image caption:

ਫਲੋਰੀਡਾ ਦੇ ਗਵਰਨਰ ਨੇ ਨਾਬਾਲਗਾਂ ਲਈ ਸੋਸ਼ਲ ਮੀਡੀਆ ਪਾਬੰਦੀ ਵਾਲੇ ਬਿੱਲ ’ਤੇ ਮੋਹਰ ਲਗਾਈ

 ਟਲੱਹਸੀ- ਫਲੋਰੀਡਾ ਵਿੱਚ ਪਾਸ ਕੀਤੇ ਬਿੱਲ ਦੇ ਤਹਿਤ ਨਾਬਾਲਗਾਂ ਉੱਤੇ ਸੋਸ਼ਲ ਮੀਡੀਆ ਉੱਤੇ ਪਾਬੰਦੀ ਹੋਵੇਗੀ, ਜਿਸ ਉੱਤੇ ਗਵਰਨਰ ਰੌਨ ਡੀਸੈਂਟਿਸ ਨੇ ਅੱਜ ਦਸਤਖ਼ਤਰ ਕੀਤੇ ਹਨ। ਜੇ ਬਿੱਲ ਕਾਨੂੰਨੀ ਚੁਣੌਤੀਆਂ &rsquoਚ ਨਾ ਉਲਝਿਆ ਤਾਂ ਇਹ ਅਮਰੀਕਾ ਵਿੱਚ ਸੋਸ਼ਲ ਮੀਡੀਆ &rsquoਤੇ ਸਭ ਤੋਂ ਵੱਡੀ ਪਾਬੰਦੀ ਹੋਵੇਗੀ। ਇਸ ਬਿੱਲ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ &lsquoਤੇ ਪਾਬੰਦੀ ਲਗਾਈ ਜਾਵੇਗੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਮਾਪਿਆਂ ਦੀ ਇਜਾਜ਼ਤ ਦੀ ਲੋੜ ਹੋਵੇਗੀ।