ਗੌਤਮ ਅਡਾਨੀ ਨੇ 1 ਦਿਨ ‘ਚ ਕਮਾਏ 15,000 ਕਰੋੜ
ਨਵੀਂ ਦਿੱਲੀ : ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ &lsquoਚ ਵੀਰਵਾਰ ਨੂੰ ਕਾਫੀ ਵਾਧਾ ਹੋਇਆ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਮੁਤਾਬਕ, ਗੌਤਮ ਅਡਾਨੀ ਦੀ ਸੰਪੱਤੀ ਵਿੱਚ ਇੱਕ ਦਿਨ ਵਿੱਚ 1.80 ਬਿਲੀਅਨ ਡਾਲਰ ਯਾਨੀ ਕਰੀਬ 15,000 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਨਾਲ ਗੌਤਮ ਅਡਾਨੀ ਦੀ ਕੁੱਲ ਜਾਇਦਾਦ 99 ਅਰਬ ਡਾਲਰ ਹੋ ਗਈ ਹੈ।
ਨੈੱਟਵਰਥ &lsquoਚ ਇਸ ਵਾਧੇ ਨਾਲ ਗੌਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ &lsquoਚ ਇਕ ਸਥਾਨ ਉੱਪਰ ਆ ਗਿਆ ਹੈ। ਹੁਣ ਉਹ ਦੁਨੀਆ ਦੇ 14ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਸਾਲ ਗੌਤਮ ਅਡਾਨੀ ਦੀ ਦੌਲਤ ਵਿੱਚ ਕੁੱਲ 14.7 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ &lsquoਚ ਮਾਈਕਲ ਡੇਲ 13ਵੇਂ ਸਥਾਨ &lsquoਤੇ ਹੈ। ਡੈੱਲ ਅਤੇ ਅਡਾਨੀ ਦੀ ਕੁੱਲ ਜਾਇਦਾਦ ਵਿੱਚ ਬਹੁਤ ਘੱਟ ਅੰਤਰ ਹੈ। ਡੈਲ ਦੀ ਕੁੱਲ ਜਾਇਦਾਦ $99.4 ਬਿਲੀਅਨ ਹੈ। ਅਜਿਹੇ &lsquoਚ ਗੌਤਮ ਅਡਾਨੀ ਦੀ ਨੈੱਟਵਰਥ ਜਲਦ ਹੀ ਡੇਲ ਦੀ ਨੈੱਟਵਰਥ ਤੋਂ ਉੱਪਰ ਜਾ ਸਕਦੀ ਹੈ।