image caption:

ਨੇਤਨਯਾਹੂ ਸਰਕਾਰ ਵੱਡਾ ਝਟਕਾ: ਇਜ਼ਰਾਈਲ ਵਾਰ ਕੈਬਨਿਟ ਮੈਂਬਰ ਬੈਨੀ ਗੈਂਟਜ਼ ਦਾ ਅਸਤੀਫਾ

 ਇਜ਼ਰਾਈਲ ਦੀ ਨੇਤਨਯਾਹੂ ਸਰਕਾਰ ਨੂੰ ਐਤਵਾਰ ਨੂੰ ਵੱਡਾ ਝਟਕਾ ਲੱਗਾ। 3 ਮੈਂਬਰੀ ਜੰਗੀ ਮੰਤਰੀ ਮੰਡਲ ਦੇ ਮੁੱਖ ਮੈਂਬਰ ਬੈਨੀ ਗੈਂਟਜ਼ ਨੇ ਅਸਤੀਫਾ ਦੇ ਦਿੱਤਾ ਹੈ। ਅਲਜਜ਼ੀਰਾ ਦੀ ਰਿਪੋਰਟ ਅਨੁਸਾਰ, ਗੈਂਟਜ਼ ਦੇ ਅਸਤੀਫੇ ਦਾ ਕਾਰਨ ਗਾਜ਼ਾ ਯੁੱਧ ਵਿੱਚ ਹੋਸਟੇਜ (ਜੰਗੀ ਕੈਦੀ) ਸੌਦੇ ਨੂੰ ਲੈ ਕੇ ਪੀਐਮ ਨੇਤਨਯਾਹੂ ਦਾ ਰਵੱਈਆ ਹੈ।
ਗੈਂਟਜ਼ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ 8 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ ਅਤੇ ਪੱਛਮੀ ਏਸ਼ੀਆ 'ਚ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਇੱਕ ਟੀਵੀ ਚੈਨਲ 'ਤੇ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਗੈਂਟਜ਼ ਨੇ ਕਿਹਾ ਕਿ ਨੇਤਨਯਾਹੂ ਕਾਰਨ ਅਸੀਂ ਹਮਾਸ ਨੂੰ ਖਤਮ ਨਹੀਂ ਕਰ ਪਾ ਰਹੇ। ਇਸ ਲਈ, ਅਸੀਂ ਭਰੇ ਦਿਲ ਨਾਲ ਪਰ ਆਤਮਵਿਸ਼ਵਾਸ ਨਾਲ ਐਮਰਜੈਂਸੀ ਸਰਕਾਰ ਨੂੰ ਛੱਡ ਰਹੇ ਹਨ।
ਦੂਜੇ ਪਾਸੇ ਨੇਤਨਯਾਹੂ ਨੇ ਗੈਂਟਜ਼ ਨੂੰ ਫੈਸਲਾ ਵਾਪਿਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਲੜਾਈ ਤੋਂ ਪਿੱਛੇ ਹਟਣ ਦਾ ਨਹੀਂ ਸਗੋਂ ਇਸ ਵਿੱਚ ਸ਼ਾਮਿਲ ਹੋਣ ਦਾ ਹੈ।