image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਚਤੁਰ ਦਿਸਾ ਕੀਨੋ ਬਲੁ ਅਪਣਾ

ਵੋਹ ਜਗ੍ਹਾ ਬਤਾ ਯਹਾਂ ਖੁਦਾ ਨਹੀਂ, ਅਟਲ ਸੱਚ ਸਿੱਖ ਨਵੀਨ ਧਰਮ, ਸਭ ਤਜਰਬੇ ਘੋਖ ਹੋਂਦ ਵਿਅਕਤੀ ਪੂਜਾ ਵਿਵਰਜਤ ਕੀ ਵਾਸਤਵ ਵਿੱਚ ਹੈ ? 40 ਸਾਲ ਤੋਂ ਤਾਂ ਖੁੱਲ ਹੀ ਹੋ ਰਹੀ ਹੈ, ਪਹਿਲਾਂ ਭਾਵੇਂ ਲੁੱਕ ਛੁੱਪ ਕੇ ਕਰਦੇ ਸਨ ਇੰਕਸ਼ਾਫ ਕਰ ਦੇਵਾਂ, ਜਿਮੇ ਆਹ ਸਮਾਂ ਸਾਡੇ ਦੇਖਦੇ ਆਇਆ ਹੈ, ਅੱਧੀ ਸਦੀ ਤੱਕ ਮਨੁੱਖ ਦਾ ਮੂੰਹ ਮੱਥਾ ਮੁਹਾਂਦਰਾ, ਬਣਤਰ, ਵਿਗਿਆਨ ਨੇ ਪਤਾ ਨਹੀਂ ਕੀ ਤੇ ਕੀ ਕਰ ਧਰਨਾ ਹੈ, ਪਸ਼ੂ ਤੇ ਆਦਮ ਵਿੱਚ ਕੀ ਅੰਤਰ ਹੋ ਜਾਵੇਗਾ, ਡੰਗਰ ਬੋਲਣ ਲੱਗ ਜਾਣਗੇ, ਆਦਮ ਜਾਤ ਕੀ ਬਣ ਜਾਵੇ ਕੁਝ ਪਤਾ ਨਹੀਂ, ਜਿਮੇ ਅੱਜ ਸਾਡੇ ਸਮਕਾਲੀ ਹੱਕੇ ਬੁੱਕੇ ਨੇ ਇਮੇ ਹੀ 50 ਕੁ ਸਾਲ ਨੂੰ ਹੁਣ ਵਾਲੇ ਭੀ ਹੋਣਗੇ, ਧਰਮ ਦੀ ਪੰਗਤੀ ਕੇਵਲ ਪੜ੍ਹਨ ਲਈ ਹੀ ਹੈ ਅਮਲ ਨਹੀਂ, ਚਤੁਰਾਈ ਤਾਂ ਰਾਜ ਕਰਦੀ ਹੈ, ਸਾਹਮਣੇ ਗੁਰੂ ਨਾਨਕ ਦੇਵ ਮੱਕੇ ਗਏ ਤੇ ਸਵਾਲ ਪੁੱਛਿਆ ਕਿ ਦੱਸੋ ਕਿਧਰ ਨੂੰ ਪੈਰ ਕਰਾਂ ਜਿਥੇ ਅਲ੍ਹਾ ਨਹੀਂ ਲੱਗਦਾ ਹੈ ਮੁਸਲਮਾਨਾਂ ਨੇ ਤਾਂ ਬਾਬੇ ਦੀ ਦਲੀਲ ਲੜ ਬੰਨ ਲਈ ਜਿਥੇ ਨਮਾਜ ਦਾ ਸਮਾਂ ਉਥੇ ਧਰਤੀ ਨੂੰ ਨਮਣ ਹੋ ਜਾਂਦੇ ਨੇ, ਪਰ ਸਾਡੇ ਨਾਨਕ ਨਾਮੀਏ ਸਗੋਂ ਕਹਿੰਦੇ ਧਰਤੀ ਨੂੰ ਮਾਂ ਕਿਉਂ ਆਖੀਏ ਗਊ ਨੂੰ ਮਾਂ ਕਿਉਂ ਇਹ ਹਿੰਦੂ ਰੀਤ ਹੈ, ਕੁਦਰਤ ਕੀਮ ਨੀ ਜਾਣਦੇ ਧਰਮ ਤਾਂ ਕੀ ਮੰਨਣਾ ਹੈ ਬਸ ਕਬਜ਼ਾ ਕਰੋ ਧਰਮ ਅਦਾਰੇ ਬਣਾ ਕੇ, ਵਪਾਰ ਕਰੋ ਨਾਮਣਾ ਖੱਟੋ ਸੱਚਾਈ ਇਹ ਹੈ ਕਿ ਆਹ 84 ਦੇ ਲੜਕੇ ਧਰਮ ਨੂੰ ਤਾਂ ਜਾਣਦੇ ਹੀ ਨਹੀਂ ਬੱਸ ਗੁਰੂ ਗ੍ਰੰਥ ਜੀ ਸਾਡਾ ਜੀਵਤ ਗੁਰੂ ਹੈ ਇਹ ਸਾਧ ਮੱਤ ਸੀ, ਸਿੱਖਿਆ ਗ੍ਰਹਿਣ ਗੁਰੂ ਸੀ ਇਸ ਪ੍ਰਥਾ ਨਾਲ ਜੋ ਤਰਥੱਲੀ ਇਨ੍ਹਾਂ ਮਹਾਰਥੀਆਂ ਪਹਿਲਾਂ ਪੰਜਾਬ ਵਿੱਚ ਫੇਰ ਇਥੇ (ਗੁਰੂ ਗ੍ਰੰਥ) ਲੋਕਾਂ ਦੇ ਘਰੋਂ ਚੁੱਕੇ ਬਰਮਿੰਘਮ ਇਕ ਸਟੋਰ ਬਣਾ ਕੇ ਜੀ ਇਹ ਸਿੰਘਾਸਣ ਹੈ, ਇਹਦੇ ਲਈ ਦੰਮ ਦਿਉ ਫੇਰ ਯੁੱਧ ਲਾ ਲਿਆ, ਅੰਤ ਛਾਈ ਮਾਈ ਥੋੜ੍ਹਾ ਸਮਾਂ ਹੋਇਆ ਲੰਡਨ ਸਿੰਧੀ ਸੈਂਟਰ ਵਿੱਚ ਜਾ ਵੱਜੇ ਜੀ ਮੂਰਤੀਆਂ ਨਾਲ ਸਾਡਾ (ਗ੍ਰੰਥ) ਰੱਖ ਬੇਅਦਬੀ ਕਰ ਰਹੇ ਹਨ ਧਾਵਾ ਬੋਲ ਚੱਕ ਲਿਆਏ ਇਹੀ ਧੜਾ ਹੈ ਜੋ ਹਰ ਥਾਂ ਸਿੱਖੀ ਦਾ ਹੁਕਮਰਾਨ ਹੈ, ਹੁਣ ਕੇਸ ਚੱਲਦਾ ਹੈ ਕਰਾਊਨ ਕੋਰਟ ਇਕ ਚੋਰੀ ਦਾ ਹੈ ਦੂਜਾ ਇਨ੍ਹਾਂ ਮੁਤਾਬਕ (ਗ੍ਰੰਥ ਸਾਹਿਬ) ਚੈਨਲ &lsquoਤੇ ਜਾ ਪ੍ਰੈੱਸ ਕਾਨਫਰੰਸ ਕਰਕੇ ਪੂਰਨ ਤੱਥ ਨਹੀਂ ਦੱਸਦੇ ਸਨ ਸਵਾਲ ਕਰਨ ਵਾਲੇ ਤਾਂ ਦਿਖਾਣੇ ਨਹੀਂ, ਆਪ ਹੀ ਉਹੀ ਬੰਦੇ ਜੋ ਖਾਲਿਸਤਾਨੀ ਤੇ ਐੱਫ।ਐੱਸ।ੳ। ਦੇ ਅੱਗੋਂ ਆਖਣ ਇਹ ਕੌਮੀ ਮਸਲਾ ਹੈ ਭਲਾ ਤੁਸੀਂ ਕੌਮ ਦੀ ਕਾਨਫਰੰਸ ਕਰਕੇ ਮਤਾ ਪਾਸ ਕਰਵਾਇਆ ਸੀ, ਬੱਸ ਇਕ ਬੰਦਾ ਆਗੂ ਬਣਾਈ ਬੈਠੇ ਨੇ ਅਦੇਸ਼ ਦੇਣ ਨੂੰ ਹਾਲੇ ਸਿੱਖਾਂ ਦੀ ਵਾਰੀ ਨਹੀਂ ਆਈ ਕਿ ਕੌਮੀ ਤੌਰ ਤੇ ਸਾਡੀ ਮਾਣਮੱਤ ਘੱਟ ਜਾਵੇ ਪਰ ਸਾਰੇ ਸਿੱਖ ਨਾ ਤਾਂ ਸਹਿਮਤ ਨੇ ਹੋਰ ਤਾਂ ਹੋਰ ਗੁਰਦੁਆਰੇ ਭੀ ਪੁਰਾਣੇ ਯਾਨੀ ਇਥੋਂ ਦੀ ਸਾਡੀ ਔਲਾਦ, ਅੱਗੋਂ ਉਨ੍ਹਾਂ ਦੀ ਬਹੁਤੀ ਧਰਮ ਪ੍ਰਤੀ ਉਤਸੁਕਤਾ ਨਹੀਂ, ਕਾਰਨ ਗੁਰੂ ਘਰਾਂ ਦੇ ਪ੍ਰਬੰਧ, ਆਪਹੁਦਰੀਆਂ, ਸਾਰਾ ਸਮਾਂ ਪੰਜਾਬ ਦੀ ਚਿੰਤਾ, ਧਰਮ ਦਾ ਨਿਵੀਕਰਨ ਅਲਹਿਦੀਆਂ ਰੀਤਾਂ, ਐਧਰ ਮੂੰਹ ਔਧਰ ਪਿੱਠ, ਜਰਾਬਾਂ ਨਾ ਪਾਉ, ਤੱਪੜਾਂ ਤੇ ਬੈਠੋ, ਹੁਣ ਜੋ ਸੰਗਤ ਹੈ ਦੇਖੋ ਕੌਣ ਯੂਰਪੋ ਆਏ, ਅਫ਼ਗਾਨੀ ਤੇ ਪੰਜਾਬ ਤੋਂ ਪੜ੍ਹਨ ਆਏ ਨਾਲ ਟੱਬਰ ਲਿਆਏ ਇਹ ਗਿਣਤੀ ਨਗਰ ਕੀਰਤਨਾਂ &lsquoਤੇ ਹੈ, ਹੁਣ ਕੌਂਸਲਾਂ ਸਖਤੀ ਕਰਨ ਲੱਗ ਪਈਆਂ ਹਨ ਕਿ ਇਹ ਧਰਮ ਨਹੀਂ ਧੜੇ ਪਾਲਦੇ ਨੇ ਪ੍ਰਭਤਾ ਲਈ, ਦਸਵੰਧ ਦਾ ਧਨ ਹੀ ਕੌਂਸਲਾਂ ਨੂੰ 50 ਤੋਂ 80, 90 ਹਜ਼ਾਰ ਤੱਕ ਭਰਨਾ ਪੈਣ ਲੱਗਾ ਹੈ, ਭਾਈ ਗੁਰੂ ਘਰਾਂ ਵਿੱਚ ਤਿਹਾਰ ਮਨਾ ਲਉ, ਮੇਲੇ ਪਾਰਕਾਂ ਵਿੱਚ ਲਾਉ, ਉਹੀ ਪੈਸਾ ਸੰਗਤਾਂ ਦੀ ਸਹੂਲਤ &lsquoਤੇ ਖਰਚੋ, ਬਜ਼ੁਰਗਾਂ ਲਈ ਬੈਠਣ ਦੇ ਕਮਰੇ ਬਣਾਉ, ਉਹ ਗੱਲਾਂ ਬਾਤਾਂ ਕਰਕੇ ਤਣਾਉ ਦੂਰ ਕਰ ਲੈਣ ਨਾ ਕਿ ਦੋ ਕੁ ਬੈਂਚ ਰੱਖ ਦਿਉ ਬੈਠ ਕੇ ਵੈਨਾਂ ਵਿੱਚ ਘਰਾਂ ਨੂੰ ਚਲੇ ਜਾਣ ਸੁਵਿਧਾ ਪ੍ਰਦਾਨ ਕਰੋ, ਉਨ੍ਹਾਂ ਦੀ ਕੀਤੀ ਸੇਵਾ ਨੂੰ ਧੰਨਵਾਦ ਰੂਪ ਦਿਉ ਨਾ ਕਿ ਬੱਸ ਜੀ 84 ਦੇ ਸ਼ਹੀਦ ਨੇ ਉਨ੍ਹਾਂ ਹੀ ਕੁਰਬਾਨੀ ਕੀਤੀ ਪਹਿਲਾਂ ਤਾਂ ਸਿੱਖ ਦਾਣੇ ਚੱਬਦੇ ਸੀ, ਅਖੇ ਜੀਹਨੇ ਪੀਠਾ ਕੀ ਕੀਤਾ ਜੀਹਨੇ ਛਾਣਿਆ ਉਹਨੇ ਜਾਣਿਆ, ਘਿਉ ਬਣਾਵੇ ਸੇਮੀਆਂ ਵੱਡੀ ਬਹੂ ਦਾ ਨਉਂ, ਇਹ ਇਤਿਹਾਸ ਹੈ ਭਵਿੱਖ ਵਿੱਚ ਆਹੀ ਕਿਤਾਬਾਂ ਮਿਲਣਗੀਆਂ ਆਹ ਬੀਬੀ ਕਿਰਨਦੀਪ ਕੌਰ ਪੁੱਤਰੀ ਬਸੰਤ ਸਿੰਘ ਖਾਲਸਾ ਲੁਧਿਆਣਾ ਅਕਾਲੀ ਵਜ਼ੀਰ ਯੂ।ਕੇ। ਆ ਕੇ ਗੁਰੂ ਘਰਾਂ ਤੇ ਸਿੱਖ ਅਦਾਰਿਆਂ ਤੋਂ ਜਾਣਕਾਰੀ ਤੇ ਪੁਸਤਕ ਛਪਾਈ ਹੁਣ ਅੰਮ੍ਰਿਤਸਰ ਜਾ ਕੇ ਨਸ਼ਰ ਕਰਵਾ ਲਈ ਕੀਹਤੋਂ ਦੇਖ ਲੈਂਦੇ ਕੌਣ ਸਨ ਖੜ੍ਹੇ ਨਾਲ ਬਸ ਜੁਗਨੂੰ ਮਾਨ ਦਲ ਦਾ ਬੁਲਾਰਾ ਦੇਖੋ ਪੀ।ਐੱਚ।ਡੀ। ਲਿਖਦੀ ਹੈ ਕਿ ਪੰਜ ਪਿਆਰੇ ਹਿੰਦੂ ਨਹੀਂ ਸਨ ਗੁਰੂ ਜੀ ਦੇ ਸੇਵਕ ਸੀ ਪੜਦਾਦੇ ਭੀ, ਪਹਿਲਾਂ ਤਾਂ ਬੀਬੀ ਇਥੇ ਭੀ ਇਕ ਚੈਨਲ ਤੇ ਪ੍ਰਸਿੱਧੀ ਹੁਣ ਉਥੇ ਉਸੀ ਜਥੇਬੰਦੀ ਨਾਲ ਪੀ।ਐੱਚ।ਡੀ। ਹਾਵਰਡ ਤੋਂ ਕੀਤੀ, ਬੀਬੀ ਨੂੰ ਪੁੱਛੋ ਕਿ ਪੰਜ ਪਿਆਰੇ ਇਕ ਖਿੱਤੇ ਦੇ ਤਾਂ ਸਨ ਨਹੀਂ ਤੂੰ ਇਕ ਹੀ ਦਾ ਵੇਰਵਾ ਦੇ ਕੇ ਕਿ ਉਹ ਗੁਰੂਆਂ ਦੇ ਸੇਵਕ ਸਨ ਵਿਵਾਦੀ ਬਿਆਨ ਹੈ, ਗੁਰੂ ਦੇ ਪ੍ਰਸ਼ੰਸਕ ਤੇ ਸੇਵਕ ਹੋਣਾ ਸਿੱਧ ਤਾਂ ਨਹੀਂ ਕਰਦਾ ਕਿ ਉਹ ਸਿੱਖ ਸਨ, ਉਦੋਂ ਤਾਂ ਗੁਰੂ ਜੀ ਇਕ ਅੱਡ ਫਿਰਕਾ ਸਨ ਨਾ ਕਿ ਸਿੱਖ ਧਰਮ, ਪੰਡਤ ਤੋਂ ਅੱਡ ਆਪਣਾ ਪੂਜਾ ਆਦਿ ਦੀ ਪ੍ਰਥਾ ਸੀ, ਇਨ੍ਹਾਂ ਧਨ ਕਮਾਊ ਵਿਅਕਤੀਆਂ ਨੇ ਵਿਦਵਾਨੀ ਦਾ ਬਿੱਲਾ ਲਾ ਕੇ ਧਰਮ ਵਿੱਚ ਕੀ ਕੀ ਕੁਮੱਤਾਂ ਵਾੜਤੀਆਂ ਅੱਜ ਪਤਾ ਹੀ ਨਹੀਂ ਕਿ ਸਿੱਖ ਧਰਮ ਦੀ ਕਿਹੜੀ ਧਾਰਾ ਮੁੱਢਲੀ ਹੈ ਬੇਅਦਬੀਆਂ ਆਪ ਹੀ, ਸੋਧੇ ਆਪ ਹੀ, ਸ਼੍ਰੋਮਣੀ ਕਮੇਟੀ ਭੀ ਹੁਣ ਅੰਬਾਂ ਨੂੰ ਬਾਖੜੀਆਂ ਹੀ ਦੱਸਣ ਲੱਗ ਪਈ, ਅਕਾਲ ਤਖ਼ਤ ਦੇ ਜਥੇਦਾਰ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਜਿੰਨੀ ਯੋਗਤਾ ਮਸਾਂ ਰੱਖਦੇ ਨੇ ਪਰ ਸਿਫਾਰਸ਼ਾਂ ਜਾਤ-ਪਾਤ ਦੇ ਗਲ੍ਹਬੇ ਨੇ ਢਾਂਚਾ ਹੀ ਉਖੇੜ ਧਰਿਆ, ਵਿਦੇਸ਼ਾਂ ਵਿੱਚ ਅੰਨੇ ਧਨ ਨਾਲ ਭੀ ਰੱਜ ਨੀ ਆਇਆ ਧਰਮ ਨੂੰ ਕਾਰਖਾਨੇ ਬਣਾ ਰਹੇ ਹਨ ਇਹ ਸਭ ਖੱਬੀ ਲਹਿਰ ਜੋ 80 ਤੋਂ ਸ਼ੁਰੂ ਹੋਈ ਸੀ ਮੁੜ ਮਸੂਮੀਅਤ ਦਾ ਘਾਣ, ਉੱਚ ਤਖ਼ਤ ਦਾ ਢਾਹਾ ਤੇ ਸਾਰੀ ਧਰਮ ਦੀ ਮੁੱਢਲੀ ਕਹਾਣੀ ਹੀ ਪਿਛਾਂਹ ਧੱਕ ਧਰੀ, ਕਾਮਰੇਡ ਹਾਵੀ ਹੁਣ ਸਾਧਾਂ ਦੇ ਡੇਰਿਆਂ ਤੇ ਗੁਰੂ ਘਰਾਂ ਵਿੱਚ ਅੰਤਰ ਹੀ ਨਹੀਂ ਰਿਹਾ ਅੰਤਰ ਧਿਆਨ, ਸ਼ਾਂਤੀ ਨਾਲ ਅਨੰਦਮਈ ਕੀਰਤਨ ਦਾ ਰਹੱਸ ਤਾਂ ਹੈ ਹੀ ਨਹੀਂ, ਸਾਰੰਗੀਆਂ ਢੱਡਾ, ਡੌਰੂ ਹਿੰਦੂ ਮੰਦਰਾਂ ਵਾਲੇ ਨਿੱਕੇ ਜਿਹੇ ਸ਼ੈਣੇ ਖੜਤਾਲਾਂ ਹੀ ਬਜਾਈ ਜਾਂਦੇ ਨੇ ਕਈ ਬੀਬੀਆਂ ਨੇ ਇਹ ਅਫਰੀਕਨ ਰਵਾਜ਼ ਅਰੰਭਤਾ ਸੀ ਫੇਰ ਨੌਜਵਾਨਾਂ ਨੂੰ ਦੱਸੋ ਕੌਣ ਸਧਾਰ ਕੀ ਗੱਲ ਕਰੇ ਸਾਰੇ ਪ੍ਰਬੰਧਕ ਇਕ ਰੱਸੇ ਰਿਸ਼ਤੇਦਾਰ ਪੇਂਡੂ, ਦੂਜੇ ਸ਼ਹਿਰਾਂ ਵਿੱਚ ਜਾ ਕੇ ਪ੍ਰਬੰਧ ਬਣਾ ਕੇ ਅਉਂਦੇ ਨੇ ਹੁਣ ਏਜੰਸੀਆਂ ਸਰਬੱਤ ਦੇ ਭਲੇ ਦੇ ਕੀਰਤਨ ਦਰਬਾਰ ਕਰਵਾ ਰਹੀਆਂ ਹਨ, ਧਰਮ ਪਸਾਰਾ ਚੰਗਾ ਹੈ ਪਰ ਲਾਲਸਾ ਨਹੀਂ ਅਹਿਮ ਮੁੱਦਾ ਪਰਚਾ ਸੁਝਾਅ ਕਿ ਵਿਆਹ &lsquoਤੇ ਦੋਵਾਂ ਧਿਰਾਂ ਖਰਚ ਕਰਨ, ਬੜਾ ਵਧੀਆ ਹੈ ਪਰ ਮੈਂ ਪਿਛੋਕੜ ਦੱਸ ਦੇਵਾਂ ਕੋਈ ਸਮਾਂ ਸੀ ਕਿ ਨੌਜਵਾਨ ਬੜੇ ਖੁਸ਼ ਹੋ ਕੇ ਹਾਲਾਂ ਤੇ ਹੋਟਲਾਂ ਵਿੱਚ (ਪੁੱਜਤ &lsquoਤੇ) ਵਿਆਹ ਕਰਦੇ ਸਨ ਰਜਿਸਟਰੀ ਦਫਤਰ ਵਿੱਚ ਪਰ ਸਾਡੇ ਹੀ ਗੁਰੂ ਘਰਾਂ ਨੂੰ ਵਾਰ੍ਹਾ ਨਾ ਖਾਧਾ ਕਿਉਂਕਿ ਉਥੇ ਪ੍ਰਾਈਵੇਟ ਗ੍ਰੰਥੀ ਲਾਵਾਂ ਕਰਵਾ ਦਿੰਦੇ ਸਨ ਢਕੌਂਸਲਾ ਘੜਤਾ ਜੀ ਉਥੇ ਸਤਿਕਾਰ ਨਹੀਂ, ਗੁਰਦੁਆਰਿਆਂ ਵਿੱਚ ਆ ਗਏ ਨਾਲ ਹੀ ਜੀ ਅਸੀਂ ਰਜਿਸਟਰੀ ਕਰਾਂਗੇ ਫੀਸ ਰਜਿਸਟਰਾਰ ਆਦਿ ਚੌਧਰ ਬਣ ਗਈ, ਹੋਰ ਦੇਖੋ ਜੀ ਵਿਆਹ ਦੀ ਫੀਸ ਹੁਣ 1000 ਪੌਂਡ, ਰਾਗੀਆਂ ਦੇ ਅੱਡ, ਅਪੀਲਾਂ ਕੀਰਤਨੀਆਂ ਨੂੰ ਫੇਰ ਸਮੋਸੇ ਪਕੌੜੇ ਅਗਲੇ ਦੇ ਕੇਵਲ ਚਾਹ ਦੇ 100 ਤੋਂ 200 ਪੌਂਡ ਤੱਕ, ਕੋਈ ਪ੍ਰਵਾਰ ਨਹੀਂ ਭੀ ਭਰ ਸਕਦਾ, ਇਕ ਬੀਬੀ ਮੈਨੂੰ ਕਹਿੰਦੀ ਵਿਚਾਰੀ ਸਿੰਗਲ ਹੈ ਤਿੰਨ ਕੁੜੀਆਂ, ਕਹਿੰਦੀ ਮੈਂ ਦਫ਼ਤਰ ਗਈ ਕਿ ਮੈਂ ਅੱਧੇ ਪੈਸੇ ਅੱਜ ਦੇ ਜਾਨੀ ਅੱਧੇ ਫੇਰ ਨਾ ਜੀ ਸਾਰੇ ਭਰ ਆਹ ਸੇਵਾ ਹੈ ਗੁਰੂ ਘਰਾਂ ਦੀ, ਮੇਰੀ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਪ੍ਰਬੰਧਕਾਂ ਨੂੰ ਕੋਈ ਹਦਾਇਤਾਂ ਕਰੋ ਕਿ ਐਸਾ ਨਾ ਹੋਵੇ ਵਿਆਹ ਹੀ ਬੰਦ ਹੋ ਜਾਣ, ਮੁੰਡੇ ਕੁੜੀਆਂ ਅੱਗੇ ਹੀ ਬਾਗੀ ਹਨ ਸਮਾਜ ਦੀ ਭੀ ਸੋਚੋ ਨਾ ਕਿ ਗੁਰੂ ਘਰਾਂ ਦੀ ਆਮਦਨ ਦੀ, ਕੀ ਕਰਨੇ ਹਨ ਫੇਰ ਅਦਾਰੇ ਜੇਕਰ ਭਵਿੱਖ ਹੀ ਉਜਲਾ ਨਹੀਂ, ਇਮਾਰਤਾਂ ਦੀ ਤਾਂ ਮੁਰੰਮਤ ਭੀ ਨਹੀਂ ਹੋਣੀ ਹੋਰ ਕੁਝ ਸਾਲਾਂ ਨੂੰ ਹੁਣ ਦੂਹੋ ਦੂਹੀ ਖੋਲ੍ਹੀ ਜਾ ਰਹੇ ਹੋ, ਕੋਈ ਸਕੀਮ ਬਣਾਉ ਕਿ ਯਾਤਰੀਆਂ ਲਈ ਸਰਾਵਾਂ ਹੋਣ ਨਾਲ ਗੁਰੂ ਘਰ ਦਾ ਲੰਗਰ, ਲੋਕੀ ਲਾਹੇ ਲੈਣ, ਯਾਤਰੀ ਤਾਂ ਆਉਣੇ ਹੀ ਹਨ ਹਸਪਤਾਲ ਖੋਲੋ੍ਹ ਸਿੱਖ ਕੌਮੀ, ਬੱਸ ਗੁਰੂ ਘਰ ਹੀ ਖੋਲ੍ਹੀ ਜਾਵੋ ਫੇਰ ਲੜਾਈਆਂ ਸਰਕਾਰੇ ਦਰਬਾਰੇ ਹੁਣ ਆਹ ਵਕੀਲਾਂ ਨੇ ਅਦਾਲਤ ਬਣਾ ਲਈ, ਕੀ ਫੇਰ ਔਹ ਸਾਰੇ ਮੁਕੱਦਮੇ ਇਹ ਨਜਿੱਠਣਗੇ ਕੀ ਇਹ ਨਿਯਮ ਬਣਾ ਦੇਣਗੇ ਕਿ ਸਿੱਖ (ਗੁਰੂ ਗ੍ਰੰਥ) ਸਭ ਦਾ ਹੈ ਸਾਰੇ ਸੰਸਾਰ ਦਾ ਹੈ ਕਾਨੂੰਨੀ ਹੋਊ ਕਿ ਨਹੀਂ ਇਹ ਕੇਵਲ ਸਿੱਖਾਂ ਦਾ ਹੈ, ਕਹਿਣਾ ਬੰਦ ਕਰੋ ਇਹ ਹੈ ਸਾਰੀ ਜੜ੍ਹ ਫੇਰ ਵਿਕਰੀ ਕਿਉਂ ਕੇਵਲ ਰਜਿਸਟਰ ਅਦਾਰਾ ਹੀ ਲੈ ਸਕੇ ਕਾਪੀ ਰਾਈਟ ਹੋਵੇ ਨਹੀਂ ਤਾਂ ਇਹ ਢਕਵੰਜ ਹੀ ਹੈ । ਜਥੇਬੰਦੀਆਂ ਆਪਣੀ ਭੱਲ ਲਈ ਆਹ ਹਮਲੇ ਕਰਦੀਆਂ ਰਹਿਣਗੀਆਂ, ਹੇਠੀ ਧਰਮ ਦੀ ਹੁੰਦੀ ਰਹੇਗੀ ।
ਪੰਜਾਬ ਚੋਣ ਰੈਲੀਆਂ ਕਿ ਨਹਿਲੀ ਦਹਿਲੀਆਂ ਪਤੀੜਾਂ ਪਈਆਂ ਨੇ ਕਿ ਕੇਂਦਰ ਦੀ ਸਿਆਸੀ ਪਾਰਟੀ ਤੇ ਵਿਰੋਧੀ, ਦਿੱਲੀ ਦੀ ਹੁਕਮਰਾਨ ਕੇਜਰੀਵਾਲ ਨੂੰ ਜੇਲ੍ਹ ਤੋਂ ਵਿਹਲ ਪੰਜਾਬ ਵਿੱਚ ਭਾਸ਼ਣਾਂ ਮਿਲੀ, ਯੋਗੀ, ਸ਼ਾਹ, ਨੱਢਾ ਪਰ ਹੁਣ ਮੋਦੀ ਸਾਹਬ ਭੀ ਕੀ ਭੈਰਮੀ ਆਈ ਏ, ਚੇਤੇ ਰੱਖੋ ਬਾਦਲ ਸਾਹਬ ਕੁਝ ਖੱਟਣ ਲਈ ਕੇਂਦਰ ਨੂੰ ਬਿਰਾਜਦੇ ਸਨ ਨਾ ਕਿ ਆ ਕੇ ਆਉ ਭਗਤ ਕਰਾਵੋ, ਕਾਂਗਰਸ ਦਾ ਰਵੀਰਾ ਹੱਟਦਾ ਨਹੀਂ ਪਰ ਹੁਣ ਹੱਦਾਂ ਟੱਪ ਗਿਆ, ਸ਼੍ਰੋਮਣੀ ਅਕਾਲੀ ਦਲ ਤੋਂ ਸਿਵਾ ਸਭ ਪਾਰਟੀਆਂ ਦਿੱਲੀ ਦੀਆਂ ਪੁਜਾਰੀ, ਸੂਬੇ ਦਾ ਕੀ ਬਨਣਾ ਹੈ ? ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ, ਖਾਲਿਸਤਾਨੀ ਵੱਖਰਾ ਦੱਸੇ ਮੰਗਣ ਤੇ ਆਹ ਵਾਸੀ ਗੁਲਾਮੀ ਸੱਦਣ ਮੈਂ ਪੰਜਾਬ ਜਲੰਧਰ ਵੱਲ ਰਿਸ਼ਤੇਦਾਰ ਨੂੰ ਗੱਲਬਾਤ ਵਿੱਚ ਪੁੱਛਿਆ ਕਿ ਕੀ ਅਸਚਰਜਤਾ ਹੈ ਉੱਤਰ ਜੀ (ਉਹ ਕਾਂਗਰਸੀ ਹੈ) ਜੀ ਅਸੀਂ ਤਾਂ ਪਹਿਲਾਂ ਤੋਂ ਹੀ ਦੁਆਬੇ ਵਿੱਚ ਕਾਂਗਰਸ ਭਾਰੂ ਸੀ ਦੱਸ ਸਾਲ ਅਕਾਲੀ ਰਾਜ ਭਾਵੇਂ ਕੰਮ ਤਾਂ ਬੜੇ ਕੀਤੇ ਤੇ ਦੁਆਬਾ ਭੀ ਪ੍ਰਭਾਵਤ ਹੋ ਗਿਆ ਸੀ, ਵਾਤਾਵਰਣ ਭੀ ਸੁਹਾਵਣਾ, ਪਰ ਫੇਰ ਬੇਅਦਬੀ ਦੀ ਸਕੀਮ ਨੇ ਭਾਵੇਂ ਕਿ ਇਹ ਸਿੱਖ ਮੁੱਦਾ ਹੀ ਸੀ ਪਰ ਨੇਰ੍ਹੀ ਆ ਗਈ ਤੇ ਕਾਂਗਰਸ ਆ ਗਈ ਪਰ ਦੱਸ ਸਾਲ ਦੀ ਭੁੱਖ ਤੋਂ ਹਾਬੜੇ ਸੂਬੇ ਵਿੱਚ ਹਫੜਾ ਦਫੜੀ ਮੱਚਗੀ, ਲੁੱਟਾਂ ਖੋਹਾਂ ਰਿਸ਼ਵਤਖੋਰੀ ਭਾਵੇਂ ਰਿਸ਼ਵਤਖੋਰੀ ਨੂੰ ਅਸੀਂ ਕਾਨੂੰਨ ਹੀ ਮੰਨਦੇ ਹਾਂ ਪਰ ਮਜ਼ਦੂਰ, ਵਪਾਰੀ, ਪੇਂਡੂ ਯੂਨੀਅਨਾਂ ਦੀ ਪੰਜਾਬ ਬੰਦ ਨੇ ਦੁਖੀ ਕਰਤੇ ਸਨ, ਸ਼ਹਿਰਾਂ ਦੇ ਮਸ਼ਟੰਡੇ ਮੁੰਡੇ ਤਾਂ ਰੇੜ੍ਹੀਆਂ, ਟੈਂਪੂਆਂ &lsquoਤੇ ਸਬਜ਼ੀ, ਦੋਧੀ ਆਦਿ ਤੋਂ ਖੋਹੋ ਡੋਹਲੋ ਤੇ ਖਲਾਰੋ ਹੋਰ ਤਾਂ ਹੋਰ ਗਰੀਬਾਂ ਤੋਂ ਪੈਸੇ ਲੁੱਟਣ ਨੂੰ ਬੰਦ ਦੀ ਕਿਉਂ ਉਲੰਘਣਾ ਕੀਤੀ ਬੱਸ ਆਮ ਨਉਂ ਨਾਲ ਭੇਚਲੇ ਗਏ, ਅਕਾਲੀ ਭੀ ਪਾਸੇ ਪਲਟ ਗਏ ਤੇ 92 ਲਿਆ ਕੇ ਗੱਲ੍ਹ ਪਾ ਲਏ, ਹੁਣ ਲਹੁਣੇ ਔਖੇ, ਸ਼ਰਮ ਦੇ ਮਾਰੇ ਕੁਸਕਦੇ ਨੀ ਪਰ ਕਿਸਾਨਾਂ ਨੇ ਧਰਨੇ ਲਾ ਕੇ ਤਾਂ ਹੱਦ ਕਰ ਲਈ, ਸਾਰਾ ਸ਼ਹਿਰੀ ਤਬਕਾ ਵਿਰੋਧੀ, ਭਾਜਪਾ ਤਾਂ ਪਸਰੀ ਹੁਣ ਰਾਹ ਨੀ ਲੱਭਦਾ, ਹਰ ਵਰਗ ਆਪਣੀ ਥਾਂ ਔਖਾ ਹੈ, ਇਸ ਵਾਰੀ ਚੋਣਾਂ ਤਾਂ ਜਿਮੇ ਕੁੰਭ ਦਾ ਮੇਲਾ ਬਣਾ ਲਿਆ, ਜਣਾ ਖਣਾ ਐੱਮ।ਪੀ। ਲਈ ਹੀ ਛੜੱਪੇ, ਖਰਾਬੀ ਹੋ ਜਾਣੀ ਹੈ, ਗਲਤ ਬੰਦੇ ਚੁਣੇ ਜਾਣਗੇ ਕੇਂਦਰ ਤਾਂ ਚਾਹੁੰਦਾ ਹੈ ਕਿ ਭੌਂਦੂ ਆਉਣ ਬੈਠ ਕੇ ਮੁੜ ਜਾਣ, ਆਪਣੀ ਤਨਖਾਹ ਤੱਕ ਸੋਚਣ, ਹੱਥ ਖੜ੍ਹੇ ਕਰ ਛੱਡਣ, ਨਹੀਂ ਤਾਂ ਭਾਜਪਾ ਦਾ ਇੰਨਾ ਅਸਰ ਪੰਜਾਬ ਵਿੱਚ ਹੋ ਹੀ ਨਹੀਂ ਸੀ ਸਕਦਾ, ਪਰ ਹੈ ਇਹ ਕਾਂਗਰਸ ਦਾ ਕਸੂਰ, ਉੱਧਰ ਭੱਜਗੇ ਹੁਣ ਸੌਦੇ ਦਿੰਦੇ ਨੇ, ਮੈਂ ਵੋਟ ਕੀਹਨੂੰ, ਕਾਂਗਰਸ ਨੂੰ ।
ਨੌਕਰ ਨੂੰ ਨਾ ਵਿਆਹੀ ਵੇ ਬਾਬਲਾ, ਹਾਲ੍ਹੀ ਪੁੱਤ ਬਥੇਰੇ, ਨੌਕਰ ਨੇ ਤਾਂ ਚੱਕ ਲਿਆ ਬਿਸਤਰਾ, ਜਾ ਪ੍ਰਦੇਸੀ ਡੇਰੇ, ਮੈਂ ਤੈਨੂੰ ਵਰਜ ਰਹੀ ਦੇਈ ਨਾ ਬਾਬਲਾ ਫੇਰੇ, ਕੌਣ ਸੁਣਦਾ ਹੈ । ਹੁਣ ਕਹਿੰਦੇ ਜੀ ਭਈਏ ਵਾਸੀ ਨਾ ਬਨਣ ਪਰ ਕੰਮਕਾਰ ਕਰਨ ਜਾਇਦਾਦਾਂ ਨਾ ਖਰੀਦਣ, ਭਾਈ ਫੇਰ ਵਿਦੇਸ਼ੀ ਜਮੀਨਾਂ ਕੋਠੀਆਂ ਨਾ ਵੇਚਣ ਤੇ ਜਦੋਂ ਕੰਮਕਾਰ ਛੱਡ ਦੇਣ ਤਾਂ ਪੰਜਾਬ ਜਾਵੋ ਵੱਸੋ ਗੱਲੀ ਬਾਤੀ ਉੱਚੇ ਨਾ ਬਣੋ, ਖਹਿਰਾ ਤੇ ਸਿਧਾਣਾ ਦੀ ਸੁਣੋ, ਇਕ ਹੁਣ ਹੋਰ ਕਹਾਣੀ ਨਿਕਲੂਗੀ ਕਿ ਆਪ ਨੂੰ ਫੰਡ ਵਿਦੇਸ਼ੋ ਤੇ ਉਹ ਭੀ ਖਾਲਿਸਤਾਨੀ ਧਿਰਾਂ ਤੋਂ ਸ਼ਾਇਦ ਸ਼ਿਕੰਜੇ ਵਿੱਚ ਭੀ ਆ ਜਾਣ, ਜੇਕਰ ਭਾਜਪਾ ਆਗੀ ਖੇਤਰੀ ਪਾਰਟੀ ਨੂੰ ਪਛਾਨਣ ਵਿੱਚ ਹਾਲ੍ਹੀ ਸੂਝ ਨਹੀਂ ਪਛਤਾਉਣਗੇ, ਸੂਬਾ ਗਹਿਣੇ ਹੋ ਗਿਆ ਜਦੋਂ । ਕਸੂਰ ਆਹ ਟੁੱਕ ਪਏ ਪਨਾਹਗੀਰਾਂ ਦਾ ਹੈ ਦਗੜ ਦਗੜ ਕਰਦੇ ਹਰ ਦੇਸ਼ ਵਿੱਚ ਹੀ ਨੇਰ੍ਹੀ ਲਿਆਈ ਜਾਂਦੇ ਨੇ, ਆਸਰਾ ਧਰਮ ਦਾ ਤੇ ਗੁਰੂ ਗ੍ਰੰਥ ਦਾ ਪਾਪ ਫਲ੍ਹਦਾ ਹੁੰਦਾ ਹੈ, ਪਰ ਅੰਤ ਮਾਰੂ ਸਰਕਾਰਾਂ ਦੇ ਹੱਥ ਲੰਮੇ ਹੁੰਦੇ ਨੇ ਰਾਤੋ ਰਾਤ ਹੀ ਕਾਨੂੰਨ ਬਣਾ ਧਰਦੀਆਂ ਨੇ ਤੁਸੀਂ ਇਥੋਂ ਦੇ ਜੰਮਪਲ ਦੂਜੀ ਤੀਜੀ ਪੀੜ੍ਹੀ ਲਈ ਔਕੜਾਂ ਖੜ੍ਹੀੁਆਂ ਕਰ ਰਹੇ ਹੋ । ਹਿਤੈਸ਼ੀ ਨਹੀਂ ਨਾ ਪੰਜਾਬ ਦੇ ਨਾ ਵਿਦੇਸ਼ਾਂ ਦੇ ਬੱਸ ਡੰਗ ਡੰਗ ਦੀ ਸੋਚਦੇ ਹੋ ਲੰਮੀ ਨਹੀਂ ਜਿਵੇਂ ਚੂਚੇ ਪਾਲ੍ਹ ਤਾਂ ਰੁਜ਼ਗਾਰ ਬਣਾਊ ਤੇ ਡੰਗ ਟਪਾਊ ਰਿੰਨ ਕੇ ਖਾਊ ਆਹ ਫਰਕ ਹੈ ਸੁਘੜ ਕੌਮਾਂ ਦਾ ਤੇ ਆਹ ਭਮੱਕੜਾ ਦਾ ਹੁਣ ਕਹਿੰਦੇ ਅੰਮ੍ਰਿਤਪਾਲ ਨੂੰ ਵੋਟਾਂ ਪਾਉਣ ਲਈ ਇੰਗਲੈਂਡੀ ਜਾਣਗੇ ਧੀਰੇ ਰਹੋ ਕਿੱਸਾ ਨਿਕਲੂ ਕਿ ਕੌਣ ਹੈ ਪਿੱਛੇ ਪੈਸਾ ਕਿਥੋਂ ? ਸਭ ਵਿਦੇਸ਼ੀ ਏਜੰਸੀਆਂ ਦੀ ਖੇਡ ਹੈ, ਭਾਜਪਾ ਚੈਨਲ &lsquoਤੇ ਸੁਣਕੇ ਦੇਖੋ ਕੁਝ ਤੱਥ ਤਾਂ ਸਾਹਮਣੇ ਆ ਰਹੇ ਹਨ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਵੇਲੇ ਰੋਡੇ ਪਿੰਡ (ਗੁਰਦੁਆਰੇ) ਕਿੰਨੇ ਦਿਨ ਰਿਹਾ ਤੇ ਫੇਰ ਕਾਂਗਰਸੀ ਸਾਬਕਾ ਐੱਮ।ਐੱਲ।ਏ। ਤੇ ਭਰਾ ਪਹੁੰਚੇ ਤਾਂ ਪੁਲਸ ਕਾਰ ਵਿੱਚ ਵੜਿਆ ਹੁਣ ਕਿਥੇ ਹਨ ਸਾਥੀ ਪਰਿਵਾਰ ਹੀ ਸਾਰੀ ਪਾਰਟੀ ਬਣਗੀ ਕਦੇ ਦੀਪ ਦੀ ਸੋਚ ਖਾਲਿਸਤਾਨ ਵਾਲੀ ਹੁਣ ਕਹਿੰਦੇ ਨਾ ਜੀ ਉਹਨੇ ਖਾਲਿਸਤਾਨ ਮੰਗ ਕੀਤੀ ਹੀ ਨਹੀਂ ਸੀ, ਪਰ ਨਾ ਤਾਂ ਯੂ।ਕੇ। ਵਾਸੀ ਅਵਤਾਰ ਸਿੰਘ ਖੰਡਾ (ਸਵ:) ਨਾਲ ਸਨ ਹੁਣ ਇੰਕਸ਼ਾਫ ਗਹਿਰੇ, ਪੰਜਾਬ ਵਿੱਚ ਹਨੇਰਗਰਦੀਆਂ ਦੀਆਂ ਤਾਂ ਹਰ ਕੋਈ ਟਿਚਰਰੀਆਂ ਕਰੂ ਪਰ ਆਪਣੇ ਦੇਸ਼ ਵਿੱਚ ਜੋ ਅੱਜ ਇਕ ਬੜੀ ਵੱਡੀ ਇੰਨਕੁਆਰੀ ਪੋਸਟ ਆਫਿਸ ਸਕੈਂਡਲ ਜੀਹਨੇ ਬਹੁਤ ਘਰ ਤਬਾਹ ਕੀਤੇ ਸਨ ਸੁਣ ਕੇ ਲੂ ਕੰਡੇ ਖੜ੍ਹੇ ਹੁੰਦੇ ਨ ਕਿਵੇਂ ਧਾਂਦਲੇਗਰਦੀ ਮਚਾਈ, ਸਬ ਪੋਸਟ ਮਾਸਟਰ ਫਸਾਏ, ਕਈ ਜਾਨਾਂ ਦੇਗੇ ਆਪੇ ਹੀ ਇੰਨਵੈਸਟੀਗੇਟਰ ਆਪੇ ਹੀ ਗ੍ਰਿਫਤਾਰ ਤੇ ਲੋਕਲ ਮਜਿਸਟਰੇਟਾਂ ਤੋਂ ਕੰਨਵਿਕਟ ਨਾ ਕੋਈ ਸੁਣਵਾਈ ਨਾ ਕਿਧਰੇ ਕਈਆਂ ਦੀਆਂ ਤਾਂ ਜੋ ਕਾਰਵਾਈਆਂ ਕੀਤੀਆਂ ਰਿਕਾਰਡ ਹੀ ਨਾ ਕੀਤਾ ਹੁਣ ਕਹਿੰਦੇ ਸਾਡੇ ਕੋਲ ਤਾਂ ਹੈ ਹੀ ਨਹੀਂ, ਹੁਣ ਭਰਨਗੇ ਸਭ ਜੋ ਲੋਕਾਂ ਨੂੰ ਦੁਖੀ ਕਰਦੇ ਸਨ ਸਭ ਨਿਕਲੂ ਕੂੜ, ਗੌਰਮਿੰਟ ਦਾ ਭੀ ਕਸੂਰ ਸੀ ਖੁੱਲ੍ਹੀ ਛੁੱਟੀ ਦਿੱਤੀ ਹੋਰ ਭਵਿੱਖਬਾਣੀ ਕਰਾਂ ਕੌਂਸਲਾਂ, ਚੈਰਿਟੀ ਕਮਸ਼ਿਨ, ਪੁਲਸ ਚੈਰਿਟੀਆਂ ਇਕ ਦਿਨ ਅੜਿੰਗੀਆਂ ਜਾਣਗੀਆਂ, ਸਿਹਤ ਵਿਭਾਗ ਵਿੱਚ ਬਲੱਡ ਕੰਨਮੀਨੇਸ਼ਨ ਦਾ ਪਰਦਾ ਫਾਸ਼ ਪ੍ਰੇਮੀ ਜਨੋ ਚੁਕੰਨੇ ਹੋ ਕੇ ਦਾਰੂ ਬੂਟੀਆਂ ਖਾਵੋ ਤੇ ਹਸਪਤਾਲ ਵਿੱਚ ਭੀ ਨਾਲ ਲੈ ਕੇ ਜਾਵੋ ਕਿਸੇ ਨੂੰ ਕੋਈ ਨੀ ਧਿਆਨ ਦਿੰਦਾ ਪਹਿਲੂ ਇਹ ਭੀ ਹੈ ਕਿ ਜਨਤਾ ਦਾ ਹੜ੍ਹ ਸਾਧਨਾ ਦੀ ਘਾਟ ਅਸੀਂ ਝੰਡੇ ਚੱਕਦੇ ਹਾਂ ਜੀ ਆਇਆ ਨੂੰ ਮੋੜੋ ਨਾ ਇਥੇ ਰੱਖੋ ਹੁਣ ਮਹਿੰਗਾਈ ਨਾਲ ਤੇ ਟੈਕਸ, ਬਿੱਲਾਂ ਨਾਲ ਲੱਕ ਟੁੱਟ ਰਹੇ ਨੇ ਉਧਰ ਆਹ ਚੈਨਲ ਕਹਿੰਦੇ ਸਾਨੂੰ ਦਸਵੰਧ ਦਿਉ ਫੇਰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਜਰੂਰ ਚਲੋ ਸਾਡਾ ਰੁਜ਼ਗਾਰ ਹੈ ਨਾਲੇ ਸਿਕਲੀਗਰ, ਵਣਜਾਰੇ ਸਿੱਖਾਂ ਦੀ ਸਾਰ ਲਵੋ, ਉਹ ਦੇਸੀ ਸੰਦ ਬਣਾ ਕੇ ਦੇਣਗੇ ਤੇ ਨਾਲੇ ਜੋ ਉਨ੍ਹਾਂ ਦੀ ਮਦਦ ਕਰ ਰਹੇ ਹਨ ਅਦਾਰੇ ਉਨ੍ਹਾਂ ਦੀ ਠਹਿਰ ਭੀ ਬਨਾਉਣਗੇ ਨਿਪਾਲ ਅੱਡਾ ਗੋਡਾ ਬਣ ਜਾਵੇਗਾ ਸਿੱਖ ਅਤੇ ਪੰਜਾਬ ਨਿਘਾਰ ਕਿਉਂ, ਸੋਸ਼ਲ ਮੀਡੀਏ ਤੇ ਸਮਾਜ ਦਾ ਉਹ ਭਾਗ ਬੈਠਾ ਹੈ ਜੀਹਨੂੰ ਕਦੇ ਸੱਭਿਅਕ ਯਾਫਤਾ ਮੰਨਣ &lsquoਤੇ ਬੰਦਿਸ਼ਾਂ ਸਨ, ਇਹ ਕੋਈ ਭਲੇਮਾਣਸੀ ਦੇ ਕੰਮ ਨਹੀਂ ਕਰਦੇ, ਦੇਖੋ ਸਿਧਾਣਾ ਗੈਂਗਸਟਰ ਸੀ, ਹੁਣ ਸਮਾਜ ਸੇਵੀ ਕੀ ਬਾਕੀ ਦੇ ਨਹੀਂ ਸਮਾਜ ਵਿੱਚ ਆ ਕੇ ਸੁਧਰ ਸਕਦੇ, ਸਿੱਧੂ ਮੂਸੇਵਾਲਾ ਹਰ ਇਕ ਨੂੰ ਟਿੱਚ ਜਾਣਦਾ ਸੀ, ਪੁਲਸ ਨੂੰ ਮੂਹਰੇ ਲਾ ਕੇ ਹਥਿਆਰ ਵਰਤੇ, ਅੰਨਾ ਧਨ ਕਮਾਇਆ ਪਿਤਾ ਕਹਿੰਦਾ ਮੈਨੂੰ ਦੱਸੋ ਪੁੱਤ ਨੂੰ ਕਿਉਂ ਮਾਰਿਆ ਕਾਂਗਰਸੀ ਪਰਿਵਾਰ, ਹਰ ਸਿਆਸੀ ਨੇ ਦੁੱਖ ਮਨਾਇਆ, ਸ਼੍ਰੋਮਣੀ ਕਮੇਟੀ ਨੇ ਕਿਵੇਂ ਲੰਗਰ ਲਾਇਆ, ਬਣਦਾ ਤਾਂ ਇਹ ਸੀ ਕਿ ਬਾਪੂ ਸਿਆਸਤ ਤੋਂ ਸਨਿਆਸ ਲੈਂਦਾ ਹਰ ਇਕ ਦਾ ਹਮਦਰਦੀ, ਆਦਰ, ਮਾਣ, ਪਰ ਕਾਂਗਰਸ ਨਾਲ ਫੇਰ ਖੜਕੇ ਪਾਸੜ ਬਣ ਗਿਆ ਹੁਣ ਵਿਰੋਧ ਕਰਦੇ ਤਾਂ ਦੂਜੀਆਂ ਧਿਰਾਂ ਆਮ ਨੂੰ ਦੋਸ਼ੀ ਕਹਿਣਗੀਆਂ, ਪਰ ਅੰਦਰੋਂ ਤਾਂ ਨਾਲ ਨੀ ਉਧਰ ਸੁਖਪਾਲ ਸਿੰਘ ਖਹਿਰਾ ਭੀ ਕਈ ਪਾਰਟੀ ਦਾ ਪਾਣੀ ਪਾ ਕੇ ਹੁਣ ਕਾਂਗਰਸ ਦਾ ਗੁਣਵਾਨ ਹੀ ਨਹੀਂ ਸਗੋਂ ਦੂਜਿਆਂ ਦਾ ਵੱਡਾ ਨਿੰਦਕ, ਭੁੱਲੋ ਨਾ ਜਦੋਂ ਆਮ ਵਿੱਚ ਗਿਆ ਸੀ, ਵਿਦੇਸ਼ਾਂ ਵਿੱਚੋਂ ਫੰਡ ਲੈਣ ਲਈ ਅੱਗੇ ਸੀ, ਹੁਣ ਬਾਲੋ ਦਾ ਭੀ ਨਉਂ ਬੋਲਦਾ ਹੈ ਠੀਕ ਹੈ ਬੁਲਾਰਾ ਵਧੀਆ ਪਰ ਬਹੁਤਾ ਚਤੁਰ ਭੀ ਤਾਂ ਚੰਗਾ ਨੀ ਹੁੰਦਾ, ਆਪੇ ਕਹਿੰਦਾ ਮੇਰੇ ਕੋਲ ਹਰ ਗੱਲ ਦਾ ਜਵਾਬ ਹੈ, ਭਾਈ ਤਾਰੂ ਭੀ ਡੁੁੱਬ ਜਾਂਦੇ ਨੇ, ਭਗਵੰਤ ਮਾਨ ਲੰਬੀ ਵਿੱਚ ਜਾ ਕੇ ਸੁਖਬੀਰ &lsquoਤੇ ਕਵਿਤਾ ਹੀ ਬਣਾ ਕੇ ਬੋਲਣ ਲੱਗ ਗਿਆ, ਖੁਡੀਆ ਕਦੋਂ ਦਾ ਪੰਥਕ ਸੀ, ਭਗਵੰਤ ਪੰਥਕ ? ਹਾਲੇ ਜੀ ਪੰਜਾਬ ਗੁਰਾਂ ਦੇ ਨਉਂ ਤੇ ਵੱਸਦਾ ਹੈ, ਅਸੀਂ ਤਾਂ ਗੁਰੂ ਨੂੰ ਝੂਠ ਬੋਲ ਰਹੇ ਹਾਂ ਦੁਨੀ ਨੂੰ ਤਾਂ ਛੱਡੋ ਪਰਚੇ ਵਿੱਚ ਬੜੇ ਵੱਡਮੁੁੱਲੇ ਵਿਚਾਰ ਹਨ, ਲਾਹਾ ਲੈਣਾ ਚਹਾੀਦਾ ਹੈ । ਪਰ ਮੈਂ ਤਾਂ ਪਰਚੇ ਨੂੰ ਪੜ੍ਹਕੇ ਅੱਗੋਂ ਹੋਰਾਂ ਨੂੰ ਦੇ ਕੇ ਸੇਵਾ ਕਰਦੀ ਹਾਂ, ਪਹਿਲਾਂ ਆਪਣੇ ਹੀ ਭਾਈਆਂ ਵਿੱਚ ਦੇ ਦੇਣਾ, ਇਤਫਾਕ ਬੱਸ ਵਿੱਚ ਭਰਾ ਪਰਚਾ ਹੱਥ ਵਿੱਚ ਦੇਖਕੇ ਮੰਗ ਪਾਈ, ਲਿਖਦੀ ਜਾਵਾਂ ਸਿੱਖ ਨਹੀਂ, ਮੈਂ ਪੁੱਛ ਬੈਠੀ ਭਾਅ ਜੀ ਕਿਥੇ ਹੁੰਦੇ ਹੋ ਅਸੀਂ ਪੜ੍ਹਕੇ ਦੇ ਦਿਆ ਕਰੀਏ, ਕਹਿੰਦਾ ਸ਼ਾਮ ਨੂੰ ਮੰਦਰ ਮੈਂ ਤਾਂ ਪ੍ਰਸੰਨ ਹੋ ਗਈ ਕਿ ਦੂਸਰੇ ਪੜ੍ਹਨ ਤਾਂ ਤਾਂ ਸਫਲ, ਹੁਣ ਬੇਟੀ ਹਰ ਵੀਰਵਾਰ ਜਾਂ ਸ਼ੁੱਕਰਵਾਰ ਪਰਚਾ ਰੱਖ ਕੇ ਆਉਂਦੀ ਹੈ, ਇਕ ਦਿਨ ਕਹਿੰਦੀ ਮੰਮੀ ਕੁਝ ਪੰਜਾਬੀ ਮੁੰਡੇ ਬੈਠੇ ਮੈਨੂੰ ਪਰਚਾ ਰੱਖਣ &lsquoਤੇ ਦੇਖ ਕੇ ਭੁੱਖਿਆਂ ਵਾਂਗੂੰ ਪੈ ਗਏ ਹੁਣ ਦੇਖਦੇ ਹੀ ਸੋਚਣ ਲੱਗ ਜਾਂਦੇ ਨੇ ਕਿ ਪਰਚਾ ਦੇਣ ਆਈ ਹੈ, ਮੰਦਿਰ ਇਕ ਸੇਵਾਦਾਰ ਮੋਗੇ ਜ਼ਿਲ੍ਹੇ ਦੇ ਪਿੰਡ ਤੋਂ ਜੋਗੀ ਕੁੁੱਸੇ ਦੇ ਨੇੜੇ ਦਾ ਹੈ, ਯਾਨੀ ਖੁਸ਼ ਹੋ ਕੇ ਪਰਚਾ ਸਵੀਕਾਰਦੇ ਨੇ ਤੇ ਪੜ੍ਹਦੇ ਨੇ, ਲਿਖਦੀ ਜਾਵਾਂ ਪ੍ਰਧਾਨ ਹੋਰੀਂ ਤਾਂ ਪਹਿਲਾਂ ਹੀ ਪੰਜਾਬੀ ਪਰਚਾ ਖਰੀਦਦੇ ਹੁੰਦੇ ਸਨ ਲਿਖਣ ਤੋਂ ਭਾਵ ਹੈ ਕਿ ਜੇਕਰ ਦੂਸਰੇ ਪੜ੍ਹਨ ਤਾਂ ਹੀ ਖੁਸ਼ੀ ਹੁੰਦੀ ਹੈ, ਮੈਂ ਤਾਂ ਸੇਵਾ ਸਫਲ ਮੰਨਦੀ ਹਾਂ, ਬੇਨਤੀ ਹੈ ਕਿ ਜੇਕਰ ਪਰਚਾ ਪੜ੍ਹਕੇ ਕਿਸੇ ਨੂੰ ਦੇ ਦਿਉ ਸੁੱਟੋ ਨਾ ਤਾਂ ਭੀ ਸੇਵਾ ਹੈ, ਜਰੂਰ ਕਰੋ । ਹੈਰਾਨੀ ਕਿ ਪੰਜਾਬ ਵਿੱਚ ਮਾਨ ਦਲ ਦੇ ਰਹਿ ਚੁੱਕੇ ਨਿਕਟਵਰਤੀ ਆਈ।ਏ।ਐੱਸ। ਗੁਰਤੇਜ ਸਿੰਘ ਸ਼੍ਰੋਮਣੀ ਕਮੇਟੀ ਤੇ ਅਕਾਲੀ ਅਲੋਚਕ ਕਿਉਂ ਟਿਕਟ ਦੇ ਕੇ ਕਿਤੋਂ ਖੜ੍ਹੇ ਨਾ ਕੀਤੇ ਗਏ, ਗੁਰਦਰਸ਼ਨ ਸਿੰਘ ਢਿੱਲੋਂ ਡਾਕਦਾਰ ਭੀ ਪੰਜਾਬ ਦਾ ਗੁਰੂ ਘਟਾਲ ਖਾਲਿਸਤਾਨ ਪੱਖੀ ਭੀ ਬੱਸ ਸਭ ਨੂੰ ਦੁਰਕਾਰਨ &lsquoਤੇ ਹੀ ਹੈ ਜਾਂ ਫੇਰ ਭੱਬੂ ਹੀ ਖੜੇ ਕਰਨੇ ਸੀ । ਖੁਦਗਰਜੀ ਹੀ ਜ਼ਿੰਦਾਬਾਦ, ਮਨ ਕਾ ਮਾਣ ਤਿਆਗੋ ਤੇ ਭਰੋਸਾ ਰੱਖੋ ਸਾਈਂ &lsquoਤੇ ਕਰ ਦੇਊ ਨਿਬੇੜੇ ।
ਪਾਇਆ ਦਾਬਾ ਲੇਬਰ ਨੇ ਚੋਣਾਂ ਕਰਾ ਰਿਸ਼ੀ ਸੁਨਕ, ਪੰਡਤਾਂ ਦੇ ਜਾ ਵੜਿਆ, ਕਹਿੰਦਾ ਖੋਲੋ੍ਹ ਪੱਤਰੀ ਦਾਨ ਦਊਗਾ ਸਾਰਿਆਂ ਸਿਆਸੀਆਂ ਨੂੰ ਫਿਕਰ ਪਿਆ ਦਿਨ ਚੋਣਾਂ ਦਾ ਧਰਿਆ ਲਊ ਜੀ, 4 ਜੁਲਾਈ ਸਾਹਾ ਧਰ ਲਿਆ, ਦੇਸ਼ ਦਾ ਭਵਿੱਖ ਪਰ ਹਾਲੇ ਮਈ ਵਿੱਚ ਚੋਣਾਂ &lsquoਤੇ ਖਰਚਾ ਲੋਕਾਂ &lsquoਤੇ ਟੈਕਸ ਲਾਗੂ ਕੀ ਨਾਲ ਹੀ ਕਰਵਾ ਲੈਂਦੇ ਤਾਂ ਕੁਝ ਬਚਤ ਸੀ, ਅਗਲੇ ਸਾਲ ਲੰਡਨ ਵਿੱਚ ਕੌਂਸਲ ਦੀਆਂ ਮੇਲ ਗੇਲ ਹੁੰਦੇ ਰਹਿਣ ਚੰਗਾ ਹੀ ਹੈ, ਮੇਰੀ ਦਲੀਲ ਤੇ ਸੁਝਾਅ ਹਨ ਕਿਸੇ ਇਕ ਪਾਰਟੀ ਦੀ ਸਰਕਾਰ ਲੋਕ ਹਿੱਤ ਨਹੀਂ ਤਿੰਨੇ ਪਾਰਟੀਆਂ ਦੇ ਨੁਮਾਇੰਦੇ ਚੁਣੋ, ਲੇਬਰ ਲੀਡਰ ਬਹੁਤਾ ਯੋਗਤਾ ਵਾਲਾ ਨਹੀਂ ਹੈ, ਵਸ਼ਿੰਦੇ ਪੰਜਾਬ ਵਾਂਗੂੰ ਪਛਤਾਉਣਗੇ, ਭਾਵੇਂ ਸਾਡੇ ਦੇਸੀ ਤਾਂ ਲੇਬਰ ਨੂੰ ਹੀ ਵੋਟਾਂ ਪਾਉਂਦੇ ਹਨ ਉਨ੍ਹਾਂ ਨੂੰ ਉਥੇ ਹੀ ਕੌਂਸਲਰੀਆਂ, ਐੱਮ।ਪੀ। ਪੁਣੇ ਮਿਲਦੇ ਹਨ, ਇਤਿਹਾਸ ਪਹਿਲਾਂ ਲਿਬਰਲ ਪਾਰਟੀ ਹੀ ਸੀ । ਹੁਣ ਸਥਿਤੀ ਗੰਭੀਰ ਹੈ ਕਿ ਲੇਬਰ ਦੇ ਲੀਡਰ ਕੋਲ ਕੋਈ ਸਰਕਾਰ ਢਾਂਚੇ ਦਾ ਤਜਰਬਾ ਨਹੀਂ ਇਹ ਤਾਂ ਚ।ਪ।ਸ। ਤੋਂ ਹੀ ਆਇਆ ਹੈ ਜਿਥੇ ਲੋਕਾਂ ਤੇ ਕੇਸ ਦਰਜ ਕਰਨ ਹੀ ਜਾਣਦੇ ਹਨ, ਪਤਾ ਨਹੀਂ ਕਿਉਂ ਪਾਰਟੀ ਨੂੰ ਇਹ ਗਿਆਨ ਨਹੀਂ ਪਹਿਲਾਂ ਬੜੇ ਉੱਚ ਅਧਿਕਾਰੀ ਨਹੀਂ ਸਗੋਂ ਸਰਕਾਰਾਂ ਵਿੱਚ ਸਥਾਨਾਂ ਤੇ ਸਨ, ਹੁਣ ਤਾਂ ਯਾਨੀ ਕੋਈ ਭੀ ਪਾਰਟੀ ਵਿੱਚ ਨਾਮਵਰ ਬੰਦਾ ਨਹੀਂ ਦਿਸਦਾ ਪੁਰਾਣੇ ਹੀ ਵਾਪਸ ਲੈ ਆਵੋ ਇਹ ਤਾਂ ਹੀ ਹੈ ਪਰ ਹਰਮਨ ਪਿਆਰਾ ਨਹੀਂ ਰਹੀ ਗੱਲ ਕਿ ਰਿਸ਼ੀ ਸੁਨਕ ਨੇ ਬੌਰਿਸ ਨਾਲ ਖੇਡ ਚੰਗੀ ਨਹੀਂ ਖੇਡੀ ਪਰ ਪੀ।ਐੱਮ। ਬਨਣ ਤੋਂ ਮਗਰੋਂ ਕੋਈ ਮਾੜਾ ਕੰਮ ਨਹੀਂ ਕੀਤਾ, ਜਿਮੇ ਅਮੀਰੀ ਵਿੱਚ ਨੰਬਰ ਇਕ ਹੈ ਪਰ ਉਹਨੇ ਇਹ ਵਰਤਾਰਾ ਨਹੀਂ ਕੀਤਾ । ਪੰਜਾਬ ਸਿਆਸਤ ਵਿੱਚ ਭੀ ਭੂਚਾਲ ਆਇਆ ਪਿਆ ਹੈ, ਪਰ ਯੂ।ਕੇ। ਦੇ ਲੇਖਕ ਭੀ ਜਾਂ ਪੱਤਰਕਾਰ ਭੀ ਸੁਹਿਰਦ ਨਹੀਂ ਹਿੱਤ ਪਾਲਾ ਹੀ ਹਨ । ਕੋਈ ਤਾਂ ਰੇੜ੍ਹੀ &lsquoਤੇ ਸਬਜ਼ੀ, ਫੱਲ ਆਦਿ ਵੇਚਣ ਵਾਂਗੂੰ ਕਿਤਾਬਾਂ ਲਿਖ ਕੇ ਵੇਚਣ ਲਈ ਸਵਾਲ ਜਵਾਬ ਸਾਹਮਣੇ ਰੱਖਦੇ ਨੇ ਕਿੰਨੀ ਸੱਚਾਈ ਹੈ ਕਿ ਕੋਈ ਭੀ ਮੁੱਖ ਮੰਤਰੀ ਚੰਗਾ ਨਹੀਂ ਹੋਇਆ ਬੱਸ ਮੌਲਾ ਹੀ ਘੁਲ੍ਹਣ ਵਿੱਚ ਨੰਬਰ ਇਕ ਕੀ ਸਵ: ਪ੍ਰਤਾਪ ਸਿੰਘ ਕੈਰੋਂ ਨੇ ਮਾੜਾ ਕੀਤਾ, ਲਛਮਣ ਸਿੰਘ ਗਿੱਲ ਨੇ ਘੱਟ ਕੀਤਾ, ਸਵ: ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀ ਨਹੀਂ ਕੀਤਾ ਹਰ ਵਰਗ ਲਈ ਇਕੋ ਜਿਹਾ ਵੰਡ, ਵਰਤਾਰਾ ਤੇ ਸਤਿਕਾਰ ਪਰ ਇਹ ਕਾਣੀ ਅੱਖ ਨਾਲ ਦੇਖਣ ਵਾਲੇ ਕੀ ਪਛਾਨਣ, ਲੁਕਮੇ ਕਾਂਗਰਸੀ ਹਨ ਮੇਰੇ ਵਾਂਗ ਨਹੀਂ ਨਿਸੰਗ ਕਿ ਮੈਂ ਤਾਂ ਅਕਾਲੀ ਸਮਰਥੱਕ ਹਾਂ । 
-ਬਲਵਿੰਦਰ ਕੌਰ ਚਾਹਲ ਸਾਊਥਾਲ