image caption:

ਜਲੰਧਰ ਤੋਂ ਇੱਕ ਦਰਜਨ ਤੋਂ ਵੱਧ ਕੌਂਸਲਰ ਭਾਜਪਾ ਵਿੱਚ ਸ਼ਾਮਲ

 ਜਲੰਧਰ : ਪੰਜਾਬ ਦੇ ਜਲੰਧਰ ਤੋਂ ਇੱਕ ਦਰਜਨ ਤੋਂ ਵੱਧ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਕਤ ਕੌਂਸਲਰ ਦੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਸਬੰਧ ਸਨ। ਰਿੰਕੂ ਨੇ ਚੰਡੀਗੜ੍ਹ ਦੇ ਕੌਂਸਲਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾ ਲਿਆ। ਦੱਸ ਦਈਏ ਕਿ ਉਕਤ ਜੁਆਇਨਿੰਗ ਤੋਂ ਪਹਿਲਾਂ ਸ਼ਹਿਰ ਦੇ ਬਾਹਰ ਇਕ ਨਿਜੀ ਜਗ੍ਹਾ &lsquoਤੇ ਸਾਰਿਆਂ ਦੀ ਮੀਟਿੰਗ ਕੀਤੀ ਗਈ ਸੀ।

ਅੱਜ ਚੰਡੀਗੜ੍ਹ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਸਭ ਤੋਂ ਮਸ਼ਹੂਰ ਨਾਮ ਕਮਲਜੀਤ ਸਿੰਘ ਭਾਟੀਆ ਦਾ ਹੈ। ਉਨ੍ਹਾਂ ਦੇ ਨਾਲ ਸੌਰਭ ਸੇਠ, ਕਵਿਤਾ ਸੇਠ, ਵਿਪਨ ਕੁਮਾਰ ਉਰਫ਼ ਬੱਬੀ ਚੱਢਾ, ਅਮਿਤ ਸਿੰਘ ਸੰਧਾ, ਮਨਜੀਤ ਸਿੰਘ ਟੀਟ, ਰਾਧਿਕਾ ਪਾਠਕ, ਕਰਨ ਪਾਠਕ, ਵਰੇਸ਼ ਮਿੰਟੂ, ਹਰਵਿੰਦਰ ਲਾਡਾ ਅਤੇ ਹੋਰ ਆਗੂ ਹਾਜ਼ਰ ਹਨ।