ਨੌਕਰਾਂ ਦੇ ਸ਼ੋਸ਼ਣ ਦੇ ਦੋਸ਼ ਹੇਠ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸਜ਼ਾ
 ਜਨੇਵਾ: ਸਵਿਟਜ਼ਰਲੈਂਡ ਦੀ ਅਦਾਲਤ ਨੇ ਕਰੋੜਪਤੀ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਘਰੇਲੂ ਨੌਕਰਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਹੇਠ ਚਾਰ ਤੋਂ ਸਾਢੇ ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ ਰੱਦ ਕਰ ਦਿੱਤੇ। ਮੁਲਜ਼ਮਾਂ ਵਿੱਚ ਭਾਰਤੀ ਮੂਲ ਦੇ ਵੱਡੇ ਕਾਰੋਬਾਰੀ ਪ੍ਰਕਾਸ਼ ਹਿੰਦੂਜਾ, ਉਨ੍ਹਾਂ ਦੀ ਪਤਨੀ, ਪੁੱਤਰ ਤੇ ਧੀ ਸ਼ਾਮਲ ਹਨ। ਇਨ੍ਹਾਂ &rsquoਤੇ ਆਪਣੇ ਨੌਕਰਾਂ ਦੀ ਤਸਕਰੀ ਕਰਨ ਦਾ ਦੋਸ਼ ਸੀ। ਜ਼ਿਆਦਾਤਰ ਨੌਕਰ ਅਨਪੜ੍ਹ ਸਨ, ਜੋ ਉਨ੍ਹਾਂ ਦੇ ਜਨੇਵਾ ਵਿੱਚ ਝੀਲ ਕੰਢੇ ਸਥਿਤ ਆਲੀਸ਼ਾਨ ਵਿਲਾ ਵਿੱਚ ਕੰਮ ਕਰਦੇ ਸਨ। ਸਜ਼ਾ ਸੁਣਾਏ ਜਾਣ ਮੌਕੇ ਹਿੰਦੂਜਾ ਪਰਿਵਾਰ ਦੇ ਉਪਰੋਕਤ ਮੈਂਬਰ ਜਨੇਵਾ ਦੀ ਅਦਾਲਤ ਵਿੱਚ ਮੌਜੂਦ ਨਹੀਂ ਸਨ। ਹਾਲਾਂਕਿ, ਪੰਜਵਾਂ ਮੁਲਜ਼ਮ ਤੇ ਪਰਿਵਾਰ ਦਾ ਬਿਜ਼ਨੈੱਸ ਮੈਨੇਜਰ ਨਜੀਬ ਨਿਆਜ਼ੀ ਅਦਾਲਤ ਵਿੱਚ ਹਾਜ਼ਰ ਸੀ। ਉਸ ਨੂੰ 18 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਜਿਸ ਨੂੰ ਨਾਲ ਹੀ ਮੁਅੱਤਲ ਕਰ ਦਿੱਤਾ ਗਿਆ।