ਮਲਾਵੀ ਦੇ ਉਪ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਫੌਜੀ ਜਹਾਜ਼ ਲਾਪਤਾ
 ਬਲਾਂਟਾਇਰ: ਮਲਾਵੀ ਦੇ ਉਪ ਰਾਸ਼ਟਰਪਤੀ ਅਤੇ 9 ਹੋਰ ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਫੌਜੀ ਜਹਾਜ਼ ਸੋਮਵਾਰ ਨੂੰ ਲਾਪਤਾ ਹੋ ਗਿਆ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਰਾਸ਼ਟਰਪਤੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ।
ਉਪ ਰਾਸ਼ਟਰਪਤੀ ਸੋਲੋਸ ਚਿਲੀਮਾ ਨੂੰ ਲੈ ਕੇ ਜਹਾਜ਼ ਰਾਜਧਾਨੀ ਲਿਲੋਂਗਵੇ ਤੋਂ ਰਵਾਨਾ ਹੋਇਆ ਪਰ ਕਰੀਬ 370 ਕਿਲੋਮੀਟਰ ਉੱਤਰ 'ਚ ਮਜ਼ੂਜੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਹੀਂ ਪਹੁੰਚਿਆ। ਜਹਾਜ਼ ਨੂੰ ਇਸ ਹਵਾਈ ਅੱਡੇ 'ਤੇ ਉਤਰਨਾ ਸੀ।
ਮਲਾਵੀ ਦੇ ਰਾਸ਼ਟਰਪਤੀ ਲਾਜ਼ਰਸ ਚਕਵੇਰਾ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਹਵਾਬਾਜ਼ੀ ਅਧਿਕਾਰੀਆਂ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਚਕਵੇਰਾ ਨੇ ਤਲਾਸ਼ੀ ਮੁਹਿੰਮ ਦੇ ਆਦੇਸ਼ ਦਿੱਤੇ ਹਨ। ਚਕਵੇਰਾ ਨੇ ਬਹਾਮਾਸ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ।