image caption:

ਅਡਵਾਨੀ ਸਣੇ 5 ਹਸਤੀਆਂ ਨੂੰ ਮਿਲੇਗਾ ਭਰਤ ਰਤਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ ਸਨਮਾਨਿਤ

 ਰਾਸ਼ਟਰਪਤੀ ਦ੍ਰੋਪਦੀ ਮੁਰਮੂ 5 ਹਸਤੀਆਂ ਨੂੰ ਅੱਜ ਭਾਰਤ ਰਤਨ ਦੇਣਗੇ। ਕਰਪੂਰੀ ਠਾਕੁਰ, ਪੀਵੀ ਨਰਸਿਮਹਾ ਰਾਓ ਨੂੰ ਮਰਨ ਉਪਰੰਤ ਭਾਰਤ ਰਤਨ ਦਿੱਤਾ ਜਾਵੇਗਾ। ਐੱਮਐੱਸ ਸਵਾਮੀਨਾਥਨ ਅਤੇ ਚੌਧਰੀ ਚਰਨ ਸਿੰਘ ਨੂੰ ਮਰਨ ਉਪਰੰਤ ਭਾਰਤ ਰਤਨ ਦਿੱਤਾ ਜਾਵੇਗਾ ਜਦਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ 31 ਮਾਰਚ ਨੂੰ ਭਾਰਤ ਰਤਨ ਦਿੱਤਾ ਜਾਵੇਗਾ। ਰਾਸ਼ਟਰਪਤੀ ਅਡਵਾਨੀ ਦੀ ਰਿਹਾਇਸ਼ &lsquoਤੇ ਭਾਰਤ ਰਤਨ ਪ੍ਰਦਾਨ ਕੀਤਾ ਜਾਵੇਗਾ। ਰਾਸ਼ਟਰਪਤੀ ਭਵਨ ਵਿਚ ਅੱਜ ਭਾਰਤ ਰਤਨ ਸਮਾਰੋਹ ਦਾ ਆਯੋਜਨ ਹੋਵੇਗਾ। ਇਸ ਦੌਰਾਨ ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਛੱਡ ਕੇ ਹੋਰ ਚਾਰ ਹਸਤੀਆਂ ਨੂੰ ਮਰਨ ਉਪਰੰਤ ਭਾਰਤ ਰਤਨ ਸਨਮਾਨ ਨਾਲ ਨਿਵਾਜਿਆ ਜਾਵੇਗਾ। ਸਨਮਾਨਿਤ ਹੋਣ ਵਾਲੇ ਪਰਿਵਾਰਾਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਸੌਂਪੇ ਜਾਣਗੇ।