image caption:

ਫਰਾਂਸ 'ਚ ਰਾਸ਼ਟਰਪਤੀ ਮੈਕਰੋਨ ਨੇ ਅਚਾਨਕ ਸੰਸਦ ਕੀਤੀ ਭੰਗ, ਸਮੇਂ ਤੋਂ 3 ਸਾਲ ਪਹਿਲਾਂ ਚੋਣਾਂ

 ਫਰਾਂਸ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਤਵਾਰ ਨੂੰ ਇੱਕ ਹੈਰਾਨ ਕਰਨ ਵਾਲਾ ਕਦਮ ਚੁੱਕਦਿਆਂ ਸੰਸਦ ਨੂੰ ਭੰਗ ਕਰ ਦਿੱਤਾ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਇਹ ਫੈਸਲਾ ਯੂਰਪੀ ਸੰਸਦ ਚੋਣਾਂ ਵਿੱਚ ਪਾਰਟੀ ਦੀ ਹਾਰ ਨੂੰ ਦੇਖਦਿਆਂ ਲਿਆ ਹੈ। ਐਗਜਿ਼ਟ ਪੋਲ ਮੁਤਾਬਕ ਮੈਕਰੋਨ ਆਪਣੀ ਕੱਟੜ ਵਿਰੋਧੀ ਮਰੀਨ ਲੇ ਪੇਨ ਦੀ ਸੱਜੇ ਪੱਖੀ ਪਾਰਟੀ 'ਨੈਸ਼ਨਲ ਰੈਲੀ' ਤੋਂ ਹਾਰ ਰਹੇ ਹਨ।
ਦਰਅਸਲ, ਯੂਰਪੀਅਨ ਯੂਨੀਅਨ (ਈਯੂ) ਯੂਰਪੀਅਨ ਦੇਸ਼ਾਂ ਦਾ ਇੱਕ ਵੱਡਾ ਸੰਗਠਨ ਹੈ, ਜਿਸਦਾ ਗਠਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਇਆ ਸੀ। ਇਸ ਦਾ ਮਕਸਦ ਯੂਰਪ ਦੇ ਸਾਰੇ ਦੇਸ਼ਾਂ ਨੂੰ ਇਕਜੁੱਟ ਰੱਖਣਾ ਹੈ। ਯੂਰਪੀਅਨ ਯੂਨੀਅਨ ਦੇ ਚੋਣਾਂ ਵਿੱਚ ਪਛੜਨ ਦੇ ਅਨੁਮਾਨ ਤੋਂ ਬਾਅਦ ਹੀ ਮੈਕਰੋਨ ਨੇ ਨਿਰਧਾਰਤ ਸਮੇਂ ਤੋਂ 3 ਸਾਲ ਪਹਿਲਾਂ ਸੰਸਦ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਸੀ। ਫਰਾਂਸ ਵਿੱਚ 2022 ਵਿੱਚ ਹੀ ਸੰਸਦੀ ਚੋਣਾਂ ਹੋਈਆਂ ਸਨ।