image caption:

ਅਮਰੀਕਾ ਵਿਚ ਜਹਾਜ਼ ਦੇ ਟਕਰਾਉਣ ਨਾਲ ਬ੍ਰਿਜ ਦਾ ਹਿੱਸਾ ਢਹਿਆ

 ਅਮਰੀਕਾ ਦੇ ਮੈਰੀਲੈਂਡ ਵਿਚ ਇਕ ਮਾਲਵਾਹਕ ਜਹਾਜ਼ ਦੇ ਨਾਲ ਟਕਰਾਉਣ ਤੋਂ ਬਾਅਦ &lsquoਫ੍ਰਾਂਸਿਸ ਸਕਾਟ ਕੀ ਬ੍ਰਿਜ&rsquo ਦਾ ਇਕ ਹਿੱਸਾ ਢਹਿ ਗਿਆ। ਨਿਊਯਾਰਕ ਟਾਈਮਜ਼ ਮੁਤਾਬਕ ਇਹ ਘਟਨਾ ਅਮਰੀਕੀ ਸਮੇਂ ਮੁਤਾਬਕ ਰਾਤ ਕਰੀਬ 1.30 ਵਜੇ ਵਾਪਰੀ। ਪੁਲ ਨਾਲ ਟਕਰਾਉਣ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਅਤੇ ਜਹਾਜ਼ ਡੁੱਬ ਗਿਆ।

ਸਿੰਗਾਪੁਰ ਦੇ ਝੰਡੇ ਵਾਲਾ ਇਹ ਜਹਾਜ਼ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ। ਇਸ ਦਾ ਨਾਂ ਡਾਲੀ ਦਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ 7 ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲ ਡਿੱਗਣ ਕਾਰਨ ਇਸ 'ਤੇ ਮੌਜੂਦ ਕਈ ਵਾਹਨ ਵੀ ਪਾਣੀ 'ਚ ਰੁੜ੍ਹ ਗਏ।

ਬਲੂਮਬਰਗ ਦੀ ਰੀਪੋਰਟ ਮੁਤਾਬਕ ਮੈਰੀਲੈਂਡ ਟਰਾਂਸਪੋਰਟੇਸ਼ਨ ਅਥਾਰਟੀ ਨੇ ਕਿਹਾ ਕਿ ਪੁਲ 'ਤੇ ਹਾਦਸੇ ਤੋਂ ਬਾਅਦ ਸਾਰੀਆਂ ਲੇਨਾਂ ਨੂੰ ਬੰਦ ਕਰ ਦਿਤਾ ਗਿਆ ਹੈ ਅਤੇ ਆਵਾਜਾਈ ਰੋਕ ਦਿਤੀ ਗਈ ਹੈ। ਜਹਾਜ਼ 948 ਫੁੱਟ ਲੰਬਾ ਸੀ। ਫ੍ਰਾਂਸਿਸ ਸਕਾਟ ਕੀ ਬ੍ਰਿਜ 1977 ਵਿਚ ਪੈਟਾਪਸਕੋ ਨਦੀ ਉਤੇ ਬਣਾਇਆ ਗਿਆ ਸੀ। ਇਸ ਦਾ ਨਾਂ ਫਰਾਂਸਿਸ ਸਕਾਟ ਕੀ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਸ ਨੇ ਅਮਰੀਕਾ ਦਾ ਰਾਸ਼ਟਰੀ ਗੀਤ ਲਿਖਿਆ ਸੀ।