image caption:

ਯੂਕਰੇਨ ਦੀ ਹਮਾਇਤ ਕਰਨ ਵਾਲੇ ਦੇਸ਼ਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ : ਪੁਤਿਨ

 ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ (28 ਮਈ) ਨੂੰ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਾਉਣ ਵਾਲੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ। ਪੁਤਿਨ ਨੇ ਕਿਹਾ ਕਿ ਜੇਕਰ ਕੋਈ ਦੇਸ਼ ਯੂਕਰੇਨ ਤੋਂ ਮਿਲੇ ਹਥਿਆਰਾਂ ਨਾਲ ਰੂਸ 'ਤੇ ਹਮਲਾ ਕਰਦਾ ਹੈ ਤਾਂ ਉਸ ਦੇਸ਼ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
'ਦਿ ਮਾਸਕੋ ਟਾਈਮਜ਼' ਮੁਤਾਬਕ ਦੋ ਦਿਨ ਪਹਿਲਾਂ ਕੁਝ ਪੱਛਮੀ ਦੇਸ਼ਾਂ ਨੇ ਯੂਕਰੇਨ ਨੂੰ ਰੂਸ ਵਿਰੁੱਧ ਹਥਿਆਰਾਂ ਦੀ ਵਰਤੋਂ ਕਰਨ ਲਈ ਕਿਹਾ ਸੀ। ਲਾਤਵੀਆ ਦੇ ਰਾਸ਼ਟਰਪਤੀ ਐਡਗਰਸ ਰਿੰਕੇਵਿਕਸ ਸਭ ਤੋਂ ਪਹਿਲਾਂ ਇਸ ਦੀ ਇਜਾਜ਼ਤ ਦੇਣ ਵਾਲੇ ਸਨ। ਇਸ ਤੋਂ ਬਾਅਦ ਬ੍ਰਿਟੇਨ ਅਤੇ ਸਵੀਡਨ ਨੇ ਵੀ ਅਜਿਹਾ ਹੀ ਕੀਤਾ।
ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਬ੍ਰਿਟੇਨ ਨੇ ਯੂਕਰੇਨ ਨੂੰ ਲੰਬੀ ਦੂਰੀ ਦੀ ਸਟੌਰਮ ਸ਼ੈਡੋ ਮਿਜ਼ਾਈਲ ਭੇਜੀ ਸੀ। ਇਹ ਮਿਜ਼ਾਈਲ ਰੂਸ ਅੰਦਰ 250 ਕਿਲੋਮੀਟਰ ਤੱਕ ਜਾ ਸਕਦੀ ਹੈ। ਇਨਾ ਹੀ ਨਹੀਂ ਸਵੀਡਨ ਨੇ ਸਵੈ-ਕਿਰਿਆਸ਼ੀਲ ਤੋਪਾਂ ਦੀ ਤਕਨੀਕ ਵੀ ਯੂਕਰੇਨ ਨੂੰ ਭੇਜੀ ਹੈ।
ਇਸ ਤੋਂ ਨਾਰਾਜ਼ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਾਣ ਲੈਣ ਕਿ ਉਹ ਕਿਸ ਨਾਲ ਖੇਡ ਰਹੇ ਹਨ। ਖਾਸ ਕਰਕੇ ਯੂਰਪ ਦੇ ਛੋਟੇ ਦੇਸ਼। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਯੂਕਰੇਨ ਨੇ ਰੂਸ 'ਤੇ ਹਮਲਾ ਕੀਤਾ ਤਾਂ ਪੱਛਮੀ ਹਥਿਆਰ ਸਿੱਧੇ ਤੌਰ 'ਤੇ ਜਿ਼ੰਮੇਵਾਰ ਹੋਣਗੇ।