ ਪਹਿਲਾ ਮੈਚ ਖੇਡਿਆ ਗਿਆ। ਬੇਂਗਲੁਰੂ ਨੇ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ &lsquoਤੇ 173 ਦੌੜਾਂ ਬਣਾਈਆਂ। ਚੇਨਈ ਨੇ 18.4 ਓਵਰਾਂ ਵਿਚ ਹੀ 4 ਵਿਕਟਾਂ ਦੇ ਨੁਕਸਾਨ &lsquoਤੇ ਟਾਰਗੈੱਟ ਹਾਸਲ ਕਰ ਲਿਆ।
ਬੇਂਗਲੁਰੂ ਦੇ ਵਿਰਾਟ ਕੋਹਲੀ ਨੇ ਪਾਰੀ ਵਿਚ 6ਵੀਂ ਦੌੜ ਬਣਾਉਂਦੇ ਹੀ ਟੀ-20 ਫਾਰਮੈਟ ਵਿਚ 12 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣੇ। ਉਨ੍ਹਾਂ ਨੇ ਚੇਨਈ ਸੁਪਰ ਕਿੰਗਸ ਕਿਲਾਫ ਇਕ ਹਜ਼ਾਰ IPL ਦੌੜਾਂ ਵੀ ਪੂਰੀਆਂ ਕਰ ਲਈਆਂ। ਕੋਹਲੀ ਨੇ ਟੀ-20 ਕ੍ਰਿਕਟ ਵਿਚ 12,000 ਦੌੜਾਂ ਪੂਰੀਆਂ ਕੀਤੀਆਂ। ਟੀ-20 ਕ੍ਰਿਕਟ ਵਿਚ ਘਰੇਲੂ, ਇੰਟਰਨੈਸ਼ਨਲ ਤੇ ਲੀਗ ਕ੍ਰਿਕਟ ਸ਼ਾਮਲ ਹਨ। ਸਾਰਿਆਂ ਨੂੰ ਪਾਰ ਕਰਕੇ ਉਨ੍ਹਾਂ ਨੇ 12 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕੀਤਾ। ਉਹ 12 ਹਜ਼ਾਰ ਦਾ ਮਾਰਕ ਛੂਹਣ ਵਾਲੇ ਦੁਨੀਆ ਦੇ ਛੇਵੇਂ ਤੇ ਭਾਰਤ ਦੇ ਪਹਿਲੇ ਬੈਟਰ ਬਣੇ। ਟੀ-20 ਵਿਚ ਸਭ ਤੋਂ ਵੱਧ ਬਣਾਉਣ ਦਾ ਰਿਕਾਰਡ ਵੈਸਟਇੰਡੀਜ਼ ਦੇ ਕ੍ਰਿਸ ਗੇਲ ਦੇ ਨਾਂ ਹੈ। ਉਨ੍ਹਾਂ ਨੇ 14,562 ਦੌੜਾਂ ਬਣਾਈਆਂ ਹਨ।
ਕੋਹਲੀ ਨੇ 360ਵੀਂ ਪਾਰੀ ਵਿਚ 12 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕੀਤਾ। ਉਹ ਸਭ ਤੋਂ ਤੇਜ਼ੀ ਨਾਲ ਇਸ ਰਿਕਾਰਡ ਤੱਕ ਪਹੁੰਚਣ ਵਾਲੇ ਬੈਟਰਸ ਵਿਚ ਦੂਜੇ ਨੰਬਰ &lsquoਤੇ ਪਹੁੰਚ ਗਏ। ਉਨ੍ਹਾਂ ਤੋਂ ਪਹਿਲਾਂ ਕ੍ਰਿਸ ਗੇਲ ਨੇ ਹੀ 345 ਪਾਰੀਆਂ ਵਿਚ 12,000 ਦੌੜਾਂ ਪੂਰੀਆਂ ਕਰ ਲਈਆਂ ਸਨ। ਵਿਰਾਟ ਕੋਹਲੀ ਦੇ CSK ਖਿਲਾਫ ਵੀ ਇਕ ਹਜ਼ਾਰ ਦੌੜਾਂ ਪੂਰੀਆਂ ਹੋ ਗਈਆਂ। ਉਨ੍ਹਾਂ ਨੇ ਚੇਨਈ ਖਿਲਾਫ 15ਵੀਂ ਦੌੜ ਬਣਾਉਂਦੇ ਹੀ ਇਸ ਰਿਕਾਰਡ ਨੂੰ ਪਾਰ ਕੀਤਾ, ਉਨ੍ਹਾਂ ਦੇ ਹੁਣ CSK ਖਿਲਾਫ 1006 ਦੌੜਾਂ ਹੋ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸ਼ਿਖਰ ਧਵਨ ਹੀ ਚੇਨਈ ਖਿਲਾਫ ਇਕ ਹਜ਼ਾਰ ਦੌੜਾਂ ਬਣਾ ਸਕੇ ਸਨ।