ਐਕਸ਼ਨ ਨਿਰਦੇਸ਼ਕ ਮੋਹਨ ਬੱਗੜ ਦੇ ਬੇਟੇ ਸੋਨੂੰ ਬੱਗੜ ਦੀ ਪਾਲੀਵੁੱਡ ਵਿੱਚ ਸ਼ੁਰੂਆਤੀ ਫ਼ਿਲਮ ਹੋਊ_ਟਰੈਵਲ ਏਜੰਟ ਪੇਸ਼ਕਸ਼_ਅੰਮ੍ਰਿਤ ਪਵਾਰ
 ਜਿਸ ਤਰਾਂ ਅੱਜ ਸਾਊਥ ਦੇ ਵੱਡੇ ਵੱਡੇ ਐਕਸ਼ਨ ਨਿਰਦੇਸ਼ਕ ਨੇ ਤੇ ਬਾਲੀਵੁੱਡ ਵਿੱਚ ਸ਼ੈਟੀ ਤੇ ਸ਼ਾਮ ਕੌਸ਼ਲ ਤੇ ਵੀਰੂ ਦੇਵਗਨ ਐਕਸ਼ਨ ਨਿਰਦੇਸ਼ਕ ਨਹੀਂ ਬਾਦਸ਼ਾਹ ਰਹੇ ਓਸ ਤਰਾਂ ਪੰਜਾਬੀ ਫ਼ਿਲਮਜ਼ ਤੇ ਫਿਰ ਹਿੰਦੀ ਫ਼ਿਲਮਾਂ ਵਿੱਚ ਐਕਸ਼ਨ ਨਿਰਦੇਸ਼ਕ ਬਣ ਮੋਹਨ ਬੱਗੜ ਛਾਏ ਰਹੇ ਤੇ ਕਈ ਫ਼ਿਲਮਜ਼ ਵਿੱਚ ਓਹ ਐਕਟਰ ਬਣਵੀ ਆਏ ਪਰ ਜਿਹੜੀ ਹੈਰਾਨੀ ਤੇ ਖੁਸ਼ੀ ਓਹਨਾਂ ਨੂੰ ਕਦੇ ਹੀ ਮਿਲੀ ਹੋਊ ਉਹ ਬੀਤੇ ਦਿਨੀਂ ਮਿਲੀ ਜਦ ਯੂ ਬੀ ਐਸ ਪ੍ਰੋਡਕਸ਼ਨ ਤੇ ਸਤਵਿੰਦਰ ਸਿੰਘ ਮਠਾੜੂ ਦੀ ਫ਼ਿਲਮ ਲਈ ਮੋਹਨ ਬੱਗੜ ਦੇ ਬੇਟੇ ਸੋਨੂੰ ਬੱਗੜ ਨੂੰ ਹੀਰੋ ਤੌਰ ਤੇ ਲਿਆ ਤਾਂ ਬੱਗੜ ਪਰਿਵਾਰ ਹੈਰਾਨ ਹੋ ਗਿਆ ਤੇ ਮੋਹਣ ਬੱਗੜ ਨੇ ਫ਼ਿਲਮ ਦੇ ਨਿਰਦੇਸ਼ਕ ਬਲਜਿੰਦਰ ਸਿੰਘ ਸਿੱਧੂ ਨੂੰ ਜੱਫੀ ਪਾਈ ਤੇ ਕਿਹਾ ਕਿ ਓਹ ਕਰ ਦਿੱਤਾ ਸੋਨੂੰ ਲਈ ਜਿਹੜਾ ਮੈਂ ਬਾਪ ਹੋ ਨਹੀਂ ਕਰ ਸਕਿਆ।ਫ਼ਿਲਮ ਦਾ ਨਾਮ "ਟਰੈਵਲ ਏਜੰਟ" ਹੈ ਤੇ ਸੋਨੂੰ ਬੱਗੜ ਦੀ ਹੀਰੋ ਵਾਲੀ ਇਸ ਫ਼ਿਲਮ ਦਾ ਮਹੂਰਤ ਧਰਮਿੰਦਰ ਨੇ ਕੀਤਾ ।ਸੋਨੂੰ ਬੱਗੜ ਬੋਲੇ ਕਿ ਓਹਨਾਂ ਨੂੰ ਇਕ ਪਲ ਯਕੀਨ ਨਹੀਂ ਹੋਇਆ ਤੇ ਸੋਚਿਆ ਡੈਡੀ ਦੇ ਪੰਜਾਬ ਤੋਂ ਫਿਲਮੀ ਮਿੱਤਰ ਆਏ ਨੇ ਕੋਈ ਗੈਸਟ ਰੋਲ ਹੋਊ  ਪਰ ਬਲਜਿੰਦਰ ਸਿੱਧੂ ਨੇ ਤਾਂ ਕਮਾਲ ਕਰ ਦਿੱਤੀ। ਸੋਨੂੰ ਨੇ ਸਕ੍ਰਿਪਟ ਲਈ ਏ ਤੇ ਪ੍ਰਭ ਗਰੇਵਾਲ ਤੇ ਪੂਨਮ ਸੂਦ ਨੂੰ ਬੈਸਟ ਆਫ ਲਕ ਆਖ ਕਿਹਾ ਕਿ ਸੈੱਟ ਤੇ ਮਿਲਦੇ ਹੈ।ਬਾਕੀ ਸੋਨੂੰ ਬੱਗੜ ,ਪੂਨਮ ਸੂਦ ਤੇ ਪ੍ਰਭ ਗਰੇਵਾਲ ਦੇ ਨਾਲ ਰਣਜੀਤ ਤੇ ਗੁਲਸ਼ਨ ਗਰੋਵਰ ਫ਼ਿਲਮ ਵਿੱਚ ਸ਼ਵੇਂਦ੍ਰ ਮਾਹਲ ਤੇ ਗੁੱਗੂ ਗਿੱਲ ਦੇ ਨਾਲ ਹੋਣਗੇ।ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਤਿਆਰ ਕਰ ਰਹੇ ਹਨ।,ਪਾਲੀਵੁੱਡ ਵਿੱਚ ਸਥਾਪਿਤ ਹੋਣ ਲਈ ਸੋਨੂੰ ਬੱਗੜ ਨੂੰ ਸ਼ਾਨਦਾਰ ਮੌਕਾ ਮਿਲ  ਗਿਆ ਹੈ।_ਅੰਮ੍ਰਿਤ ਪਵਾਰ।