ਡੈਨਮਾਰਕ ਦੀ ਸਰਕਾਰ ਨੇ ਲਗਾਈ ਨੂਡਲਜ਼ ’ਤੇ ਪਾਬੰਦੀ
ਡੈਨਮਾਰਕ ਦੀ ਫ਼ੂਡ ਅਥਾਰਟੀ ਨੇ ਦਖਣੀ ਕੋਰੀਆ &rsquoਚ ਬਣਨ ਵਾਲੇ ਨੂਡਲਜ਼ &rsquoਤੇ ਪਾਬੰਦੀ ਲਗਾ ਦਿਤੀ ਹੈ। ਪਾਬੰਦੀ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਨੂਡਲਜ਼ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਵੀ ਚਿਤਾਵਨੀ ਦਿਤੀ ਗਈ ਹੈ। ਫ਼ੂਡ ਅਥਾਰਟੀ ਮੁਤਾਬਕ ਇਹ ਨੂਡਲਜ਼ ਇੰਨੇ ਮਸਾਲੇਦਾਰ ਹਨ ਕਿ ਸਰੀਰ &rsquoਚ ਦਾਖ਼ਲ ਹੁੰਦੇ ਹੀ ਇਹ ਜ਼ਹਿਰ ਦਾ ਕੰਮ ਕਰਨ ਲਗਦੇ ਹਨ। ਇਹ ਇੰਨੇ ਮਸਾਲੇਦਾਰ ਹੁੰਦੇ ਹਨ ਕਿ ਉਹ ਕਿਸੇ ਦੇ ਵੀ ਸਰੀਰ ਵਿਚ ਜ਼ਹਿਰ ਦੇ ਰੂਪ ਵਿਚ ਕੰਮ ਕਰਨਗੇ। ਇਹ ਤਿੰਨੇ ਨੂਡਲਜ਼ ਦਖਣੀ ਕੋਰੀਆ ਦੀ ਸੱਭ ਤੋਂ ਵੱਡੀ ਨੂਡਲਜ਼ ਬਣਾਉਣ ਵਾਲੀ ਕੰਪਨੀ ਸਾਮਯਾਂਗ ਫ਼ੂਡਜ਼ ਦੁਆਰਾ ਬਣਾਏ ਗਏ ਹਨ। ਇਸ ਕੰਪਨੀ ਦੇ ਨੂਡਲਜ਼ ਦੁਨੀਆਂ ਦੇ ਹਰ ਕੋਨੇ ਵਿਚ ਭੇਜੇ ਜਾਂਦੇ ਹਨ।
ਇਸ ਦਾ ਜ਼ਿਆਦਾ ਮਾਤਰਾ &rsquoਚ ਸੇਵਨ ਸਿਹਤ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਡੈਨਮਾਰਕ ਅਥਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਨੂਡਲਜ਼ ਦੀ ਲੋਕਪ੍ਰਿਅਤਾ ਬਹੁਤ ਜ਼ਿਆਦਾ ਹੈ ਅਤੇ ਇਸ ਦੀ ਮਾਰਕੀਟ ਵੀ ਬਹੁਤ ਵੱਡੀ ਹੈ ਪਰ ਹੁਣ ਤੋਂ ਇਹ ਨੂਡਲਜ਼ ਡੈਨਮਾਰਕ ਵਿਚ ਨਹੀਂ ਵੇਚੇ ਜਾਣਗੇ ਕਿਉਂਕਿ ਇਹ ਵੱਡੇ ਲੋਕਾਂ ਦੇ ਨਾਲ-ਨਾਲ ਬੱਚਿਆਂ ਲਈ ਵੀ ਨੁਕਸਾਨਦੇਹ ਹਨ।