ਤੁਹਾਡੀ ਹਰ ਵੋਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਆਸ਼ੀਰਵਾਦ : ਕੰਗਨਾ ਰਣੌਤ
 ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਚੋਣ ਪ੍ਰਚਾਰ ਲਈ ਨਿਕਲੀ ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਕੰਗਣਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਦਾ ਅਵਤਾਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ 500 ਸਾਲਾਂ ਤੋਂ ਲਟਕ ਰਹੇ ਭਗਵਾਨ ਰਾਮ ਦਾ ਵਿਸ਼ਾਲ ਮੰਦਰ ਪੂਰਾ ਹੋਇਆ ਹੈ। ਅਸੀਂ ਉਨ੍ਹਾਂ ਦੀ ਫੌਜ ਹਾਂ।
ਅਭਿਨੇਤਰੀ ਕੰਗਨਾ ਨੇ ਕਿਹਾ ਕਿ ਮੈਂ ਖੁਦ ਰਾਮ ਸੇਤੂ ਨਿਰਮਾਣ ਦੀ ਉਸ ਗਿਲਹਰੀ ਵਰਗੀ ਹਾਂ ਜੋ ਹੁਣ ਭਾਜਪਾ ਲਈ ਯੋਗਦਾਨ ਪਾਉਣ ਜਾ ਰਹੀ ਹੈ। ਕੰਗਨਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਅੱਜ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸਮਰਥਨ ਮੰਗਣ ਲਈ ਉਮੀਦਵਾਰ ਵਜੋਂ ਤੁਹਾਡੇ ਸਾਰਿਆਂ ਵਿਚਕਾਰ ਆਈ ਹਾਂ, ਤੁਹਾਡੀ ਹਰ ਵੋਟ ਪ੍ਰਧਾਨ ਮੰਤਰੀ ਲਈ ਆਸ਼ੀਰਵਾਦ ਹੈ। ਕੰਗਨਾ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਸਰਕਾਘਾਟ, ਪਾਉਟਾ, ਫਤਿਹਪੁਰ, ਹਰੀਬਹੰਨਾ, ਗੋਪਾਲਪੁਰ, ਮੌਹੀ ਵਿੱਚ ਚੋਣ ਪ੍ਰਚਾਰ ਕੀਤਾ ਹੈ।