115 ਅਰਬ ਡਾਲਰ ਦੀ ਸੰਪਤੀ ਨਾਲ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ
ਸਾਲ 2024 ਲਈ ਹੁਰੁਨ ਗਲੋਬਲ ਰਿਚ ਲਿਸਟ ਅੱਜ ਜਾਰੀ ਕੀਤੀ ਗਈ। ਇਸ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਆਪਣਾ ਸਥਾਨ ਬਰਕਰਾਰ ਰੱਖਿਆ, ਜਦੋਂ ਕਿ ਅਡਾਨੀ ਸਮੂਹ ਦੇ ਸੰਸਥਾਪਕ ਗੌਤਮ ਅਡਾਨੀ ਨੇ ਦੌਲਤ ਵਿੱਚ ਵਿਆਪਕ ਵਾਧਾ ਕੀਤਾ। ਇਸ ਨਾਲ ਉਹ ਕੌਮਾਂਤਰੀ ਰੈਂਕਿੰਗ ਵਿੱਚ 15ਵੇਂ ਸਥਾਨ &lsquoਤੇ ਪਹੁੰਚ ਗਏ। 115 ਅਰਬ ਡਾਲਰ ਦੀ ਸੰਪਤੀ ਦੇ ਨਾਲ 66 ਸਾਲਾ ਮੁਕੇਸ਼ ਅੰਬਾਨੀ ਨੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਆਪਣਾ ਰੁਤਬਾ ਬਰਕਰਾਰ ਰੱਖਿਆ। ਆਪਣੀ ਦੌਲਤ ਵਿੱਚ 40 ਪ੍ਰਤੀਸ਼ਤ ਵਾਧੇ ਦੇ ਬਾਵਜੂਦ ਅੰਬਾਨੀ ਇੱਕ ਸਥਾਨ ਖਿਸਕ ਕੇ ਵਿਸ਼ਵ ਪੱਧਰ &lsquoਤੇ 10ਵੇਂ ਸਥਾਨ &lsquoਤੇ ਪਹੁੰਚ ਗਏ ਹਨ। 61 ਸਾਲਾ ਗੌਤਮ ਅਡਾਨੀ 86 ਅਰਬ ਡਾਲਰ ਦੀ ਸੰਪਤੀ ਦੇ ਨਾਲ ਵਿਸ਼ਵ ਰੈਂਕਿੰਗ ਵਿੱਚ 15ਵੇਂ ਸਥਾਨ &lsquoਤੇ ਪਹੁੰਚ ਗਏ। ਨਵੀਂ ਸੂਚੀ ਵਿੱਚ ਕੁੱਲ 167 ਨਵੇਂ ਅਰਬਪਤੀਆਂ ਸ਼ਾਮਲ ਹੋਏ ਹਨ, ਜਿਸ ਨਾਲ ਵਿਸ਼ਵਵਿਆਪੀ ਸੰਖਿਆ 3,279 ਵਿਅਕਤੀਆਂ ਤੱਕ ਪਹੁੰਚ ਗਈ ਹੈ। ਟੈਸਲਾ ਮੁਖੀ ਐਲਨ ਮਸਕ 231 ਅਰਬ ਡਾਲਰ ਨਾਲ ਚਾਰ ਸਾਲਾਂ ਵਿੱਚ ਤੀਜੀ ਵਾਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਆਪਣਾ ਖਿਤਾਬ ਦੁਬਾਰਾ ਪ੍ਰਾਪਤ ਕੀਤਾ। ਐਮਾਜ਼ਾਨ ਦੇ ਜੈਫ ਬੇਜੋਸ ਦੂਜੇ ਸਥਾਨ &lsquoਤੇ ਪਹੁੰਚ ਗਏ ਹਨ, ਜਿਨ੍ਹਾਂ ਦੀ ਸੰਪਤੀ 185 ਅਰਬ ਡਾਲਰ ਹੈ। ਪਿਛਲੇ ਸਾਲ ਪਹਿਲੇ ਨੰਬਰ &lsquoਤੇ ਰਹੇ ਬਰਨਾਰਡ ਅਰਨੌਲਟ ਦੀ ਦੌਲਤ ਘਟ ਕੇ 175 ਅਰਬ ਡਾਲਰ ਰਹਿ ਗਈ ਹੈ। ਭਾਰਤ ਨੇ ਆਪਣੀ ਅਰਬਪਤੀਆਂ ਦੀ ਆਬਾਦੀ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ। 271 ਅਰਬਪਤੀਆਂ ਦੇ ਨਾਲ ਵਿਸ਼ਵ ਪੱਧਰ &lsquoਤੇ ਤੀਜੇ ਸਥਾਨ &lsquoਤੇ ਹੈ। ਮੁੰਬਈ ਨੇ ਪੇਈਚਿੰਗ ਨੂੰ ਪਛਾੜ ਕੇ ਪਹਿਲੀ ਵਾਰ ਏਸ਼ੀਆ ਦੀ ਅਰਬਪਤੀਆਂ ਦੀ ਰਾਜਧਾਨੀ ਬਣ ਕੇ ਦੁਨੀਆ ਦੇ ਸਿਖਰਲੇ ਤਿੰਨਾਂ ਵਿੱਚ ਥਾਂ ਬਣਾਈ ਹੈ।