image caption:

ਮੁਖਤਾਰ ਅੰਸਾਰੀ ਨੂੰ ਸਪੁਰਦ ਏ ਖਾਕ ਕੀਤਾ ਗਿਆ

 ਗਾਜ਼ੀਪੁਰ : ਮੁਖਤਾਰ ਅੰਸਾਰੀ ਨੂੰ ਸ਼ਨੀਵਾਰ ਸਵੇਰੇ 10:45 ਵਜੇ ਗਾਜ਼ੀਪੁਰ ਦੇ ਕਾਲੀਬਾਗ ਕਬਰਸਤਾਨ &rsquoਚ ਦਫਨਾਇਆ ਗਿਆ। ਮੁਖਤਾਰ ਦੇ ਜਨਾਜ਼ੇ &rsquoਚ ਕਰੀਬ 30 ਹਜ਼ਾਰ ਲੋਕ ਪਹੁੰਚੇ ਸਨ। ਮੁਖਤਾਰ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਜੱਦੀ ਘਰ ਵੱਡਾ ਫਾਟਕ ਵਿਖੇ ਰੱਖਿਆ ਗਿਆ। ਬੇਟੇ ਉਮਰ ਨੇ ਜਨਾਜ਼ੇ &rsquoਤੇ ਇਤਰ ਛਿੜਕਿਆ। ਉਸ ਨੇ ਆਖ਼ਰੀ ਵਾਰ ਮੁਖਤਾਰ ਦੀਆਂ ਮੁੱਛਾਂ ਨੂੰ ਤਾਅ ਦਿੱਤਾ। ਦਫਨਾਉਛ ਤੋਂ ਬਾਅਦ ਪ੍ਰਿੰਸ ਟਾਕੀਜ਼ ਗਰਾਊਂਡ ਵਿੱਚ ਨਮਾਜ਼-ਏ-ਜਨਾਜ਼ਾ ਦੀ ਰਸਮ ਅਦਾ ਕੀਤੀ ਗਈ। ਇੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅੱਗੇ ਨਾ ਜਾਣ, ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਕਬਰਸਤਾਨ ਵਿੱਚ ਜਾਣ। ਦੱਸਦੇ ਚਲੀਏ ਕਿ ਮੁਖਤਾਰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਸੀ। 28 ਮਾਰਚ ਦੀ ਰਾਤ ਨੂੰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ ਗਿਆ। 9 ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਪਰ ਮੁਖਤਾਰ ਨੂੰ ਬਚਾਇਆ ਨਹੀਂ ਜਾ ਸਕਿਆ।