image caption:

ਸ਼ਿਵ ਸੈਨਾ ‘ਚ ਸ਼ਾਮਲ ਹੋਏ ਗੋਵਿੰਦਾ

 ਸਾਬਕਾ ਸੰਸਦ ਮੈਂਬਰ ਅਤੇ ਮਸ਼ਹੂਰ ਫਿਲਮ ਸਟਾਰ ਗੋਵਿੰਦਾ ਦੀ ਸਿਆਸਤ ਵਿੱਚ ਐਂਟਰੀ ਹੋ ਗਈ ਹੈ। ਗੋਵਿੰਦਾ ਏਕਨਾਥ ਸ਼ਿੰਦੇ ਧੜੇ ਦੀ ਸ਼ਿਵ ਸੈਨਾ &lsquoਚ ਸ਼ਾਮਲ ਹੋ ਗਏ ਹਨ। ਗੋਵਿੰਦਾ ਨੂੰ ਮੁੰਬਈ-ਉੱਤਰ-ਪੱਛਮੀ ਲੋਕ ਸਭਾ ਸੀਟ ਤੋਂ ਸ਼ਿਵ ਸੈਨਾ ਦੇ ਯੂਬੀਟੀ ਦੇ ਅਮੋਲ ਕੀਰਤੀਕਰ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।
2004 ਦੀਆਂ ਲੋਕ ਸਭਾ ਚੋਣਾਂ ਵਿੱਚ ਗੋਵਿੰਦਾ ਨੇ ਮੁੰਬਈ ਉੱਤਰੀ ਲੋਕ ਸਭਾ ਤੋਂ ਕਾਂਗਰਸ ਦੇ ਬੈਨਰ ਹੇਠ ਚੋਣ ਲੜੀ ਸੀ। ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਨੇਤਾ ਰਾਮ ਨਾਇਕ ਨੂੰ ਹਰਾਇਆ। ਹਾਲਾਂਕਿ, ਗੋਵਿੰਦਾ ਨੇ ਬਾਅਦ ਵਿੱਚ 2009 ਦੀਆਂ ਲੋਕ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਕਾਂਗਰਸ ਪਾਰਟੀ ਅਤੇ ਰਾਜਨੀਤੀ ਤੋਂ ਵੱਖ ਹੋ ਗਏ।