image caption:

ਪੰਜਾਬੀ ਗਾਇਕ ਜੈਜ਼ੀ ਬੀ ਦੀਆਂ ਵਧੀਆਂ ਮੁਸ਼ਕਲਾਂ, ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰ ਹਫਤੇ ‘ਚ ਮੰਗਿਆ ਜਵਾਬ

 ਪੰਜਾਬੀ ਪੌਪ ਸਿੰਗਰ ਜੈਜ਼ੀ ਬੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਮਹਿਲਾ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਉਨ੍ਹਾਂ ਦੇ ਇਕ ਗਾਣੇ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਜਿਸ ਲਈ ਇਕ ਹਫਤੇ ਦੇ ਅੰਦਰ ਜਵਾਬ ਮੰਗਿਆ ਹੈ। ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣਾ ਪੱਖ ਈ-ਮੇਲ ਜ਼ਰੀਏ ਭੇਜਣ ਨਹੀਂ ਤਾਂ ਉਨ੍ਹਾਂ ਖਿਲਾਫ ਕਾਰਵਾਈ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਜ਼ੈਜੀ ਬੀ ਨੇ ਬੀਤੇ ਮਹੀਨੇ ਹੀ ਗੀਤ &lsquoਮੜਕ ਸ਼ਕੀਨਾਂ ਦੀ&rsquo ਨੂੰ ਲਾਂਚ ਕੀਤਾ ਸੀ। ਇਸ ਗੀਤ ਵਿਚ ਮਹਿਲਾਵਾਂ ਬਾਰੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ ਮਹਿਲਾਵਾਂ ਦੀ ਤੁਲਨਾ ਭੇਡ ਨਾਲ ਕੀਤੀ ਗਈ ਹੈ। ਮਹਿਲਾ ਕਮਿਸ਼ਨ ਨੇ ਸੋ-ਮੋਟੋ ਲੈਂਦਿਆਂ ਹਫਤੇ ਵਿਚ ਰਿਪੋਰਟ ਮੰਗੀ ਗਈ ਹੈ। ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਹੇ ਇਸ ਗੀਤ ਵਿਚ ਔਰਤਾਂ ਲਈ ਭੇਡਾਂ ਸ਼ਬਦ ਦੀ ਵਰਤੋਂ ਕਰਨ ਵਾਲੇ ਜੈਜ਼ੀ ਬੀ ਅਤੇ ਗੀਤਕਾਰ ਜੀਤ ਕੰਦੋਵਾਲਾ ਉਤੇ ਕਾਰਵਾਈ ਸਬੰਧੀ ਚਿੱਠੀ ਲਿਖੀ ਗਈ ਹੈ। ਇਸ ਨਾਲ ਸਮਾਜ ਵਿਚ ਚੰਗਾ ਸੁਨੇਹਾ ਨਹੀਂ ਜਾਵੇਗਾ।