image caption: -ਰਜਿੰਦਰ ਸਿੰਘ ਪੁਰੇਵਾਲ

ਪਖੰਡੀ ਸਾਧ ਬਾਬਾ ਤਰਸੇਮ ਸਿੰਘ ਕਤਲ ਕਾਂਡ ’ਚ ਦੋਸ਼ੀ ਅਮਰਜੀਤ ਸਿੰਘ ਦਾ ਕਥਿਤ ਪੁਲੀਸ ਮੁਕਾਬਲਾ

ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਬੀਤੀ 28 ਮਾਰਚ ਨੂੰ ਸ੍ਰੀ ਨਾਨਕਮੱਤਾ ਸਾਹਿਬ ਗੁਰਦੁਆਰਾ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰਨ ਵਾਲਾ ਅਮਰਜੀਤ ਸਿੰਘ ਉੱਤਰਾਖੰਡ ਐਸਟੀਐਫ ਅਤੇ ਹਰਿਦੁਆਰ ਪੁਲਿਸ ਵੱਲੋਂ ਕਥਿਤ ਮੁਕਾਬਲੇ ਵਿੱਚ ਮਾਰਿਆ ਗਿਆ ਹੈ| ਇਹ ਮੁਕਾਬਲਾ ਹਰਿਦੁਆਰ ਦੇ ਭਗਵਾਨਪੁਰ ਥਾਣਾ ਖੇਤਰ ਵਿੱਚ ਹੋਇਆ| ਖਬਰ ਦੇ ਮੁਤਾਬਕ ਇਹ ਮੁਕਾਬਲਾ ਰਾਤ ਦੌਰਾਨ ਹਰਿਦੁਆਰ ਦੇ ਭਗਵਾਨਪੁਰ ਥਾਣਾ ਖੇਤਰ ਵਿੱਚ ਐਸਟੀਐਫ ਅਤੇ ਹਰਿਦੁਆਰ ਪੁਲਿਸ ਵਿਚਾਲੇ ਹੋਇਆ| ਜਿਸ ਵਿੱਚ ਬਾਬਾ ਤਰਸੇਮ ਸਿੰਘ ਨੂੰ ਸੋਧਣ ਵਾਲੇ ਮੁੱਖ ਦੋਸ਼ੀ ਅਮਰਜੀਤ ਸਿੰਘ ਨੂੰ ਐਸ.ਟੀ.ਐਫ. ਨੇ ਮਾਰ ਦਿੱਤਾ| ਅਮਰਜੀਤ ਸਿੰਘ ਖਿਲਾਫ ਕਈ ਕੇਸ ਦਰਜ ਹਨ| ਕਾਤਲ ਦਾ ਦੂਜਾ ਸਾਥੀ ਫਰਾਰ ਹੋ ਗਿਆ ਹੈ ਅਤੇ ਐਸਟੀਐਫ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ|

ਸ਼ੋਸ਼ਲ ਮੀਡੀਆ ਉਪਰ ਸਿਖ ਇਸ ਮੁਕਾਬਲੇ ਨੂੰ ਝੂਠਾ ਦਸ ਰਹੇ ਹਨ| ਉਨ੍ਹਾਂ ਅਨੁਸਾਰ ਮਾਰੇ ਗਏ ਬਾਬੇ ਨੇ ਤਰਸੇਮ ਸਿੰਘ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੂੰ ਗੁਰਦੁਆਰੇ ਵਿਚ ਬੁਲਾ ਕੇ ਉਥੇ ਲੜਕੀਆਂ ਨੂੰ ਨਚਾਇਆ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ| ਇਹੀ ਦੋਸ਼ ਹਮਲਾਵਰਾਂ ਨੇ ਲਗਾਏ ਸਨ| ਬਹੁਤੇ ਲੋਕਾਂ ਨੂੰ ਜਾਪਦਾ ਹੈ ਕਿ ਇਹ ਵੀ ਝੂਠਾ ਪੁਲੀਸ ਮੁਕਾਬਲਾ ਹੈ| ਯੂਪੀ ਦੀ ਪੁਲਿਸ ਮੁਸਲਮਾਨ ਦੋਸ਼ੀਆਂ ਦੇ| ਅਜਿਹੇ ਮੁਕਾਬਲੇ ਬਣਾ ਚੁਕੀ ਹੈ| ਅਮਰਜੀਤ ਸਿੰਘ ਦੇ ਮੁਕਾਬਲੇ ਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਉਹ ਨਾ ਗੈਂਗਸਟਰ ਸੀ ਨਾ ਖਾੜਕੂ| ਵੈਸੇ ਵੀ ਪੁਲੀਸ ਨੂੰ ਜੱਜ ਤੇ ਜਲਾਦ ਬਣਨ ਦਾ ਕੋਈ ਅਧਿਕਾਰ ਨਹੀਂ| ਯਾਦ ਰਹੇ ਕਿ1980ਵਿਆਂ ਤੇ 90ਵਿਆਂ ਪੰਜਾਬ ਸੰਤਾਪ ਦੌਰਾਨ ਸਿਖਾਂ ਨਾਲ ਕਈ ਤਰ੍ਹਾਂ ਦੀਆਂ ਵਧੀਕੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਸਿਰਫ਼ ਆਪਣੀਆਂ ਤਰੱਕੀਆਂ ਲਈ ਐਵੇਂ ਝੂਠੇ ਪੁਲਿਸ ਮੁਕਾਬਲੇ ਵਿਖਾ ਕੇ ਵੱਡੀ ਗਿਣਤੀ ਵਿਚ ਸਿਖ ਨੌਜਵਾਨਾਂ ਦਾ ਘਾਣ ਕੀਤਾ ਗਿਆ ਸੀ| ਪੰਜਾਬ ਪੁਲਿਸ ਨੂੰ ਵੱਖੋ-ਵੱਖਰੇ ਸਥਾਨਾਂ &rsquoਤੇ ਅਜਿਹੇ ਨੌਜਵਾਨਾਂ ਦੀਆਂ 10 ਹਜ਼ਾਰ ਲਾਵਾਰਸ ਲਾਸ਼ਾਂ ਦੇ ਸਮੂਹਕ ਅੰਤਮ ਸਸਕਾਰ ਵੀ ਕੀਤੇ ਗਏ ਸਨ| ਮਨੁੱਖੀ ਅਧਿਕਾਰਾਂ ਲਈ ਡਟਣ ਵਾਲੇ ਜਸਵੰਤ ਸਿੰਘ ਖਾਲੜਾ ਨੇ ਇਹ ਮੁੱਦਾ ਬਹੁਤ ਜ਼ੋਰ-ਸ਼ੋਰ ਨਾਲ ਉਠਾਇਆ ਸੀ| ਉਨ੍ਹਾਂ ਹੀ ਸਮਿਆਂ ਦੇ ਕੁਝ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਹੁਣ ਅਦਾਲਤਾਂ ਵੱਲੋਂ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਹਨ| ਹੁਣ ਵੀ ਲੋੜ ਹੈ ਕਿ ਸੁਪਰੀਮ ਕੋਰਟ ਇਸ ਮੁਕਾਬਲੇ ਬਾਰੇ ਨੋਟਿਸ ਲਵੇ|

ਭਾਈ ਕਾਉਂਕੇ ਮਾਮਲੇ ਵਿਚ ਇਨਸਾਫ ਵਿਚ ਦੇਰੀ ਤੇ ਪੰਜਾਬ ਸਰਕਾਰ

ਪੰਜਾਬ ਪੁਲਿਸ ਵਲੋਂ ਸਾਲ 1992 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਘਰੋਂ ਚੁੱਕ ਕੇ 1 ਜਨਵਰੀ 1993 ਨੂੰ ਸ਼ਹੀਦ ਕਰਨ ਅਤੇ ਉਸ ਤੋਂ ਬਾਅਦ ਕਾਗਜ਼ੀ ਕਾਰਵਾਈ ਦੌਰਾਨ ਉਨ੍ਹਾਂ ਨੂੰ ਭਗੌੜਾ ਕਰਾਰ ਦੇਣ ਦੇ ਕੇਸ ਵਿਚ ਮੌਜੂਦਾ &lsquoਆਪ&rsquo ਸਰਕਾਰ ਵੀ ਕਾਰਵਾਈ ਤੋਂ ਇਨਕਾਰੀ ਜਾਪ ਰਹੀ ਹੈ, ਜਿਸ ਕਾਰਨ ਸਿੱਖ ਸੰਗਤ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਹੈ| ਕਰੀਬ 4 ਮਹੀਨੇ ਪਹਿਲਾਂ ਜਸਟਿਸ ਅਜੀਤ ਸਿੰਘ ਬੈਂਸ ਦੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਭਾਈ ਕਾਉਂਕੇ ਨੂੰ ਚੁੱਕ ਕੇ ਲਾਪਤਾ ਕਰਨ ਸੰਬੰਧੀ ਬੀ.ਪੀ. ਤਿਵਾੜੀ ਅਡੀਸ਼ਨਲ ਡੀ.ਜੀ.ਪੀ. ਪੰਜਾਬ ਦੀ ਰਿਪੋਰਟ ਨੂੰ ਕਰੀਬ 25 ਸਾਲਾਂ ਬਾਅਦ ਜਨਤਕ ਕੀਤਾ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਕਾਰਵਾਈ ਲਈ ਬੇਨਤੀ ਕੀਤੀ ਸੀ|

ਸਿੰਘ ਸਾਹਿਬ ਵਲੋਂ ਸ਼ੋ੍ਰਮਣੀ ਕਮੇਟੀ ਨੂੰ ਇਸ ਮਾਮਲੇ ਸੰਬੰਧੀ ਮੁਕੱਦਮਾ ਦਰਜ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਆਦੇਸ਼ ਦਿੱਤੇ ਸਨ| ਸ਼ੋ੍ਰਮਣੀ ਕਮੇਟੀ ਵਲੋਂ ਇਕ ਕਾਨੂੰਨੀ ਪੈਨਲ ਬਣਾ ਕੇ ਭਾਈ ਕਾਉਂਕੇ ਨੂੰ ਸ਼ਹੀਦ ਕਰਨ ਦੇ ਮਾਮਲੇ ਦੀ ਪੈਰਵਾਈ ਕਰਨ ਬਾਰੇ ਕਿਹਾ ਗਿਆ ਸੀ| ਇਸ ਸਬੰਧੀ ਭਾਈ ਕਾਉਂਕੇ ਦੀ ਪਤਨੀ ਗੁਰਮੇਲ ਕੌਰ ਵਲੋਂ ਮਿਤੀ 13 ਜਨਵਰੀ 2024 ਨੂੰ ਐੱਸ.ਐੱਚ.. ਜਗਰਾਓਂ ਨੂੰ ਭਾਈ ਕਾਉਂਕੇ ਨੂੰ ਚੁੱਕ ਕੇ ਸ਼ਹੀਦ ਕਰਨ ਸੰਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰਨ ਲਈ ਸ਼ਿਕਾਇਤ ਦਿੱਤੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਵਲੋਂ ਅੱਜ ਤੱਕ ਨਾ ਤਾਂ ਬੀਬੀ ਗੁਰਮੇਲ ਕੌਰ ਅਤੇ ਨਾ ਹੀ ਇਸ ਕੇਸ ਦੇ ਗਵਾਹਾਂ ਦੇ ਬਿਆਨ ਦਰਜ ਕਰਨ ਵਿਚ ਕੋਈ ਦਿਲਚਸਪੀ ਵਿਖਾਈ ਅਤੇ ਇਹ ਵੀ ਪਤਾ ਲੱਗਾ ਹੈ ਕਿ ਭਾਈ ਕਾਉਂਕੇ ਦੇ ਸਪੁੱਤਰ ਹਰੀ ਸਿੰਘ ਵਲੋਂ ਉਸ ਸਮੇਂ ਦੇ ਐੱਸ.ਐੱਸ.ਪੀ. ਜਗਰਾਓਂ ਸਵਰਨ ਸਿੰਘ, ਐੱਸ.ਐੱਚ.. ਜਗਰਾਓਂ ਸਿਟੀ ਗੁਰਮੀਤ ਸਿੰਘ ਅਤੇ ਸੀ.ਆਈ.. ਸਟਾਫ਼ ਦੇ ਇੰਚਾਰਜ ਖ਼ਿਲਾਫ਼ ਹਾਈ ਕੋਰਟ ਵਿਚ 15 ਜਨਵਰੀ 1993 ਨੂੰ ਝੂਠਾ ਹਲਫ਼ੀਆ ਬਿਆਨ ਦੇਣ &rsquoਤੇ ਕਾਰਵਾਈ ਲਈ ਕਰੀਬ ਦੋ ਮਹੀਨੇ ਪਹਿਲਾਂ ਪਟੀਸ਼ਨ ਵੀ ਪਾਈ ਸੀ, ਪਰ ਮੌਜੂਦਾ ਸਰਕਾਰ ਦੇ ਰਵੱਈਏ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਭਾਈ ਕਾਉਂਕੇ ਦੇ ਕੇਸ ਵਿਚ ਕਾਰਵਾਈ ਤੋਂ ਇਨਕਾਰੀ ਹੈ|

ਵਰਣਨਯੋਗ ਹੈ ਕਿ ਪਹਿਲਾਂ ਹੀ ਇਸ ਕੇਸ ਵਿਚ ਕਾਰਵਾਈ ਲਈ ਹੋਈ ਦੇਰੀ &rsquoਤੇ ਕਈ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਅਤੇ ਸਿੱਖ ਜਥੇਬੰਦੀਆਂ ਦੇ ਨਿਸ਼ਾਨੇ &rsquoਤੇ ਹਨ ਅਤੇ ਮੌਜੂਦਾ ਸਰਕਾਰ ਵਲੋਂ ਇਸ ਕੇਸ ਨੂੰ ਠੰਢੇ ਬਸਤੇ ਵਿਚ ਪਾਉਣਾ ਵੀ ਸਿੱਖਾਂ ਲਈ ਨਾਰਾਜ਼ਗੀ ਪੈਦਾ ਕਰ ਸਕਦਾ ਹੈ| ਭਾਈ ਕਾਉਂਕੇ ਕੌਮ ਦੇ ਜਥੇਦਾਰ ਸਨ ਨਾ ਕਿ ਭੱਜਣ ਵਾਲਾ ਕੋਈ ਭਗੌੜਾ| ਉਹ ਗੁਰੂ ਦੇ ਆਸ਼ੇ ਮੁਤਾਬਕ ਸਿੱਖ ਹਿੱਤਾਂ ਲਈ ਲੜ ਰਹੇ ਸਨ| ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਕੋਹ-ਕੋਹ ਕੇ ਮਾਰਿਆ ਅਤੇ ਬਾਅਦ ਵਿੱਚ ਉਨ੍ਹਾਂ ਦੇ ਭਗੌੜੇ ਹੋਣ ਦਾ ਡਰਾਮਾ ਰਚ ਦਿੱਤਾ| ਬੀਪੀ ਤਿਵਾੜੀ ਦੀ ਰਿਪੋਰਟ ਬਾਰੇ ਨਾ ਪੰਜਾਬ ਸਰਕਾਰ ਅਤੇ ਨਾ ਹੀ ਪੰਜਾਬ ਪੁਲਿਸ ਨੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ| ਹੈਰਾਨੀ ਦੀ ਗੱਲ ਹੈ ਕਿ ਜਥੇਦਾਰ ਗੁਰਦੇਵ ਸਿੰਘ ਨੂੰ ਅੱਜ ਵੀ ਪੁਲਿਸ ਦੇ ਕਾਗਜ਼ਾਂ ਅਨੁਸਾਰ ਭਗੌੜਾ ਕਰਾਰ ਦਿੱਤਾ ਹੋਇਆ ਹੈ| ਇਹ ਰਿਪੋਰਟ ਇੱਕ ਮਨੁੱਖੀ ਅਧਿਕਾਰ ਸੰਗਠਨ ਦੇ ਉੱਦਮ ਨਾਲ ਜਨਤਕ ਹੋਈ ਸੀ| ਇਸ ਸਬੰਧੀ ਕਾਰਵਾਈ ਤੋਂ ਆਪ ਸਰਕਾਰ ਕਿਉਂ ਭਜ ਰਹੀ ਹੈ|

-ਰਜਿੰਦਰ ਸਿੰਘ ਪੁਰੇਵਾਲ