image caption:

ਭਾਜਪਾ ਨੇ ਕਾਂਗਰਸ ਛੱਡ ਕੇ ਆਏ 6 ਬਾਗੀਆਂ ਨੂੰ ਦਿਤੀ ਟਿਕਟ

 ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿਤੀ ਹੈ। ਭਾਜਪਾ ਨੇ ਕਾਂਗਰਸ ਦੇ 6 ਬਾਗੀ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ। ਹਾਲ ਹੀ ਵਿਚ ਇਹ 6 ਵਿਧਾਇਕ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ।

ਹੁਣ ਭਾਜਪਾ ਨੇ ਇਨ੍ਹਾਂ 6 ਚਿਹਰਿਆਂ ਨੂੰ ਮੈਦਾਨ 'ਚ ਉਤਾਰਿਆ ਹੈ। ਭਾਜਪਾ ਨੇ ਧਰਮਸ਼ਾਲਾ ਤੋਂ ਸੁਧੀਰ ਸ਼ਰਮਾ, ਲਾਹੌਲ-ਸਪੀਤੀ ਤੋਂ ਰਵੀ ਠਾਕੁਰ, ਸੁਜਾਨਪੁਰ ਤੋਂ ਰਜਿੰਦਰ ਰਾਣਾ, ਬਡਸਰ ਤੋਂ ਇੰਦਰ ਦੱਤ ਲਖਨਪਾਲ, ਗਗਰੇਟ ਤੋਂ ਚੈਤੰਨਿਆ ਸ਼ਰਮਾ ਅਤੇ ਕੁਟਲਹਾਰ ਤੋਂ ਦਵਿੰਦਰ ਕੁਮਾਰ ਭੁੱਟੋ ਨੂੰ ਉਮੀਦਵਾਰ ਬਣਾਇਆ ਹੈ।

ਇਨ੍ਹਾਂ ਸਾਰੇ ਵਿਧਾਇਕਾਂ ਨੇ ਰਾਜ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿਚ ਵੋਟ ਪਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਵਿਧਾਇਕੀ ਖੋਹ ਲਈ ਗਈ। ਇਸ ਤੋਂ ਇਲਾਵਾ ਭਾਜਪਾ ਵਲੋਂ ਗੁਜਰਾਤ, ਕਰਨਾਟਕ ਅਤੇ ਪੱਛਮੀ ਬੰਗਾਲ ਦੀਆਂ 8 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ।