image caption:

ਕੇਂਦਰ ਸਰਕਾਰ ਵਲੋਂ ਸਾਂਸਦ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਵਾਈ ਪਲੱਸ ਕੈਟਾਗਿਰੀ ਸੁਰੱਖਿਆ

 ਕੇਂਦਰ ਸਰਕਾਰ ਵਲੋਂ ਸਾਂਸਦ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਵਾਈ ਪਲੱਸ ਕੈਟਾਗਿਰੀ ਸੁਰੱਖਿਆ ਮਿਲ ਗਈ ਹੈ। ਦੱਸਦੇ ਚਲੀਏ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਸੀ।
ਭਾਜਪਾ ਵਿਚ ਸ਼ਾਮਲ ਹੋਏ ਐਮ ਪੀ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਪਲੱਸ ਕੈਟਾਗਿਰੀ ਸੁਰੱਖਿਆ ਦਿੱਤੀ ਹੈ। ਜ਼ਿਕਰਯੋਗ ਹੈ ਜਦ ਦੋਵੇਂ ਲੀਡਰ ਆਪ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੀ, ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਹਨਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਸੀ।

ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਲੀਡਰਾਂ ਨੇ ਕੇਂਦਰ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹੁਣ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਪਲੱਸ ਕੈਟਾਗਿਰੀ ਸੁਰੱਖਿਆ ਦਿੱਤੀ ਹੈ। ਵਾਈ ਪਲੱਸ ਕੈਟਾਗਿਰੀ ਸੁਰੱਖਿਆ ਮਿਲਣ ਮਗਰੋਂ ਦੋਵਾਂ ਆਗੂਆਂ ਦੇ ਘਰਾਂ ਵਿਚ ਸੁਰੱਖਿਆ ਟੀਮਾਂ ਤਾਇਨਾਤ ਹੋ ਗਈਆਂ ਹਨ।