image caption:

ਨੂੰਹ ਸੱਸ ਦੇ ਰਿਸਤੇ ਤੇ ਅਧਾਰਿਤ, ਹਾਸੇ  ਦਾ ਖਜ਼ਾਨਾ  ਹੋਵੇਗੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-2’

 ਨੂੰਹ ਅਤੇ ਸੱਸ ਦੇ ਖ਼ੂਬਸੂਰਤ ਰਿਸ਼ਤੇ ਤੇ ਬਣੀ ਪੰਜਾਬੀ ਫ਼ਿਲਮ &lsquoਨੀ ਮੈਂ ਸੱਸ ਕੁੱਟਣੀ&rsquo ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਦਰਸ਼ਕਾਂ ਨੂੰ &lsquoਨੀ ਮੈਂ ਸੱਸ ਕੁੱਟਣੀ-2&rsquo ਦੇਖਣ ਨੂੰ ਮਿਲੇਗੀ। ਸੱਸ ਅਤੇ ਨੂੰਹ ਦੇ ਖੂਬਸੂਰਤ ਤੇ ਸਦੀਵੀਂ ਰਿਸ਼ਤੇ ਦੁਆਲੇ ਘੁੰਮਦੀ ਇਹ ਫਿਲਮ ਇਸ ਰਿਸ਼ਤੇ ਦੇ ਕੌੜੇ-ਮਿੱਠੇ ਪਲਾਂ ਨੂੰ ਪਰਦੇ ਤੇ ਪੇਸ਼ ਕਰਦੀ ਹੈ। ਆਪਣੇ ਸ਼ੂਟਿੰਗ ਦੇ ਦਿਨਾਂ ਤੋਂ ਹੀ ਚਰਚਾ ਵਿੱਚ ਚੱਲ ਰਹੀ ਇਸ ਫ਼ਿਲਮ ਦਾ ਦਰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਮਨੋਰੰਜਨ ਦੇ ਨਾਲ ਨਾਲ ਵੱਡਾ ਸੁਨੇਹਾ ਦਿੰਦੀ ਇਹ ਫਿਲਮ 7 ਜੂਨ ਨੂੰ ਦੁਨੀਆ ਭਰ ਵਿੱਚ ਰਿਲੀਜ ਹੋਵੇਗੀ।  ਇਸ ਫ਼ਿਲਮ ਦਾ ਟੀਜਰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਪੰਜਾਬੀ ਦੀ ਇਹ ਉਹ ਫ਼ਿਲਮ ਹੈ ਜਿਸ ਵਿੱਚ ਮਰਦ ਘੱਟ ਤੇ ਔਰਤਾਂ ਜ਼ਿਆਦਾ ਹਨ। ਫ਼ਿਲਮ ਦੇ ਪੋਸਟਰ &lsquoਤੇ ਵੀ ਪੰਜਾਬੀ ਇੰਡਸਟਰੀ ਦੇ ਨਾਮੀਂ ਅਦਾਕਾਰਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ। ਬਨਵੈਤ ਫ਼ਿਲਮਸ ਵੱਲੋਂ &ldquoਸਾਰੇਗਾਮਾ&rdquo ਅਤੇ ਯੂਡਲੀ ਫਿਲਮਸ&rdquo ਦੇ ਸਹਿਯੋਗ ਨਾਲ ਬਣਾਈ ਇਸ ਫਿਲਮ ਦੀ ਕਹਾਣੀ ਵੀ ਨਿਰਦੇਸ਼ਕ ਮੋਹਿਤ ਬਨਵੈਤ ਨੇ ਲਿਖੀ ਹੈ। ਡਾਇਲਾਗ ਮੋਹਿਤ ਬਨਵੈਤ, ਅਮਨ ਸਿੱਧੂ ਅਤੇ ਧਰਮਬੀਰ ਭੰਗੂ ਨੇ ਲਿਖੇ ਹਨ।

ਫਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਪੰਜਾਬੀ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਹੋਈ ਹੈ। ਕਾਮੇਡੀ, ਰੁਮਾਂਸ ਅਤੇ ਡਰਾਮੇ ਦਾ ਸੁਮੇਲ ਇਹ ਫ਼ਿਲਮ ਇੱਕ ਅਜਿਹਾ ਪਰਿਵਾਰਕ ਡਰਾਮਾ ਹੈ ਜੋ ਦਰਸ਼ਕਾਂ ਦੇ ਢਿੱਡੀ ਪੀੜਾਂ ਤਾਂ ਪਾਵੇਗਾ ਹੀ ਬਲਕਿ ਨੂੰਹ ਅਤੇ ਸੱਸ ਦੇ ਰਿਸ਼ਤੇ ਦੀ ਮਜ਼ਬੂਤੀ &lsquoਤੇ ਵੀ ਜ਼ੋਰ ਦੇਵੇਗਾ। ਜੇ ਧੀਆਂ ਸੱਸ ਨੂੰ ਮਾਂ ਅਤੇ ਸੱਸਾਂ ਨੂੰਹ ਨੂੰ ਧੀਅ ਬਣਾ ਲੈਣ ਤਾਂ ਸਾਰੇ ਝਗੜੇ ਵੀ ਖਤਮ ਪੈ ਜਾਣ ਅਤੇ ਇਸ ਰਿਸ਼ਤੇ ਤੇ ਬਣੀਆਂ ਬੋਲੀਆਂ ਦਾ ਰੰਗ ਵੀ ਬਦਲ ਜਾਵੇ, ਇਹ ਫ਼ਿਲਮ ਹਾਸੇ ਹਾਸੇ ਵਿੱਚ ਇਹੋ ਸੁਨੇਹਾ ਦਿੰਦੀ ਹੈ।

ਇਸ ਫ਼ਿਲਮ ਵਿੱਚ ਅਨੀਤਾ ਦੇਵਗਨ ਨੇ ਸੱਸ ਦਾ ਮੁੱਖ ਕਿਰਦਾਰ ਨਿਭਾਇਆ ਹੈ। ਨਿਰਮਲ ਰਿਸ਼ੀ ਅੱਗੇ ਉਸਦੀ ਸੱਸ ਹੈ ਅਤੇ ਨੂੰਹ ਦਾ ਮੁੱਖ ਕਿਰਦਾਰ ਤਨਵੀ ਨਾਗੀ ਨੇ ਨਿਭਾਇਆ ਹੈ। ਇਸ ਫ਼ਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ, ਅਕਾਂਕਸ਼ਾ ਸਰੀਨ, ਹਾਰਬੀ ਸੰਘਾ, ਰਵਿੰਦਰ ਮੰਡ, ਦਿਲਨੂਰ ਕੌਰ ਅਤੇ ਮਲਕੀਤ ਰੌਣੀ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ।

ਫ਼ਿਲਮ ਵਿੱਚ ਜਿੱਥੇ ਸੱਸਾਂ ਦੀ ਨੌਕ ਝੌਕ ਦਿਖਾਈ ਦੇਵੇਗੀ, ਉੱਥੇ ਹੀ ਮਹਿਤਾਬ ਵਿਰਕ ਤੇ ਤਨਵੀ ਨਾਗੀ ਦੀ ਖ਼ੂਬਸੂਰਤ ਜੋੜੀ ਫ਼ਿਲਮ ਵਿੱਚ ਹੋਰ ਰੰਗ ਭਰੇਗੀ। ਦੋਵਾਂ ਦੀ ਜੋੜੀ ਨੂੰ ਦਰਸ਼ਕ ਪਹਿਲਾਂ &ldquoਨੀ ਮੈਂ ਸੱਸ ਕੁੱਟਣੀ-1&rdquo ਵਿੱਚ ਸ਼ਾਨਦਾਰ ਹੁੰਗਾਰਾ ਦੇ ਚੁੱਕੇ ਹਨ। ਪਹਿਲੇ ਸੀਕੁਅਲ ਵਾਂਗ ਹੀ ਇਸ ਫਿਲਮ ਦਾ ਵੀ ਮਿਊਜ਼ਿਕ ਦਰਸ਼ਕਾਂ ਦੀ ਜੁਬਾਨ &lsquoਤੇ ਚੜੇਗਾ। ਫਿਲਮ ਦੇ ਗੀਤ ਹੈਪੀ ਰਾਏਕੋਟੀ, ਧਰਮਬੀਰ ਭੰਗੂ, ਰੌਣੀ ਅਜਨਾਲੀ ਤੇ ਗਿੱਲ ਮਸ਼ਰਾਲੀ ਨੇ ਲਿਖੇ ਹਨ। ਫਿਲਮ ਦਾ ਮਿਊਜ਼ਿਕ ਐਵੀ ਸਰਾਂ, ਦਾ ਬੌਸ ਅਤੇ ਬਲੈਕ ਵਾਇਰਸ ਵਰਗੇ ਨਾਮੀਂ ਮਿਊਜ਼ਿਕ ਡਾਇਰੈਕਟਰਾਂ ਨੇ ਤਿਆਰ ਕੀਤਾ ਹੈ। 7 ਜੂਨ ਨੂੰ ਰਿਲੀਜ ਹੋ ਰਹੀ ਇਹ ਫਿਲਮ ਸਿਨੇਮਾਂਘਰਾਂ ਵਿੱਚ ਖੂਬ ਰੌਣਕਾਂ ਲਾਵੇਗੀ। ਇਸ ਗੱਲ ਦੀ ਆਸ ਫਿਲਮ ਦੀ ਟੀਮ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਹੈ।

ਜਿੰਦ ਜਵੰਦਾ 9463828000