image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕੀ ਦਲ੍ਹੀਏ ਦੀ ਬੁਰਕੀ ਦਾੜ੍ਹੀਵਾਲਾ ਰੁੱਸਿਆ ਫਿਰੇ ਜੱਟ ਮੱਝ ਸੰਸਾਰ ਕਬੀਲਾ ਗਾਲ੍ਹ ਦੇ ਦਾਲ

 ਦੱਸ ਖਾਂ ਸ਼ਹਿਰ ਲਾਹੌਰ ਅੰਦਰ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ, ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ, ਜਿਹੜੀਆਂ ਰਹਿੰਦੀਆਂ ਨਾਲ ਸੱਜਣਾਂ ਦੇ ਉਹੀ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ 

  ਪਹਿਲੀ ਬੋਲੀ, ਪੰਜਾਬ ਵਿੱਚ ਟਿਕਟ ਵੰਡ ਤੇ ਮਨਜੀਤ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ, ਪੁੱਤਰ ਸੰਤ ਕਰਤਾਰ ਸਿੰਘ ਦਮਦਮੀ ਟਕਸਾਲ ਭਰਾ ਅਮਰੀਕ ਸਿੰਘ, ਸੰਤ ਜਰਨੈਲ ਸਿੰਘ (ਰੋਡੇ) ਪਰ ਟਕਸਾਲ ਭਿੰਡਰਾਂਵਾਲਾ ਲਿਖਾਂ ਕਿਉਂ ਵਜਦੀਏ ਸੰਤ ਗੁਰਬਚਨ ਸਿੰਘ ਮੁੱਖੀ ਸੀ ਪਰ ਪਿੰਡ ਉਹਦਾ ਭੀ ਭਿੰਡਰ ਨਹੀ ਸੀ, ਉਹ ਉਥੇ ਆ ਕੇ ਬੈਠ ਗਏ ਪ੍ਰਚਾਰਕ ਬਣ ਪਿੰਡਾਂ ਵਿੱਚ ਵਿਚਰੇ, ਬੱਸ ਭਿੰਡਰਾਂਵਾਲੇ ਹੁਣ ਆਉ ਸੰਤ ਕਰਤਾਰ ਸਿੰਘ ਮਗਰੋਂ ਬਣੇ ਪਰ ਸੱਚ ਕਿ ਕਾਂਗਰਸੀ ਸਨ, ਪਰ ਉਨ੍ਹਾਂ ਦੇ ਪੁੱਤ ਨੇ (ਅਮਰੀਕ ਸਿੰਘ ਜੋ ਸ਼ਹੀਦ ਹੋਏ) ਅਕਾਲ ਤਖ਼ਤ ਹਮਲੇ ਵਿੱਚ, ਚੋਣ ਲੜੀ ਕਾਂਗਰਸ ਟਿਕਟ &lsquoਤੇ ਮਨਜੀਤ ਸਿੰਘ ਨੇ ਦਾਅਵਾ ਠੋਕ ਤਾ ਜੀ ਸਾਡਾ ਤਾਂ ਕੁਰਬਾਨੀ ਵਾਲਾ ਪਰਿਵਾਰ ਹੈ ਟਿਕਟ ਮੈਨੂੰ ਦਿਉ ਯਾਦ ਰੱਖੋ ਸਾਲ ਕੁ ਹੋਇਆ ਪੁੱਤ ਚੜਤ ਸਿੰਘ ਨੂੰ ਸਿੱਖ ਫੈਡਰੇਸ਼ਨ ਦਾ ਪ੍ਰਧਾਨ ਥਾਪ ਤਾ ਹੁਣ ਰੋਸਾ ਜਾਹਰ ਉਹ ਭਾਵੇਂ ਵੱਡੀ ਕਿਰਪਾਨ ਤਾਂ ਫੜੀ ਹੀ ਰੱਖਦਾ ਹੈ ਪੰਥਕ ਨੇਤਾ ਜੋ ਹੈ ਹੁਣ ਅੰਮ੍ਰਿਤਪਾਲ ਦੀ ਚੋਣ ਵਿੱਚ ਧੂੰਆਂਧਾੜ ਭਾਸ਼ਨ ਲੱਗਦਾ ਸਭ ਬਰਾਦਰੀ ਭਰਿੰਡਾਂ ਵਾਂਗੂੰ ਖੱਖਰ ਤੇ ਜੱਟ ਕਦੀ ਭੀ ਬਰਾਦਰੀ ਨਹੀਂ ਪਾਲ੍ਹਦੇ, ਤੀਜੀ ਤੁਕ ਦਲ ਬਦਲੂਆਂ ਦੇ ਲਈ ਤਾਂ ਸਾਲ ਪੂਰਨਮਾਸ਼ੀ ਦਾ ਚੰਦ ਹੈ, ਕੋਈ ਵਫ਼ਾਦਾਰੀ ਨੀ ਟਿਕਾਅ ਨਹੀਂ ਭੂੰਡਾਂ ਦੀ ਤਰ੍ਹਾਂ ਭਉਂਦੇ ਨੇ ਅੰਤ ਜੇ ਇਹ ਪਾਰਟੀਆਂ ਦੇ ਨਾ ਬਣ ਸਕੇ, ਪ੍ਰਜਾ ਦੇ ਕਿਥੋਂ ਬਣਨਗੇ, ਲੋਕੀ ਭੀ ਕਿਹੜਾ ਸੁਹਿਰਦ ਨੇ ਨਾਲੇ ਪੰਜਾਬ ਵਿੱਚ ਹੁਣ ਨਵ ਵੋਟਰ ਪੰਜਾਬੀ ਨਹੀਂ ਸਿੱਖ ਕਿਥੇ ਕਾਂਗਰਸ ਨੂੰ ਲਾਭ, ਦੂਜੇ ਕਿਸਾਨਾਂ ਦਾ ਅੰਦੋਲਨ ਪਿੰਡਾਂ ਵਿੱਚ ਦਾਖਲੇ ਬੰਦ, ਹਿੰਦੂ ਭਾਜਪਾ ਵੱਲ ।
ਮੱਤਦਾਨ ਮੱਤ ਹੀ ਨਹੀਂ ਦਾਨ ਕੀ ਕੁਮੱਤ ਦਾਨ ਹੀ ਹੈ, ਲੱਪ ਭਰ ਕੇ ਕਰਨਗੇ, ਮੇਰੇ ਅਜ਼ੀਜ਼ ਦਾ ਕੱਲ੍ਹ ਟੈਲੀਫੂਨ ਆਇਆ ਕੀ ਬੀਬੀ ਜੀ ਰਾਜੀ ਖੁਸ਼ੀ ਹੋ, ਕਿਰਪਾ ਪ੍ਰਮੇਸ਼ਰ ਦੀ ਤੁਹਾਡੀ ਅਰਦਾਸ, ਸਾਰ-ਅੰਤ ਗੁਫਤਗੂ ਦਾ, ਸੁਖਬੀਰ ਦਾ ਕੁਝ ਨੀ ਬਨਣਾ, ਗਲਤੀਆਂ ਕੀਤੀਆਂ ਦੱਸਦੀ ਹਾਂ ਅਜੀਜ਼ ਕਾਂਗਰਸੀ ਸਫਾਂ ਵਿੱਚੋਂ ਹੈ, ਮੈਂ ਕਿਹਾ ਕਿ ਕੋਈ ਨਹੀਂ ਜਿੱਤਾਂ ਹਾਰਾਂ ਦੀ ਪ੍ਰਵਾਹ ਨਹੀਂ, ਪਰ ਕੀ ਕਾਂਗਰਸ ਨੇ ਗਦਰ ਮਚਾ ਕੇ ਮਸੂਮਾਂ ਦਾ ਘਾਣ ਕਰਕੇ ਬਹਾਦਰੀ ਕੀਤੀ ਸੀ, ਤੇ ਸਿੱਖ ਖੁਸ਼ ਹਨ, ਤਾਂ ਹੀ ਤੂੰ ਆਖਦਾ ਹੈਂ ਕਿ ਕਾਂਗਰਸ ਬਾਜ਼ੀ ਮਾਰੂ, ਭਾਈ ਕੇਂਦਰ ਨੇ ਤਾਂ ਪੰਜਾਬ ਵਿੱਚ ਸਿੱਖ ਤਾਕਤ ਨੂੰ ਖੋਰਾ ਲਉਣਾ ਹੈ ਤੇ ਲਵਾਉਣਾ ਭੀ ਸਿੱਖਾਂ ਹੱਥੋਂ ਸੁਖਬੀਰ ਦੀ ਤਾਂ ਖਾਂਦੇ ਦੀ ਦਾੜ੍ਹੀ ਹਿਲਦੀ ਹੈ, ਗਲਤੀ ਕਦੀ ਪ੍ਰਚਾਰ ਦਾ ਸਾਧਨ ਹਟਣੀ ਨਹੀਂ, ਦੇਖੋ ਏਜੰਸੀਆਂ ਕਿਵੇਂ ਸਿੱਖਾਂ ਨੂੰ ਬੱਸ ਜੀ ਅੰਮ੍ਰਿਤ ਦਾ ਬਾਟਾ ਹਰ ਗੁਰੂ ਘਰ ਹਰ ਸਮਾਗਮ ਵਿੱਚ ਤਿਆਰ ਹੋਕੇ ਗੁਰੂ ਵਾਲੇ ਬਣਾਈ ਜਾਂਦੇ ਨੇ, ਕੀ ਮੈਂ ਪੁੱਛ ਸਕਦੀ ਹਾਂ ਕਿ ਫੇਰ ਅਸੀਂ ਤਾਂ ਨੌਂ ਗੁਰੂਆਂ ਵਾਲੇ ਸੀ ਹੀ ਨਹੀਂ, ਤੱਥ ਇਹ ਹੈ ਕਿ ਦਸਮੇਂ ਗੁਰੂ ਜੀ ਨੂੰ ਫੌਜ ਦੀ ਲੋੜ ਸੀ ਭਰਤੀ ਦਾ ਆਹ ਪੰਜ ਬੰਦੇ ਅੱਗੇ ਹੋ ਕੇ ਪ੍ਰਥਾ ਬਣਾ ਲਈ ਜੀ ਅੰਮ੍ਰਿਤ ਗੁਰੂ ਹੁਕਮ ਹੈ ਜਾਤ ਪਾਤ ਖ਼ਤਮ, ਗੁਰੂ ਦਾ ਹੁਕਮ ਹੋਰ ਮੰਨੋ ਕਿ ਸਭ ਫੌਜੀ ਬਣੋ ਪਰ ਜਦੋਂ ਕਾਂਗਰਸ ਨੇ ਡਾਕਟਰ ਅੰਬੇਡਕਰ ਤੋਂ ਵਿਧਾਨ ਬਣਵਾ ਜਾਤ-ਬਰਾਦਰੀ ਪੱਕੀ ਕਰਵਾ ਲਈ ਰਿਜ਼ਰਵੇਸ਼ਨ ਕਰਕੇ ਤਾਂ ਉਹੀ ਅੰਮ੍ਰਿਤਧਾਰੀ ਫੇਰ ਕਿਉਂ ਨਾ ਡਟੇ ਕਿ ਅਸੀਂ ਤਾਂ ਆਮ ਸੀਟਾਂ &lsquoਤੇ ਖੜਨਾ ਹੈ ਉਦੋਂ ਜਾਤ ਮੂਹਰੇ, ਹੁਣ ਆਮ ਸੀਟਾਂ &lsquoਤੇ ਜਾ ਖੜ੍ਹੇ ਹੋਏ, ਆਹ ਕੁਲਬੀਰ ਜੀਰਾ ਖਡੂਰ ਸਾਹਿਬ ਕਾਂਗਰਸ ਲਈ ਕਿਉਂ ਲੋਕਾਂ ਨੂੰ ਭੌਂਦੂ ਬਣਾ ਰਹੇ ਹੋ, ਹੈ ਸਭ ਸਰਕਾਰਾਂ ਦੀ ਨੀਤੀ, ਬਦਨੀਤੀ ਹੈ, ਉਧਰ ਸਿੱਖ ਧਰਮ ਨੂੰ ਪ੍ਰਚਾਰਕ ਸੁਪਰ ਸਟੋਰ ਬਣਾ ਰਹੇ ਹਨ ਤੇ ਗੁਰੂ ਘਰ ਹੱਟੀਆਂ, ਚੈਨਲ ਧੱਜੀਆਂ ਉਡਾ ਰਹੇ ਨੇ ਇਤਿਹਾਸ ਨੂੰ ਮਿੱਥਹਾਸ ਬਣਾ ਕੇ, ਹੁਣ ਨਗਰ ਕੀਰਤਨਾਂ ਦਾ ਘਟਾ ਹੋ ਰਿਹਾ ਹੈ ਤੇ ਸਰਬਤ ਦਾ ਭਲਾ ਟਰਸੱਟ ਗੁਰੂ ਘਰਾਂ ਵਿੱਚ ਤੇ ਪੰਡਾਲਾਂ ਵਿੱਚ ਜਥੇ ਲਿਆ ਕੇ ਕੀਰਤਨ ਦਰਬਾਰ, ਵਧੀਆ ਵਪਾਰ ਹੈ, ਧਨ ਪਤਾ ਨਹੀਂ ਕਿਥੋਂ ਜਥੇ ਵੱਡੇ-ਵੱਡੇ ਭਾਰਤ ਤੋਂ ਆ ਰਹੇ ਨੇ, 10-12 ਕੀਰਤਨੀਏ, ਤਿੰਨ ਤਿੰਨ ਵਾਲੇ ਭੀ, ਸੰਗਤਾਂ ਭੀ ਕੋਚਾਂ ਭਰ ਕੇ, ਮੈਂ ਪ੍ਰੇਸ਼ਾਨ ਹੋਈ ਇਕ ਜੁਆਨ ਭਾਸ਼ਨ ਦੇਵੇ ਸੁਣੋ ਜੀ ਮੈਂ ਰੈਣੀ ਹਾਂ ਯਾਨੀ ਰਿਣੀ ਅੱਖਰ ਨੂੰ ਰੈਣੀ ਦੱਸੇ, ਕਿਸੇ ਭੀ ਕੀਰਤਨੀਏ ਪ੍ਰਚਾਰਕ ਨੇ, ਪ੍ਰਬੰਧਕ ਨੇ ਨਾ ਆਖਿਆ ਭਾਈ ਰਿਣੀ ਹੁੰਦਾ ਹੈ ਰੈਣੀ ਨਹੀਂ, ਆਹ ਹਾਲ ਹੈ ਸਿੱਖਾਂ ਦਾ, ਕਾਨਫਰੰਸਾਂ ਤਾਂ ਕਰ ਲੈਂਦੇ ਨੇ ਬੋਲੀ ਭਾਸ਼ਾ ਦੀ ਕਦੀ ਭੀ ਕੋਈ ਗੱਲ ਨੀ ਕਰਦੇ ਬੱਸ ਜੀ ਫਲਾਣੇ ਲੇਖਕ ਦੀ ਕਿਤਾਬ ਪ੍ਰਮੋਟ ਕਰਨੀ ਹੈ ਸਾਹਿਤਕਾਰਾਂ ਦਾ ਭੀ ਇਸ ਪਾਸੇ ਕੋਈ ਧਿਆਨ ਨਹੀਂ, ਚੈਨਲਾਂ &lsquoਤੇ ਦਿੱਲੀ ਵਾਲੇ ਹੋਰ ਬੋਲੀ ਬੋਲ ਕੇ ਹਿੰਦੀ ਦਾ ਰਲੇਵਾਂ ਲੱਗੇ ਨੇ ਕਰਨ, ਪੰਜਾਬ ਵਿੱਚ ਤਾਂ ਬੇਅਦਬੀ ਇਕ ਰਸਮ ਬਣਾ ਲਈ, ਅਕਾਲ ਤਖ਼ਤ ਦੇ ਜਥੇਦਾਰ ਦੀ ਸੁਣੋ ਫਿਰੋਜ਼ਪੁਰ ਦੇ ਪਿੰਡ ਵਿੱਚ ਇਸੇ ਹਫ਼ਤੇ ਇਕ ਦਾ ਕਤਲ ਕਰ ਤਾ ਜੀ ਬੇਅਦਬੀ ਕੀਤੀ ਸੀ, ਜਥੇਦਾਰ ਨੇ ਮੱਤ ਤਾਂ ਕੀ ਦੇਣੀ ਸੀ ਸਗੋਂ ਆਖੇ ਉਛਾਲ੍ਹੋ ਨਾ ਮੈਂ ਤਾਂ ਹੈਰਾਨ ਹਾਂ ਕਿ ਸਿੱਖ ਵਿਚਾਰਧਾਰਾ ਕਿਧਰ ਨੂੰ ਸਰਕਾਰਾਂ ਨੂੰ ਫੇਰ ਤੁਰ ਪੈਂਦੇ ਨੇ ਜੀ ਇਨਸਾਫ ਦਿਉ ਇਨ੍ਹਾਂ ਨੂੰ ਪੁੱਛੋ ਕਿ ਸਾਰਾ ਦਿਨ (ਗੁਰੂ-ਗ੍ਰੰਥ) ਪ੍ਰਕਾਸ਼ ਕਿਉਂ ਰੱਖੋ, ਕੀ ਇਹ ਧਰਮ ਕਰਕੇ ਹੈ ਜਾਂ ਚੜ੍ਹਾਵੇ ਕਰਕੇ, ਕੀ ਅਸੀਂ ਕਦੀ ਸੁਣਦੇ ਹਾਂ ਕਿ ਬਾਈਬਲ ਦਾ ਚਰਚ ਵਿੱਚ ਦਰਸ਼ਨ ਦੀਦਾਰਾ, ਕੁਰਾਨ ਦਾ ਮਸੀਤਾਂ ਵਿੱਚ ਤੇ ਗੀਤਾ ਰਮਾਇਣ ਦਾ ਮੰਦਰਾਂ ਵਿੱਚ, ਮੂਰਤੀਆਂ ਹਨ ਪਰ ਸਾਡੇ ਤਾਂ ਸਾਰਾ ਦਿਨ ਗ੍ਰੰਥੀ ਪ੍ਰਚਾਰਕਾਂ ਕਰਕੇ ਰਾਗੀਆਂ ਤੇ ਢਾਡੀਆਂ ਲਈ ਇਹ ਰੁਜ਼ਗਾਰ ਹੈ ਪਹਿਲਾਂ ਕਦੀ ਨਹੀਂ ਸੀ ਸੁਣਿਆ ਬੇਅਦਬੀ ਦਾ ਦੌਰ, ਸ਼ੁਰੂ ਤਾਂ ਸਿਆਸਤ ਨੇ ਅਕਾਲੀ ਸਰਕਾਰ ਡੇਗਣ ਲਈ ਕੀਤਾ ਸੀ, ਪਰ ਬੇਅੰਤ ਹੈ ਦਾਤਾਰ ਕਾਂਗਰਸ ਸੱਤਾ ਵਿੱਚ ਆ ਗਈ ਪਰ ਕਪਤਾਨ ਸਾਹਬ ਕਿਥੇ ? ਹੁਣ ਕੀ ਚਮਗਿੱਦੜਾਂ ਦੀ ਤਰ੍ਹਾਂ ਕਾਟਮ ਕੀਟੇ, ਸੰਤਾਪ ਨੂੰ ਭਾਣੇ ਨੂੰ ਮੰਨਣਾ ਬਣਦਾ ਹੈ ਭਾਜਪਾ ਨੇ ਜੋ ਅਕਾਲੀ ਦਲ ਦੇ ਥੰਮ ਵੱਡੇ ਬਾਦਲ ਸਾਹਬ ਨੇ ਵਫ਼ਾਦਾਰੀ ਕੀਤੀ ਸੀ ਲਈ ਦਗਾ ਕੀਤਾ ਹੁਣ ਭਰਦੇ ਨੇ । 
ਇਕ ਅਨੋਖੀ ਗਾਥਾ ਸਾਂਝੀ ਕਰਾਂ ਪਾਠਕ ਭਾਵੇਂ ਅਹਿਮੀਅਤ ਨਾ ਜਾਨਣ ਪਰ ਮੇਰੇ ਲਈ ਮਾਣ ਮੱਤੀ ਹੈ, ਸੁਣੋ ਮੇਰੀ ਬੇਟੀ ਬੜੀ ਵਧੀਆ ਪੰਜਾਬੀ ਬੋਲਦੀ ਹੈ ਇਥੋਂ ਦੀ ਜੰਮਪਲ, ਫੌਂਟ ਤੇ ਲਿਖਦੀ ਭੀ ਸੀ, ਹੈੱਡਲਾਈਨਜ਼ ਪੜ੍ਹਦੀ ਭੀ ਹੈ, ਪੁਰੇਵਾਲ ਸਾਹਬ ਨੇ ਕਈ ਵਾਰ ਗੱਲਬਾਤ ਕੀਤੀ ਭੀ ਹੈ, ਵਾਰਤਾ ਮੈਂ ਬੇਅਦਬੀ ਦੇ ਕਤਲ ਬਾਰੇ ਦੁਖੀ ਸੀ ਤਾਂ ਗੱਲ ਸਾਂਝੀ ਕਰਨ ਲੱਗੀ ਨੇ ਆਖਿਆ ਕਿ ਪੰਜਾਬ ਪੁਲਸ ਪ੍ਰਸਿੱਧ ਹੈ ਪਰ ਇਸ ਪਹੇਲੀ ਵਿੱਚ ਸੂਖਮਤਾ ਨਹੀਂ ਦਿਖਾਈ ਜੇਕਰ ਮੈਂ ਮਸਲਾ ਹੱਲ ਕਰਨਾ ਹੋਵੇ ਤਾਂ ਹਫ਼ਤਾ ਨਾ ਲਾਵਾਂ, ਮੇਰੀ ਬੇਟੀ ਝੱਟ ਬੋਲੀ ਮੰਮੀ ਤੂੰ ਭੁੱਲ ਗਈ ਕਿ ਤੂੰ ਤਾਂ ਪ੍ਰਸਿੱਧ ਸ਼ਹਿਰ ਦੇ ਠਾਣੇਦਾਰ ਦੀ ਪੋਤੀ ਹੈਂ, ਫੌਜੀ ਅਫਸਰ ਦੀ ਧੀ, ਤੇਰੇ ਵਿੱਚ ਸੰਸਕਾਰ ਦੇਖ ਕਿਹੜੇ ਮੈਂ ਬਾਬਾ ਜੀ ਦੀ ਗੱਲ ਸੁਣ ਕੇ ਅੱਖਾਂ ਤਾਂਹ ਕਰਕੇ ਸੋਚਿਆ ਕਿ ਮੇਰੀ ਬੇਟੀ ਮੇਰੇ ਦਾਦਾ ਜੀ ਦੀ ਯਾਦ ਰੱਖਦੀ ਹੈ ਤੇ ਮੈਂ ਵਿਰਸਾ ਮਹਾਨਤਾ ਦੇਖੀ ਜੋ ਮੈਂ ਹੱਲ ਦੱਸਿਆ ਸੁਣੋ ਨੰਬਰ ਇਕ ਪੁਲਸ ਪਹਿਲਾਂ ਮੌਕੇ &lsquoਤੇ ਹਾਜ਼ਰੀਨ ਫੇਰ ਪ੍ਰਚਾਰਕ ਜੋ ਝੱਟ ਪਹੁੰਚਣ ਨਾਲ ਹੀ ਚੈਨਲ ਜਿਹੜਾ ਝੋਗਾ ਚੁੰਨੀ ਪਾਈ ਹੀ ਤਿਆਰ ਹੁੰਦਾ ਪਹੁੰਚਣ ਲਈ ਫੜਕੇ ਰਿਮਾਂਡ ਲੈਣ ਭੁੱਟ ਭੱੁਟ ਕਹਾਣੀ ਦੱਸਣਗੇ ਕਿ ਕੋਣ ਉਕਸਾ ਕੇ ਕਿਸੇ ਨੂੰ ਇਹ ਕਾਰਾ ਕਰਨ ਲਈ ਭੇਜਦਾ ਹੈ ਫੇਰ ਰੌਲਾ ਪਉਣੇ ਉਥੇ ਜੇ ਨਾ ਬੇਅਦਬੀਆਂ ਹੱਟ ਜਾਣ ਤਾਂ ਦੇਖ ਲੈਣਾ ਤਿੰਨ ਖਿੱਤੇ ਹਨ ਅੰਮ੍ਰਿਤਸਰ ਨੇੜੇ ਦੇ ਜਥੇ ਫਗਵਾੜੇ ਦੇ ਅਤੇ ਮਾਲਵੇ ਦੇ ਗਿਣਤੀ ਦੇ ਹੀ ਹਨ, ਨਿਹੰਗ ਜੋ ਫਗਵਾੜੇ ਕੇਸ ਵਿੱਚ ਫੜਿਆ ਸੀ ਨਉਂ ਬੋਲਦਾ ਸੀ ਪਰ ਪੁਲਸ ਨੂੰ ਸਭ ਪਤਾ ਹੈ ਕੌਣ ਫੜਨਾ ਨਹੀਂ ਕਿਉਂਕਿ ਇਨ੍ਹਾਂ ਦਾ ਭੀ ਕਾਰੋਬਾਰ ਹੈ ਮੱਠਾ ਪੈਂਦਾ ਹੁਣ ਇਕ ਪਾਸੇ ਤਾਂ ਪੁਲਸ ਨਸ਼ੇ ਹੂੰਝਣ ਲੱਗੀ ਪਈ ਹੈ ਐਨਾ ਫੜ ਲਿਆ ਦੂਜੇ ਪਾਸੇ ਅੰਮ੍ਰਿਤਪਾਲ ਨੇ ਨਸ਼ੇ ਛਡਾਤੇ ਸੀ ਤਾਂ ਫੇਰ ਹੁਣ ਨਸ਼ੇੜੀ ਕੌਣ, ਮੌਤਾਂ ਕਿਨ੍ਹਾਂ ਦੀਆਂ, ਮਾਵਾਂ ਫੇਰ ਦੱਸਣ ਕਿ ਸਾਡੇ ਪੁੱਤ ਤਾਂ ਹੁਣ ਨਸ਼ੇ ਕਰਦੇ ਨੀ ਅੰਮ੍ਰਿਤਪਾਲ ਨੇ ਸਭ ਸੁਧਾਰ ਤੇ ਕੁਫਰ ਤੋਲ ਅਸੀਂ ਬਖ਼ਸ਼ੀਸ਼ਾਂ ਮੰਗਦੇ ਹਾਂ ।
ਮੰਗ ਸੀ ਮੈਂ ਤੇਰੀ ਰਾਂਝਣਾਂ ਬੇਈਮਾਨ ਮੁਕਰਗੇ ਮਾਪੇ, ਪੰਜਾਬ ਚੋਣ ਘਸਮਾਣ :- ਨਾਨੀ ਨਾ ਘੜਾਨੀ ਕਿਥੇ ਕਿਥੇ ਵੱਜੇ, ਸੁਖਪਾਲ ਪਹਿਲਾ ਨੂੰ ਤਾਂ ਕਿਤੇ ਟਿਕਾਅ ਹੈ ਹੀ ਨਹੀਂ, ਪਾਰਟੀਆਂ ਬਦਲੀਆਂ ਹੁਣ ਖਿੱਤੇ ਕੀ ਕਰਨ ਗਿਆ ਸੰਗਰੂਰ, ਚਰਨਜੀਤ ਚੰਨੀ ਜਲੰਧਰ, ਰਾਜਾ ਵੜਿੰਗ ਲੁਧਿਆਣੇ, ਕੁਲਬੀਰ ਜੀਰਾ ਖਡੂਰ ਸਾਹਿਬ, ਚੰਦੂਮਾਜਰਾ ਅਨੰਦਪੁਰ, ਡਾਕਟਰ ਚੀਮਾ ਗੁਰਦਾਸਪੁਰ, ਕੀ ਭੈਰਮੀ ਲਿਆਂਦੀ ਏ, ਪਹਿਲੀ ਗੱਲ ਤਾਂ ਵਿਚਾਰ ਕਰੋ ਵਿਧਾਇਕ ਚੁਣੇ ਸੀ ਪਰ ਟਪੂਸੀ ਮਾਰਨ ਐੱਮ।ਪੀ। ਲਈ, ਕੀ ਸੁਹਿਰਦ ਨੇ, ਨਹੀਂ :- ਦੂਜੀ ਗੱਲ ਵਜੀਰੀਆਂ ਨਾਲ ਸਬਰ ਨੀ, ਕੀ ਸੁਆਰਨਗੇ ਲੋਕਾਂ ਦਾ ? ਹੋਰ ਦੇਖੋ ਇਕ ਤਾਮਿਲਨਾਡੂ ਤੋਂ ਕੋਈ ਜੀਵਨ ਕੁਮਾਰ ਤੋਂ ਦੋ ਸਾਲ ਹੋਏ ਸਿੰਘ ਹੁਣ ਅਖੇ ਜੀ ਮੈਂ ਹੁਸ਼ਿਆਰਪੁਰ ਤੋਂ ਬਾਬੂ ਕਾਂਸ਼ੀ ਰਾਮ ਦੀ ਪਾਰਟੀ ਤੋਂ ਚੋਣ ਲੜੂ ਨਾਲ ਦੋ ਕੁ ਹੋਰ ਬਠਾ ਲਏ, ਕਿਥੋਂ ਪੈਸਾ ਲਾਊ ? ਸਭ ਫੰਡ ਹੂੰਝਣ ਲਈ, ਭਾਈ 25000 ਰੁਪਏ ਤਾਂ ਜਮਾਨਤ ਹੀ ਹੈ ਕਿਥੋਂ ਭਰਨੀ ਹੈ, ਇਹੀ ਹਾਲ ਅੰਮ੍ਰਿਤਪਾਲ ਦਾ ਦੇਖੋ ਕਹਿੰਦਾ ਮੇਰੀ ਜਾਇਦਾਦ ਹੈ ਇਕ ਹਜ਼ਾਰ ਦੀ ਮਤਲਬ ਪੈਸਾ ਤਾਂ ਦੂਰ-ਦਰੇਡਾ ਹੈ ਜੋ ਖਰਚ ਹੋਣਾ ਹੈ, ਹਾਲੇ ਇਹ ਪੰਜਾਬ ਵਾਰਸ ਲੋੜ ਨਹੀਂ ਦੁਸ਼ਮਣਾਂ ਦੀ, ਦੀਪ ਸਿੱਧੂ ਦਾ ਭਰਾ ਮਨਦੀਪ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਸੁਣਿਆ ਹੁਣ ਵਾਰਸ ਸਭ ਲੱਲੇ ਭੱਬੇ ਸ਼ਹਿਦ ਤੇ ਭੀਂ ਭੀਂ ਮੰਗਣਾ ਖਾਲਿਸਤਾਨ, ਸਿਮਰਨਜੀਤ ਸਿੰਘ ਮਾਨ ਨੇ ਹੁਣ ਪਰ ਕੋਈ ਏਜੰਡਾ ਨਹੀਂ ਜਨਤਾ ਨੂੰ ਕੀ ਸਮਝੋ ਇਥੇ ਦਾ ਇਕ ਚੈਨਲ ਤਾਂ ਕਹਿੰਦਾ ਦੇਖਿਆ ਆਪਾਂ ਪਹਿਲਾਂ ਅੰਮ੍ਰਿਤਪਾਲ ਨੂੰ ਚੋਣ ਲਈ ਐਲਾਨਿਆ ਸੀ ਹੁਣ ਪੈਗੀ ਨਾ ਦੁਹਾਈ, ਭਾਈ ਘਰ ਪਾੜਨ ਲਈ ਏਜੰਸੀਆਂ ਪਹਿਲਾਂ ਹੀ ਪਾਧੇ ਸੜਕਾਂ &lsquoਤੇ ਬਠਾ ਦਿੰਦੀਆਂ ਨੇ ਪੁੱਛਿਆ ਦੇਣ ਲਈ, ਦੂਜਾ ਚੈਨਲ ਤਾਂ ਪੰਜਾਬ ਵਿੱਚ ਮੱਕੂ ਤੇ ਤੇਜਿੰਦਰ ਧੁਣਖੀ ਚੱਕੀ ਫਿਰਦੇ ਨੇ ਅੰਮ੍ਰਿਤਪਾਲ ਦਾ ਹੋਕਾ ਦੇਣ ਲਈ, ਯਾਨੀ ਸਭ ਬਰਾਦਰੀ ਇਕ ਪਾਸੇ ਤੇ ਲਾਮ ਲਾਣਾ ਮੂੰਹ ਵੱਲ ਦੇਖੇ ਹਾਲੇ ਜਾਤ ਹਟਾ ਤੀ ਸੀ ਗੁਰੂ ਸਾਹਿਬ ਨੇ ਸਭ ਤੋਂ ਵੱਧ ਜਾਤ-ਪਾਤੀ ਇਹੀ ਹਨ ਜੋ ਹਰ ਵੇਲੇ ਦਸਮੇ ਪਾਤਿਸ਼ਾਹ ਦੀ ਅਨੰਦਪੁਰ ਇਕੱਠ ਵਿੱਚ ਪੰਜ ਪਿਆਰੇ ਤੇ ਅੰਮ੍ਰਿਤ ਦਾ ਅਰੰਭ : ਪਰ ਸੋਈ ਜਨ ਸੂਰੇ ਜਿਹੜੇ ਬਚਨਾਂ ਦੇ ਪੂਰੇ, ਬਾਕੀ ਸਭ ਅਧੂਰੇ ।
ਅਕਾਲੀ ਦਲ ਲਈ ਖਡੂਰ ਸਾਹਿਬ ਮੇਰਾ ਨਿਰਣਾ :- ਸ਼੍ਰੋਮਣੀ ਕਮੇਟੀ ਨੂੰ ਸਿੱਟਾ ਅੰਮ੍ਰਿਤਪਾਲ ਕਾਂਡ ਡਿਬਰੂਗੜ ਡੱਕੇ ਤੇ ਪਰਿਵਾਰ ਦਾ ਪੰਥ ਪਿਆਰ, ਸ਼੍ਰੋਮਣੀ ਕਮੇਟੀ ਦਾ ਵਕੀਲ ਹੈ ਸਿਆਲਕਾ, ਲੱਗਦਾ ਹੈ ਕਰਨੈਲ ਸਿੰਘ ਪੀਰ ਮੁਹੰਮਦ ਦਾ ਪਿਤਾ ਉਹਦੇ ਬਹੁਤ ਨੇੜੇ ਸੀ ਬੱਸ ਜੀ ਲਾ ਤਾਂ ਚਾਟ ਤੇ ਜੀ ਪੰਥ ਦੀ ਸੇਵਾ ਕਰੋ, ਪਰਿਵਾਰ ਨੂੰ ਜਹਾਜ਼ ਤੇ ਮਿਲਾਉਣ ਲਿਜਾਵੋ, ਕੇਸ ਲੜੋ ਤੇ ਤੁਹਾਡਾ ਫਰਜ਼ ਹੈ ਚੜ੍ਹ ਗਏ ਗੱਡ੍ਹੀਰੇ ਤੇ ਅੰਨਾ ਧੰਨ ਖਰਚ ਤਾ, ਕਿਸੇ ਗਰੀਬ ਨੂੰ ਟੁੱਕ ਪਾ ਦਿੰਦੇ ਤਾਂ ਅਸੀਸ ਮਿਲਦੀ, ਹੁਣ ਉਹੀ ਅਮਰਜੀਤ ਸਿੰਘ ਅੰਮ੍ਰਿਤਪਾਲ ਨੂੰ ਚੋਣ ਵਿੱਚ ਉਤਾਰਨ ਵਾਲਿਆਂ ਵਿੱਚ ਭਾਵੇਂ ਕਿ ਪੀਰ ਮੁਹੰਮਦ ਅਕਾਲੀ ਦਲ ਵੱਲ ਮੇਰਾ ਇਤਰਾਜ਼ ਪਹਿਲੇ ਦਿਨ ਤੋਂ ਹੀ ਹੈ ਕਿ ਕਿਉਂ ਸ਼੍ਰੋਮਣੀ ਕਮੇਟੀ ਕੇਸ ਲੜਨ ਤੇ ਦਸਵੰਧ ਬਰਬਾਦ ਕਰਦੀ ਹੈ ਇਹ ਕਾਮਰੇਡਾਂ ਨੇ ਚੇਟਕ ਲਾਈ ਹੁਣ ਹੱਟਦੀ ਨੀ ਬਦਨਾਮੀ ਅਕਾਲੀ ਦਲ ਦੀ, ਭੰਡੀ ਉਨ੍ਹਾਂ ਦੀ ਪੁੱਠੇ ਕੰਮ ਇਹ ਕਰਨ ਹੁਣ ਫੇਰ ਪੁੱਛੋ ਸਿਆਲਕੇ ਨੂੰ ਹੁਣ ਅਮਰਜੀਤ ਸਿੰਘ ਕਹਿੰਦਾ ਜੀ ਚਲੋ ਫੇਰ ਕੀ ਹੋ ਗਿਆ ਜੇ ਅਸੀਂ ਖੜ੍ਹਾ ਕਰਨ ਵੇਲੇ ਨਹੀਂ ਪੁੱਛਿਆ ਅਕਾਲੀ ਦਲ ਹਮਾਇਤ ਕਰੇ, ਉਹਨੂੰ ਪੁੱਛੋ ਕਿਹੜੇ ਪੱਖੋਂ ਕੀ ਸੇਵਾ ਸੀ ਇਸ ਪਰਿਵਾਰ ਦੀ ਇਸ ਦੁੱਬਈ ਰਿਟਰਨ ਦੀ, ਹੁਣ ਸਗੋਂ ਲੋਕਾਂ ਤੋਂ ਅੱਡ ਫੰਡ ਬਾਹਰੋਂ ਅੱਡ ਭੈਰਮੀ ਅੱਡ ਪੰਥ ਵਿੱਚ ਫੁੱਟ ਅੱਡ ਇਹ ਚੰਗਾ ਪੈਗੰਬਰ ਭੇਜਿਆ ਦੁੱਬਈ ਨੇ, ਦੁੱਬਈ ਨੇ ਹੀ ਪਹਿਲਾਂ ਜਸਵੀਰ ਸਿੰਘ ਰੋਡੇ ਘੱਲਿਆ ਸੀ ਭਾਵੇਂ ਉਹਨੂੰ ਸਾਡੇ ਸਾਊਥਾਲ ਦੀ ਫੈਡਰੇਸ਼ਨ ਦਾ ਮੁਖੀ ਹੀ ਲੈ ਕੇ ਆਇਆ ਸੀ ਤੇ ਸਾਰਾ ਸ਼ਹਿਰ ਕਹਿਰ ਵਿੱਚ ਝੋਕ ਤਾ ਸੀ, ਪਰ ਇਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਸੂਰਵਾਰ ਹੀ ਮੰਨਦੀ ਹਾਂ ਕਿ ਕਿਉਂ ਇੰਨੀ ਝੋਲੀ ਚੁੱਕੀ ਸੀ ਉਹਦੀ ਪੰਥ ਦੀ ਆਹ ਸੇਵਾ ਸੀ, ਅੱਗੋਂ ਅਕਾਲ ਤਖ਼ਤ ਦਾ ਜਥੇਦਾਰ ਕੋਈ ਯੋਗ ਨਹੀਂ ਬੱਸ ਗ੍ਰੰਥੀ ਪੁਣਾ ਹੀ ਹੈ, ਲਿਹਾਜਾਂ ਨੇ ਮਾਰ ਲਿਆ ਸਿੱਖ ਕੌਮ ਨੂੰ ਇਨ੍ਹਾਂ ਦਾ ਹਿਰਦਾ ਹੀ ਪੰਥਕ ਨਹੀਂ, ਸਭ ਨਕਸਲੀਏ ਕਾਮਰੇਡ ਘੁੱਸ ਗਏ ਜੜ੍ਹਾਂ ਪੱਟ ਕੇ ਹੱਟਣਗੇ, ਵਿਦੇਸ਼ ਭੀ ਉਥੇ ਭੀ । ਨਉਂ ਖ਼ਾਲਸੇ, ਅੱਖੋ ਲਾਮੀ ਨਉਂ ਸੁਜਾਖੀ, ਆਹ ਹਾਲ ਹੈ ਸਾਡੀ ਕੌਮ ਦਾ, ਬੀਜੇ ਦਾਖ ਬਜੌਰੀਆ ਕਿੱਕਰ ਬੀਜੇ ਜੱਟ, ਅਸੀਂ ਦਾਖਾਂ ਕਿਥੋਂ ਭਾਲੀਏ, ਲੋਚਦੇ ਫਿਰਦੇ ਨੇ ਪੰਥਕ ਇਹ ਦੈਂਗੜ ਦੈਂਗੜ ਕਰਦੇ ਗੁਰੂ ਘਰਾਂ ਤੇ ਹਾਵੀ ਇਕ ਭਲੇ ਦੀ ਗੱਲ ਸੁਣੀ ਕੱਲ੍ਹ ਮੈਂ ਚੈਨਲ ਤੇ ਕਿ ਨਗਰ ਕੀਰਤਨ ਤੇ ਬਰਮਿੰਘਮ ਕੌਂਸਲ ਨੇ ਪ੍ਰਬੰਧਕ ਸੱਦ ਕੇ ਸਵਾਲ ਪੁੱਛੇ ਤੇ ਬੰਦਿਸ਼ਾਂ ਲਾਈਆਂ, ਵਧੀਆ ਕੀਤਾ ਭਾਵੇਂ ਕਾਰਕੁੰਨ ਔਖਾ ਬੋਲੇ ਜੀ ਸਾਡਿਆਂ ਨੇ ਸ਼ਿਕਾਇਤਾਂ ਕਰਕੇ ਇਹ ਬੰਦਿਸ਼ਾਂ ਲੁਆਈਆਂ, ਪੈਸਾ ਖਰਚ ਹੁੰਦਾ ਹੈ ਕੋਈ ਕਿਹੜਾ ਪੱਲਿਉਂ ਦੇਣਾ, ਗੁਰਮੁਖੋ ਸ਼ੁਕਰ ਕਰੋ ਕਿਸੇ ਘਟਨਾ ਤੋਂ ਬਚੋਗੇ ਤੁਸੀਂ ਭੀ ਦਿਨੋ ਦਿਨ ਅਤਿ ਚੁੱਕੀ ਜਾਣ ਲੱਗੇ ਪਏ ਹੋ, ਥਾਂ ਥਾਂ ਗੁਰੂ ਘਰ ਫੇਰ ਸੜਕਾਂ ਘੇਰਨ ਲੱਗਦੇ ਹੋ, ਦੂਸਰੇ ਧਰਮ ਇਹ ਕਰਦੇ ਨੇ ਲੰਗਰ ਲੋੜਵੰਦਾਂ ਨੂੰ ਦਿਨ ਦਿਹਾੜੇ ਤੇ ਦੋ ਚਾਰ ਥਾਵਾਂ ਤੇ ਲਾ ਲਵੋ ਪਰ (ਗੁਰੂ-ਗ੍ਰੰਥ) ਕਿਉਂ ਘੁਮਾਉ ਸਤਿਕਾਰ ਨਾਲ ਗੁਰੂ-ਦਰਬਾਰ ਵਿੱਚ ਵਿਚਰੋ, ਸਤਿਕਾਰ ਪਸਾਰੋ ਇਹ ਮੇਲਾ ਪ੍ਰਥਾ ਤਾਂ ਜਦੋਂ ਸੂਝਤਾ ਨਹੀਂ ਸੀ ਲੋਕਾਂ ਨੂੰ ਦੂਜੇ ਭਾਈਚਾਰੇ ਨੂੰ ਆਪਣੀ ਹੋਂਦ ਦੀ ਕਹਾਣੀ ਸੀ । ਹੁਣ ਤਾਂ ਇਹ ਦੀ ਲੋੜ ਨਹੀਂ ਪਾਰਕਾਂ ਵਿੱਚ ਭੀ ਮੇਲਾ ਲਉਣਾ ਤਾਂ ਭੀ ਪਹਿਲਾਂ ਸੜਕਾਂ ਤੋਂ ਧੂੰਮਧਾਮ ਦਿਖਾਵੋ ਕੇਵਲ ਪ੍ਰਬੰਧਕਾਂ ਦੀ ਸਰਕਾਰੇ ਦਰਬਾਰੇ ਉੱਚਤਾ ਲਈ ਤਗਮਿਆਂ ਲਈ ਝਾਤੀ ਮਾਰੋ ਸਭ ਗੁਰੂ ਘਰਾਂ ਦੇ ਪ੍ਰਧਾਨ ਸਕੱਤਰਾਂ ਦੀ ਪੁੱਛ ਪੜਤਾਲ ਹੈ ਫੇਰ ਧੀ ਪੁੱਤ ਪ੍ਰਧਾਨ ਹੀ ਨਹੀਂ ਐੱਮ।ਪੀ। ਭੀ ਕੌਂਸਲਰ ਭੀ ਯਾਨੀ ਇਹ ਪਲੇਟ ਫਾਰਮ ਨੇ ਇਹ ਹੱਠਧਰਮੀ ਬਹੁਤੀ ਦੇਰ ਨੀ ਚੱਲਣੀ, ਗੁਰੂ ਨੇ ਭੀ ਸਿਰੋਂ ਹੱਥ ਚੁੱਕ ਲੈਣਾ ਹੈ, ਪ੍ਰਤੀਤ ਨੀ ਕਰਨੀ, ਖਤਾ ਖਾਉਗੇ, ਨਾਲੇ ਕੌਮ, ਭਾਈਚਾਰੇ ਤੇ ਸਮਾਜ ਦੀ ਭੀ ਹੇਠੀ ਹੋਵੇਗੀ, ਪ੍ਰਭੂ ਪ੍ਰਮੇਸ਼ਰ ਨੂੰ ਮੰਨੋ ਉੱਚੇ ਉੱਚੇ ਹੋ ਹੋ ਨਾ ਦਿਖਾਵੋ ਫੱਲ ਨੀਮੇ ਰੁੱਖਾਂ ਨੂੰ ਸਦਾ ਲੱਗਦੇ, ਡਾਢੇ ਤੋਂ ਹਰ ਵੇਲੇ ਡਰੀਏ ਤਜਰਬੇ ਬੋਲਦੇ ਨੇ, ਲਉ ਲਾਹੇ ਕਰਤਾ ਤਾਂ ਸਭ ਜਾਣਦਾ ਹੈ, ਭਵਿੱਖ ਉਜਲਾ ਬਨਾਉਣ ਦੀ ਸੋਚੋ, ਕਰੀਏ ਤਾਂ ਭੀ ਡਰੀਏ, ਨਾ ਕਰੀਏ ਤਾਂ ਬਹੁਤਾ ਡਰੀਏ, ਸਮਰੱਥ ਗੁਰੂ ਸਿਰ ਹੱਥ ਧਰੋ ।
ਵਿਸ਼ੇਸ਼ ਪੰਨਾ
  ਮਿਡਲਸੈਕਸ ਵਿੱਚ ਪੈਂਦੇ ਸ਼ਹਿਰ ਹੇਜ ਦਾ ਫੇਮਸ ਮੇਲਾ :- ਖਰੂਦ ਖਾਨੇ ਵਿੱਚ ਲਿਪਟਾ ਇਸ ਤੋਂ ਪਹਿਲਾਂ ਕਿ ਮੈਂ ਸਾਰਾ ਮਲਵਾ ਜੋ ਏਧਰੋਂ ਉਧਰੋਂ ਤੇ ਚੈਨਲ ਤੋਂ ਪ੍ਰਸਾਰਨ ਹੋਇਆ ਸੁਣਿਆ ਸਾਂਝਾ ਕਰਾਂ :- ਬੇਨਤੀ ਨਿਮਰਤ ਤੇ ਅਧੀਨਗੀ ਪਰਚਾ ਲੋਕੀ ਖਰੀਦਦੇ ਨੇ ਖ਼ਬਰਾਂ, ਜਾਣਕਾਰੀ ਹਾਸਲ ਕਰਨ ਲਈ, ਪਰਚੇ ਦੀ ਮੱੁਢਲੀ ਜ਼ਿੰਮੇਵਾਰੀ ਹੈ ਪਾਠਕਾਂ ਦੀ ਭੁੱਖ ਪੂਰਤੀ, ਕਿੰਨੀ ਨਿਰਾਸ਼ਤਾ ਹੁੰਦੀ ਏ ਜਦੋਂ ਚੈਨਲ ਤੇ ਮੁੱਦਾ ਬਣ ਭੱਖ ਜਾਵੇ ਲੋਕੀ ਪ੍ਰੇਸ਼ਾਨ ਹੋ ਜਾਣ ਤੇ ਨਾਲ ਪਰਚਾ ਅਭਿਲਾਸ਼ੀ ਸੋਚਣ ਕਿ ਮਸ਼ਹੂਰੀ ਇਸ਼ਤਿਹਾਰ ਫੇਰ ਪਹੁੰਚੀਆਂ ਸ਼ਖ਼ਸੀਅਤਾਂ ਦੀਆਂ ਮੂਰਤਾਂ ਭਾਵੇਂ ਦਰਸ਼ਕ ਤਾਂ ਮਨੋਰੰਜਨ ਲਈ ਗਏ ਹੁੰਦੇ ਨੇ ਨਾ ਕਿ ਵਪਾਰੀ ਚੈਰਿਟੀ ਫੰਡ ਵਾਲੇ ਪ੍ਰਧਾਨ ਐੱਮ।ਪੀ। ਕੌਂਸਲਰਾਂ ਨੂੰ ਦੇਖਣ ਖੈਰ ਇਹ ਤਾਂ ਦੇਸੀ ਸਮਾਗਮਾਂ ਦੀ ਰਵਿਤ ਹੀ ਹੈ, ਚਲੋ ਗੱਲ ਮੈਂ ਤਾਂ ਪਰਚਾ ਪ੍ਰਤੀ ਫਰਜ਼ਾਂ ਦੀ ਕਰਨੀ ਹੈ ਜਿਥੇ ਆਹ ਇਸ਼ਤਿਹਾਰ ਮੂਰਤਾਂ ਦਾ ਛਪਿਆ ਉਥੇ ਕੁਝ ਸਤਰਾਂ ਵਾਪਸੀ ਭਰਾ ਦੜ੍ਹ ਦੀਆਂ ਭੀ ਬਣਦੀਆਂ ਸਨ, ਆਸ ਹੈ ਆਪ ਜੀ ਆਪਣੇ ਵਸੀਲੇ ਨੂੰ ਇਹ ਮਸ਼ਵਰਾ ਦਿਉਗੇ ਕਿ ਰੱਖੋ ਭਾਵੇਂ ਲਿਹਾਜ਼ ਬਹੁਤੀ ਖ਼ਬਰ ਨਾ ਦਿਉ ਪਰ ਵਰਨਣ ਤਾਂ ਕਰਨਾ ਉਨ੍ਹਾਂ ਦੇ ਆਪਣੇ ਰਿਪੋਰਟ ਕਿੱਤੇ ਲਈ ਲਾਜ਼ਮੀ ਹੈ, ਨਾਲੇ ਇਹ ਤਾਂ ਪਰਚੇ ਦੀ ਪ੍ਰਿਥਮ ਕਾਢ ਹੈ ਕਿ ਖ਼ਬਰ ਜੋ ਇੰਨੀ ਵੱਡੀ ਹੋਵੇ ਉਹਨੂੰ ਲਕੋ ਦਿਉ ਪਰਚੇ ਦੀ ਹੋਂਦ, ਨਿਰਪਖਤਾ, ਨੀਤੀ &lsquoਤੇ ਦਾਗ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਗੋਦੀ ਮੋਦੀ ਬੋਲੀਆਂ ਬੋਦੀਆਂ ਸਾਡੇ ਪੱਤਰ ਪ੍ਰੇਰਕ ਤਾਂ ਫੇਰ ਹੱਦਾਂ ਬੰਨੇ ਨਹੀਂ ਜਾਣਦੇ, ਮੈਂ ਪਰਚਾ ਅਭਿਲਾਸ਼ੀ ਹਾਂ ਇਕੋ ਇਕ ਤਾਂ ਭਲੇ ਨੂੰ ਰਹਿ ਗਿਆ, ਯਹ ਲੋਗ ਤੁਮਰੇ ਭੀ ਜੀਤ ਗਏ, ਮਨ ਨੂੰ ਬੜੀ ਠੇਸ ਲੱਗੀ, ਬੁਰਾ ਨਾ ਮਨਾਇਉ ਮੇਰੀ ਮਨਸ਼ਾ ਕਿਸੇ ਨੂੰ ਨੀਮਾਂ ਕਰਨ ਦੀ ਨਹੀਂ ਸਗੋਂ ਸੁਧਾਰ ਦੀ ਹੈ, ਹੁਣ ਆਵਾਂ ਮੈਂ ਚੈਨਲ &lsquoਤੇ ਸੁਣ ਕੇ ਜਿਥੇ ਕਿ ਕਾਰਾਂ ਨੂੰ ਲਾਈ ਅੱਗ, ਦਿਖਾਈ ਦੇ ਰਹੀ ਸੀ, ਫੇਰ ਬੁਲਾਰੇ ਭਾਵੇਂ ਪ੍ਰਬੰਧਕਾਂ ਦੀ ਪੱਖ ਦੀ ਜਾਣਕਾਰੀ :- ਜੀ ਦੇਸੀ-ਕਦੇਸੀ ਮੁੰਡਿਆਂ ਨੇ ਖੌਰੂ ਪਾਇਆ, ਕੁਰਸੀਆਂ ਭੰਨੀਆਂ ਆਦਿ । ਯਾਨੀ ਸਾਰਾ ਕਸੂਰ ਮੰਡੀਹਰ ਦਾ ਸੀ, ਕੋਈ ਦੋ ਰਾਵਾਂ ਨਹੀਂ ਕਿ ਮੇਲੇ ਮੁਸਾਇਆਂ ਤੇ ਮੁੰਡੇ ਖੁੰਡੇ ਖਾ ਕੇ ਪੀ ਕੇ ਚੜ੍ਹਕ ਦੇ ਭੀ ਹੁੰਦੇ ਹਨ, ਪਰ ਪ੍ਰਬੰਧਕ ਕੀ ਦੱਸਣ । ਜੀ ਦੱਸ ਪੌਂਡ ਦੇ ਟਿਕਟ ਵਿੱਚ ਪੰਜ ਗਵੱਈਏ ਸੁਣਾ ਤੇ ਹੋਰ ਛਿੱਕੂ ਦਿੰਦੇ, ਭਾਈ ਤੁਸੀਂ ਕਿਉਂ (ਸ਼ੈਰੀ ਮਾਨ) ਦਾ ਨਉਂ ਵਰਤ ਕੇ ਟਿਕਟਾਂ ਵੇਚੀਆਂ, ਆਪ ਹੀ ਕਹਿੰਦੇ ਦੱਸ ਹਜ਼ਾਰ ਬੰਦਾ ਸੀ ਫੇਰ ਤਾਂ ਲੱਖ ਪੌਂਡ ਬਣ ਗਿਆ, ਕਹਿੰਦਾ ਜੀ ਸਾਡਾ ਤਾਂ ਤੀਹ ਹਜ਼ਾਰ ਪੱਲਿਉਂ ਪੈ ਗਿਆ, ਗਰਾਊਂਡ ਵਿੱਚੋਂ ਦੋ ਸੌ ਸ਼ਰਾਬ ਦੀਆਂ ਖਾਲੀ ਬੋਤਲਾਂ ਲੱਭੀਆਂ, ਸਕਿਊਰਿਟੀ ਕੀ ਕਰਦੀ ਸੀ ਦੇ ਉੱਤਰ ਵਿੱਚ ਕੀ ਆਖਿਆ ਜੀ ਕੋਕ ਦੀਆਂ ਬੋਤਲਾਂ ਖਾਲੀ ਕਰਕੇ ਭਰਕੇ ਲੈ ਗਏ, ਫੇਰ ਸ਼ਰਾਬ ਦੀਆਂ ਬੋਤਲਾਂ ਕਿਵੇਂ ਆਖਦੇ ਹੋ ? ਨਿਰਾਸ਼ ਹੋ ਕੇ ਜਵਾਨ ਭੜਕ ਗਏ ਨਾ ਕਿ ਸ਼ਰਾਬੀ ਹੋ ਕੇ ਅਹਿਮ ਸਵਾਲ ਇਹ ਕੋਈ ਪਹਿਲੀ ਵਾਰ ਨਹੀਂ ਜੋ ਨਾਮਵਰ ਗਵੱਈਏ ਦੇ ਨਉਂ ਪੋਸਟਰਾਂ ਵਿੱਚ ਮੂਰਤਾਂ ਲਾ ਕੇ ਭੀੜ ਸੱਦੀ ਜਾਂਦੀ ਹੈ ਇਹ ਤਾਂ ਰਵਾਜ ਹੀ ਹੈ ਕਿ ਮਗਰੋਂ ਆਖ ਦਿਉ ਜੀ ਪਹੁੰਚ ਨਹੀਂ ਸਕਿਆ ਜੀ ਫਲਾਈਟ ਲੇਟ ਹੋ ਗਈ ਇਹ ਨੀਤੀ ਜਦੋਂ ਇਹ ਦੇਸੀ ਵਪਾਰੀ ਤਬਕਾ ਮੇਲੇ ਲਉਣ ਲੱਗਿਆ ਹੈ ਆਹੀ ਕੁਝ ਹੋਈ ਜਾਂਦਾ ਹੈ, ਜਦੋਂ ਕਦੀ ਭੀ ਕੋਈ ਐਸਾ ਵਾਕਿਆ ਹੋ ਜਾਵੇ ਸਬਕ ਦਿੰਦਾ ਹੈ ਮਾਲਕ ਕਿ ਸੁਧਾਰੋ ਅੱਗੋਂ ਤੋਂ ਨਾ ਇਹ ਗਲਤੀ ਕਰੋ, ਪਰ ਅਸੀਂ ਮਾਲਕ ਤਾਂ ਆਪ ਹਾਂ ਮੰਨਣੀ ਕੀਹਦੀ, ਮੈਂ ਕੱਲ੍ਹ ਕਈ ਸੂਤਰਾਂ ਤੋਂ ਪੜਤਾਲ ਕੀਤੀ ਤਾਂ ਸਭ ਨੇ ਇਹੀ ਆਖਿਆ ਕਿ ਹੁਣ ਪੁਰਾਣੇ ਢੰਗ ਤਰੀਕੇ ਨਹੀਂ ਹਨ, ਜਦੋਂ ਤੂੰ ਮੇਲੇ ਲਾਏ ਸਨ ਜੋ ਲਿਖਿਆ ਕੀਤਾ ਤੇ ਸਭ ਹਿਸਾਬ ਕਿਤਾਬ ਨਾਲ ਕੀਤਾ, ਜੀਹਦਾ ਵੇਰਵਾ ਮੈਂ ਅਗਲੇ ਪਰਚੇ ਵਿੱਚ ਲਿਖੂੰਗੀ, ਕੱਲ੍ਹ ਕਈ ਪੁਰਾਣੇ ਅਜੀਜ਼ ਸ਼ੁੱਭਚਿੰਤਕ ਮਿਲੇ ਭਾਵੇਂ ਪ੍ਰੋਗਰਾਮ ਤਾਂ ਬੜਾ ਸ਼ੋਕਮਈ, ਅਕਹਿ ਕਹਿਰ ਦਾ ਗੁਰਮੇਲ ਸਿੰਘ ਮੱਲ੍ਹੀ ਹੋਰਾਂ ਦੇ ਜਵਾਨ ਪੁੱਤਰ ਦੀ ਬਰਸੀ ਹਰ ਅੱਖ ਨੱਮ ਸੀ, ਦਾਤਾ ਕਿਸੇ ਨੂੰ ਇਹ ਸਦਮਾਂ ਨਾ ਦੇਵੇ, ਮਿਹਰ ਰੱਖੇ, ਬਖ਼ਸ਼ੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ