image caption:

ਪਾਕਿਸਤਾਨ ਜਾਣ ਲਈ 509 ਸਿੱਖ ਤੀਰਥ ਯਾਤਰੀਆਂ ਦੇ ਵੀਜ਼ੇ ਮਨਜ਼ੂਰ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਨੇ ਤੀਰਥ ਯਾਤਰੀਆਂ ਦਾ ਵੀਜ਼ਾ ਸਵੀਕਾਰ ਕੀਤਾ ਹੈ। ਦਿੱਲੀ ਵਿਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। 21-30 ਜੂਨ 2022 ਤੱਕ ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਹੋਣ ਵਾਲੇ ਸਾਲਾਨਾ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਰਤ ਦੇ ਸਿੱਖ ਤੀਰਥ ਯਾਤਰੀਆਂ ਨੂੰ 509 ਵੀਜ਼ੇ ਜਾਰੀ ਹੋਏ ਹਨ।

ਯਾਤਰਾ ਦੌਰਾਨ ਤੀਰਥ ਯਾਤਰੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇ ਨਾਲ-ਨਾਲ ਪੰਜਾ ਸਾਹਿਬ, ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ। ਉਹ 21 ਜੂਨ ਨੂੰ ਪਾਕਿਸਤਾਨ ਜਾਣਗੇ ਤੇ 30 ਜੂਨ ਨੂੰ ਭਾਰਤ ਵਾਪਸ ਪਰਤਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹਰ ਸਾਲ ਪਾਕਿਸਤਾਨ ਵੀਜ਼ਾ ਜਾਰੀ ਕਰਦਾ ਹੈ ਦੂਜੇ ਪਾਸੇ ਪਾਕਿਸਤਾਨ ਅੰਬੈਸੀ ਨੂੰ ਚੁਣੇ ਹੋਏ ਯਾਤਰੀਆਂ ਦੇ ਵੀਜ਼ੇ ਲਈ ਫਾਈਲਾਂ ਭੇਜੀਆਂ ਗਈਆਂ ਸਨ ਜਿਨ੍ਹਾਂ ਵਿਚੋਂ 509 ਦੇ ਵੀਜ਼ੇ ਅਪਰੂਵ ਕੀਤੇ ਗਏ ਹਨ।