image caption:

ਚੋਣ ਕਮਿਸ਼ਨ ਨੂੰ ਰਾਹੁਲ ਗਾਂਧੀ ਦੀ ‘ਮੈਚ ਫਿਕਸਿੰਗ’ ਟਿੱਪਣੀ ਦੀ ਦਿੱਤੀ ਸ਼ਿਕਾਇਤ

 ਨਵੀਂ ਦਿੱਲੀ: ਭਾਜਪਾ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਇੱਕ ਦਿਨ ਪਹਿਲਾਂ ਇੱਥੇ ਇੰਡੀਆ ਬਲਾਕ ਦੀ ਰੈਲੀ ਦੌਰਾਨ ਕੀਤੀ ਗਈ &ldquoਮੈਚ ਫਿਕਸਿੰਗ&rdquo ਟਿੱਪਣੀਆਂ ਅਤੇ ਹੋਰ ਟਿੱਪਣੀਆਂ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁੱਧ &ldquoਸਖਤ ਕਾਰਵਾਈ&rdquo ਕਰੇ।
ਭਾਜਪਾ ਦੇ ਇੱਕ ਵਫ਼ਦ ਜਿਸ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਰੁਣ ਕੁਮਾਰ ਸ਼ਾਮਲ ਸਨ, ਨੇ ਚੋਣ ਕਮਿਸ਼ਨ ਕੋਲ ਗਾਂਧੀ iਖ਼ਲਾਫ਼ ਸ਼ਿਕਾਇਤ ਦਰਜ ਕਰਵਾਈ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪੁਰੀ ਨੇ ਕਿਹਾ ਕਿ ਜਨਤਕ ਮੀਟਿੰਗ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਦੀਆਂ ਟਿੱਪਣੀਆਂ &ldquoਬਹੁਤ ਹੀ ਇਤਰਾਜ਼ਯੋਗ&rdquo ਸਨ ਕਿਉਂਕਿ ਇਹ ਨਾ ਸਿਰਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦੀਆਂ ਹਨ, ਸਗੋਂ ਇਸ ਦੇ ਗੰਭੀਰ ਪ੍ਰਭਾਵ ਪੈ ਸਕਦੇ ਹਨ।