image caption:

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ (ਬਰੇਸੀਆ) ਵੱਲੋਂ 7 ਅਪ੍ਰੈਲ ਨੂੰ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਖਾਲਸਾ ਪੰਥ ਜਿਸ ਦੀ ਸਾਜਨਾ ਸਰਬੰਸਦਾਨੀ,ਸਾਹਿਬੇ ਕਮਾਲ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਨ 1699 ਈ:ਦੀ ਵਿਸ਼ਾਖੀ ਵਾਲੇ ਦਿਨ ਕਰਕੇ ਮਹਾਨ ਸਿੱਖ ਧਰਮ ਨੂੰ ਨਵਾਂ ਰੰਗ ਰੂਪ ਦਿੰਦਿਆਂ ਸਿੰਘਾਂ ਨੂੰ ਸੂਰਬੀਰ ਤੇ ਬਹਾਦਰਾਂ ਦਾ ਥਾਪੜਾ ਦਿੱਤਾ ਜਿਹਨਾਂ ਦੁਨੀਆਂ ਭਰ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਲਈ ਕੇਸਰੀ ਝੰਡਾ ਝੁਲਾਇਆ।ਖਾਲਸਾ ਪੰਥ ਦਾ ਸਾਜਨਾ ਦਿਵਸ ਪੂਰੀ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਵੱਲੋਂ ਇਸ ਸਾਲ ਬਹੁਤ ਹੀ ਜੋਸੋ ਖਰੋਸ ਨਾਲ ਮਨਾਇਆ ਜਾ ਰਿਹਾ ਹੈ ਤੇ ਇਟਲੀ ਵਿੱਚ ਵੀ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਲੈਕੇ ਸਿੱਖ ਸੰਗਤ ਦਾ ਉਤਸ਼ਾਹ ਕਾਬਲੇ ਤਾਰੀਫ ਹੈ ।ਪੂਰੀ ਇਟਲੀ ਵਿੱਚ ਸਜ ਰਹੇ ਨਗਰ ਕੀਰਤਨ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਹਨ ਤੇ ਇਸ ਭਾਗਾਂ ਵਾਲੇ ਕਾਰਜ ਵਿੱਚ ਲੰਬਾਰਦੀਆਂ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ (ਬਰੇਸੀਆ)ਵਿਖੇ 7 ਅਪ੍ਰੈਲ ਦਿਨ ਐਤਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਰਾਵਲ ਸਿੰਘ ਬੁਲੇਵਾਲ ਤੇ ਪ੍ਰਸਿੱਧ ਕੀਰਤਨੀਏ ਭਾਈ ਹਰਜੀਤ ਸਿੰਘ ਖਾਲਸਾ ਵੱਲੋਂ ਖਾਲਸਾ ਪੰਥ ਦਾ ਕੁਰਬਾਨੀਆਂ ਨਾਲ ਭਰਿਆ ਗੌਰਵਮਈ ਇਤਿਹਾਸ ਨੂੰ ਸੰਗਤ ਸਰਵਣ ਕਰਵਾਇਆ ਜਾਵੇਗਾ। ਗੁਰੂ ਦੀਆਂ ਲਾਡਲੀਆਂ ਫ਼ੌਜਾਂ ਗਤਕੇ ਦੇ ਸਿੰਘ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਬਨਿਅੋਲੋਮੇਲਾ ਬਰੇਸੀਆ ਗੱਤਕਾ ਅਕੈਡਮੀ ਗੱਤਕਾ ਕਲਾ ਦੇ ਹੈਰਤਅੰਗੇਜ ਕਾਰਨਾਮੇ ਦਿਖਾਏ ਜਾਣਗੇ।ਸਿੱਖ ਪੰਥ ਦੇ ਇਸ ਮਹਾ ਕੁੰਭ ਵਿੱਚ ਸਿੱਖ ਸੰਗਤ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਪੁਰਜੋਰ ਅਪੀਲ ਹੈ।