image caption:

ਮੰਡੀ ‘ਚ ਕੰਗਨਾ ਦਾ ਪਹਿਲਾ ਰੋਡ ਸ਼ੋਅ

 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਲੋਕ ਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਟਿਕਟ ਦਿੱਤੀ ਗਈ ਹੈ। ਟਿਕਟ ਮਿਲਣ ਤੋਂ ਬਾਅਦ ਕੰਗਨਾ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਇਸੇ ਸੰਦਰਭ ਵਿੱਚ ਅੱਜ ਉਸ ਦਾ ਪਹਿਲਾ ਰੋਡ ਸ਼ੋਅ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰੋਡ ਸ਼ੋਅ &lsquoਚ ਕੰਗਨਾ ਰਣੌਤ &lsquoਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਜੈ ਸ਼੍ਰੀ ਰਾਮ ਦੀਆਂ ਗੂੰਜਾਂ ਵੀ ਸੁਣਾਈ ਦਿੱਤੀਆਂ।
ਲੋਕਾਂ ਵਿੱਚ ਜਾ ਕੇ ਕੰਗਨਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜੇ ਉਹ ਜਿੱਤ ਜਾਂਦੀ ਹੈ ਤਾਂ ਉਸ ਦੇ ਇਲਾਕੇ ਦਾ ਵਿਕਾਸ ਯਕੀਨੀ ਹੈ। ਕੰਗਨਾ ਦੇ ਇਲਾਕੇ ਦੇ ਲੋਕ ਇਸ ਗੱਲ &lsquoਤੇ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਧੀ ਤੇ ਭੈਣ ਹੁਣ ਉੱਥੇ ਲੀਡਰ ਬਣਨ ਦੀ ਦੌੜ &lsquoਚ ਹਨ। ਕੰਗਨਾ ਇਸ ਰੋਡ ਸ਼ੋਅ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, &ldquoਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭੀੜ ਲੱਗੀ ਹੈ, ਕਿੰਨੇ ਲੋਕ ਆਏ ਹਨ ਅਤੇ ਕਿੰਨੇ ਲੋਕਾਂ ਨੂੰ ਮਾਣ ਹੈ ਕਿ ਮੰਡੀ ਦੀ ਧੀ ਅਤੇ ਰਾਸ਼ਟਰਵਾਦੀ ਆਵਾਜ਼ ਇਸ ਚੋਣ ਵਿੱਚ ਮੰਡੀ ਦੀ ਨੁਮਾਇੰਦਗੀ ਕਰੇਗੀ। ਮੈਂ ਕੋਈ ਹੀਰੋਇਨ ਜਾਂ ਸਟਾਰ ਨਹੀਂ ਹਾਂ, ਮੈਂ ਤੁਹਾਡੀ ਭੈਣ ਤੇ ਧੀ ਹਾਂ ਅਤੇ ਤੁਸੀਂ ਸਾਰੇ ਮੇਰਾ ਪਰਿਵਾਰ ਹੋ।